ਸਾਡੀਆਂ ਨਜ਼ਦੀਕੀ ਗਲੈਕਸੀਆਂ

ਮੇਘ ਰਾਜ ਮਿੱਤਰ

ਸੋ ਉਪਰੋਕਤ ਢੰਗਾਂ ਨਾਲ ਜਾਣਕਾਰੀ ਪ੍ਰਾਪਤ ਕਰਕੇ ਸਾਡੇ ਵਿਗਿਆਨੀ ਦੱਸਦੇ ਹਨ ਕਿ ਸਾਡੀ ਆਕਾਸ਼ ਗੰਗਾ ਮਿਲਕੀ ਵੇ ਵੀਹ ਗਲੈਕਸੀਆਂ ਦੇ ਸਥਾਨਕ ਝੁੰਡ ਵਿੱਚੋਂ ਇੱਕ ਹੈ। ਇਹਨਾਂ ਮੈਂਬਰਾਂ ਵਿੱਚੋਂ ਸਾਡੀ ਸਭ ਤੋਂ ਨਜ਼ਦੀਕੀ ਆਕਾਸ਼ ਗੰਗਾ ਦਾ ਨਾਂ ਐਂਡਰੋਮੀਡਾ ਹੈ। ਇਹ ਗਲੈਕਸੀ ਸਾਡੀ ਗਲੈਕਸੀ ਤੋਂ ਵੀਹ ਲੱਖ ਪ੍ਰਕਾਸ਼ ਵਰੇ੍ਹ ਦੂਰ ਹੈ। ਜਿਸਦਾ ਮਤਲਬ ਹੈ ਜੇ ਇਸ ਗਲੈਕਸੀ ਵਿੱਚੋਂ ਕੋਈ ਤਾਰਾਂ ਟੁੱਟ ਕੇ ਸਾਡੇ ਵੱਲ ਨੂੰ ਪ੍ਰਕਾਸ਼ ਦੀ ਰਫ਼ਤਾਰ ਨਾਲ ਆਉਣਾ ਸ਼ੁਰੂ ਕਰ ਦੇਵੇ ਤਾਂ ਵੀ ਉਸਨੂੰ ਸਾਡੀ ਗਲੈਕਸੀ ਤੱਕ ਪੁੱਜਣ ਲਈ ਵੀਹ ਲੱਖ ਵਰੇ੍ਹ ਲੱਗ ਜਾਣਗੇ। ਇਸ ਤੋਂ ਵੀ ਨਜ਼ਦੀਕ ਦੋ ਮੈਗਲੇਨਿਕ ਬੱਦਲ ਨਾਂ ਦੀਆਂ ਛੋਟੀਆਂ ਗਲੈਕਸੀਆਂ ਹਨ ਜੋ ਕਿਸੇ ਗਲੈਕਸੀ ਦੇ ਖਿੰਡੇ ਭਾਗ ਹਨ। ਭਾਵੇਂ ਜਿਸ ਗਲੈਕਸੀ ਵਿੱਚ ਅਸੀਂ ਰਹਿੰਦੇ ਹਾਂ ਉਸ ਤੋਂ ਉਸ ਦੇ ਆਕਾਰ ਦਾ ਪਤਾ ਲਗਾਉਣਾ ਔਖੀ ਗੱਲ ਹੈ ਪਰ ਵਿਗਿਆਨੀਆਂ ਨੇ ਨਜ਼ਦੀਕੀ ਗਲੈਕਸੀਆਂ ਦਾ ਅਤੇ ਸਾਡੀ ਗਲੈਕਸੀ ਦੇ ਤਾਰਿਆਂ ਦੀ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰਕੇ ਇਹ ਹਿਸਾਬ ਲਾਇਆ ਹੈ ਕਿ ਗਲੈਕਸੀਆਂ ਦੋ ਸ਼ਕਲਾਂ ਵਿੱਚ ਹੁੰਦੀਆਂ ਹਨ। ਇੱਕ ਕੁੰਡਲਦਾਰ ਗਲੈਕਸੀਆਂ ਦੂਜੀਆਂ ਅੰਡਾਕਾਰ। ਸਾਡੀ ਆਪਣੀ ਗਲੈਕਸੀ ਕੁੰਡਲਦਾਰ ਹੈ। ਇਹ ਲੱਗਭੱਗ

ਸਾਡੀ ਗਲੈਕਸੀ ਦੇ ਦੋ ਵੱਖ ਵੱਖ ਦਿਸ਼ਾਵਾਂ ਦੇ ਚਿੱਤਰ

ਇੱਕ ਲੱਖ ਪ੍ਰਕਾਸ਼ ਵਰੇ੍ਹ ਲੰਬੀ ਹੈ ਅਤੇ ਸੌਲਾਂ ਹਜ਼ਾਰ ਪ੍ਰਕਾਸ਼ ਵਰੇ੍ਹ ਚੌੜੀ ਹੈ। ਉਹ ਥਾਂ ਜਿੱਥੇ ਤੱਕ ਇਸ ਦੇ ਤਾਰੇ ਫੈਲੇ ਹਨ ਦਾ ਵਿਆਸ ਲਗਪਗ ਪੰਜ ਲੱਖ ਪ੍ਰਕਾਸ਼ ਵਰੇ੍ਹ ਹੈ। ਇਸ ਵਿੱਚ ਤਾਰਿਆਂ ਦੀ ਗਿਣਤੀ ਤਿੰਨ ਖਰਬ ਦੇ ਕਰੀਬ ਹੈ। ਗ੍ਰਹਿਾਂ ਤੇ ਉਪਗ੍ਰਹਿਾਂ ਦੀ ਗਿਣਤੀ ਇਸ ਤੋਂ ਕਈ ਗੁਣਾ ਵੱਧ ਹੈ। ਸਾਡਾ ਸੂਰਜ ਇਸਦੇ ਕੇਂਦਰ ਤੋਂ ਬੱਤੀ ਹਜ਼ਾਰ ਪ੍ਰਕਾਸ਼ ਵਰੇ੍ਹ ਦੂਰ ਹੈ।

Back To Top