ਭਾਰਤ ਵਿੱਚ ਸਸਤੀਆਂ ਦਵਾਈਆਂ ਉਪਲੱਬਧ ਕਰਵਾਉਣ ਵਾਲੇ ਇੱਕ ਨੌਜ਼ਵਾਨ ਮੁਸਲਮਾਨ ਦੀ ਕਹਾਣੀ

ਮੁਸਲਮਾਨ ਦੇ ਘਰ ਇੱਕ ਮੁੰਡਾ ਹੋਇਆ, ਉਹ ਆਪਣੇ ਪਿਤਾ ਜੀ ਦੀ ਆਗਿਆ ਤੋਂ ਬਿਨਾਂ ਜਰਮਨੀ ਜਾ ਕੇ ਪੜਣ ਲੱਗ ਗਿਆ।1920 ਵਿੱਚ ਉਸਨੇ ਕਮਿਸਟਰੀ ਕਾਫੀ ਪੜ ਲਈ ਸੀ, ਫਿਰ ਉਸਨੂੰ ਇੱਕ ਕਾਮਰੇਡ ਕੁੜੀ ਨਾਲ ਪਿਆਰ ਹੋ ਗਿਆ ਅਤੇ ਉਸ ਨਾਲ ਵਿਆਹ ਕਰਵਾ ਲਿਆ, ਏਨੇ ਨੂੰ ਜਰਮਨੀ ਵਿੱਚ ਹਿਟਲਰੀ ਗੁੰਡਾ ਸਰਕਾਰ ਦਾ ਰਾਜ ਪੱਕਾ ਹੋ ਗਿਆ,,ਹਿਟਲਰ ਦੀ ਖੁਫੀਆ ਏਜੰਸੀ ਉਸ ਮੁਸਲਮਾਨਾਂ ਦੇ ਮੁੰਡੇ ਅਤੇ ਕਾਮਰੇਡ ਕੁੜੀ ਦੋਵਾਂ ਨੂੰ ਕਤਲ ਕਰਨ ਦੀਆਂ ਸਾਜਿਸ਼ਾਂ ਬਣਾਉਣ ਲੱਗੀ। ਮੁੰਡਾ ਅਤੇ ਕੁੜੀ ਦੋਵੇਂ ਜਰਮਨੀ ਛੱਡ ਕੇ ਬੰਬਈ ਵਿਚ ਆ ਗਏ। ਮੁੰਡਾ ਬਹੁਤ ਹੁਸ਼ਿਆਰ,ਸਿਆਣਾ ਅਤੇ ਭੱਵਿਖ ਦੀ ਲੋੜ ਤੋਂ ਜਿਆਦਾ ਲੰਬੀ ਸੋਚਦਾ ਸੀ। ਉਸਨੇ ਇੱਕ ਦਵਾਈਆਂ ਬਣਾਉਣ ਵਾਲੀ ਕੰਪਨੀ ਬਣਾਈ।
ਉਸਦਾ ਵਿਚਾਰ ਸੀ ਕਿ (ਨਾਲੇ ਪੁੁੰਨ ਨਾਲੇ ਫਲੀਆਂ ) ਉਹ ਗਰੀਬਾਂ ਨੂੰ ਸਸਤੀਆਂ ਦਵਾਈਆਂ ਬਣਾ ਕੇ ਦੇਵੇਗਾ।ਸਿਆਣਪ ਨਾਲ ਉਸ ਮੁੰਡੇ ਤੇ ਉਸ ਕਾਮਰੇਡ ਰਹੀ ਕੁੜੀ ਨੇ 1947 ਤੱਕ ਆਪਣੀ ਕੰਪਨੀ ਚੰਗੀ ਸਥਾਪਿਤ ਕਰ ਲਈ । ਇੱਥੋਂ ਤੱਕ ਕਿ ਪਾਕਿਸਤਾਨ ਬਣਨ ਵੇਲੇ ਜ੍ਹਿਨਾਂ ਲੋਕਾਂ ਕਿਹਾ ਸੀ ਕਿ ਸਾਡੇ ਨਾਲ ਪਾਕਿਸਤਾਨ ਚੱਲ, ਅਸੀ ਓਥੈ ਤੈਨੂੰ ਵਧੀਆ ਕਾਰੋਬਾਰ ਬਣਾ ਦਿਆਂਗੇ, ਪਰ ਮੁੰਡੇ ਨੇ ਸਾਫ ਨਾਂਹ ਕਰ ਦਿੱਤੀ, ਕਿਉਕਿ ਉਸਦੇ ਦਿਲ ਵਿੱਚ ਭਾਰਤ ਅਤੇ ਉਥੋਂ ਦੇ ਗਰੀਬ ਲੋਕ ਵਸਦੇ ਸੀ। ਨਾਲ ਹੀ ਕਾਮਰੇਡ ਪ੍ਰਭਾਵ ਵਾਲੀ ਜਰਮਨ ਘਰਵਾਲੀ ਕਰਕੇ ਦੁਨੀਆਂ ਭਰ ਦੇ ਗਰੀਬ ਵੀ ਵਸਦੇ ਸੀ।ਉਹ ਭਾਰਤ ਵਿੱੱਚ ਹੀ ਰਿਹਾ ਅਤੇ ਉਸਦੇ ਹੁਣ ਜੁਆਕ ਵੀ ਹੋ ਗਏ। ਉਹ ਮੁਸਲਮਾਨ ਮੁੰਡਾ ਹੁਣ ਬੁੱਢਾ ਹੋ ਗਿਆ ਸੀ।ਉਸਦੀ ਘਰਵਾਲੀ ਵੀ ਮਰ ਗਈ।ਹੁਣ ਉਹ ਆਪ ਵੀ ਮਰਨ ਦੇ ਨੇੜੇ ਸੀ, ਉਸਨੇ ਆਪਣਾ ਕਾਰੋਬਾਰ ਆਪਣੇ ਮੁੰਡੇ ਨੂੰ ਸੰਭਾ ਦਿੱਤਾ, ਅਤੇ ਕਿਹਾ ਪੁੱਤ ਗਰੀਬਾਂ ਦਾ ਵੱਧ ਖਿਆਲ ਰੱਖੀਂ, ਤੇ ਕੰਪਨੀ ਨੂੰ ਅਮੀਰਾਂ ਦੀਆਂ ਦਵਾਈਆਂ ਬਣਾਉਣ ਵਾਲੀ ਕੰਪਨੀ ਨਾ ਬਣਾਈਂ। ਜਿਵੇਂ ਅਮਰੀਕੀ ਤੇ ਯੂਰਪੀ ਕੰਪਨੀਆਂ ਨੇ। ਉਸਦਾ ਮੁੰਡਾ ਉਸਤੋਂ ਵੀ ਚਾਰ ਕਦਮ ਅੱਗੇ ਸੀ। ਉਹ ਪੜ੍ਹਾਈ ਵਿੱਚ , ਬਿਜਨਸ਼ ਵਿੱਚ ਅਤੇ ਰਾਜਨੀਤੀ ਵਿੱਚ ਸਭ ਕੰਮਾਂ ਵਿੱਚ ਹੁਸ਼ਿਆਰ ਸੀ, ਕਿਉਕਿ ਉਸਦੀ ਮਾਂ ਵੀ ਇੱਕ ਕਾਮਰੇਡ ਰਹੀ ਸੀ। ਪਿਓ ਦੇ ਪੁੱਤ ਨੇ ਅਮਰੀਕਾ ਦੀਆਂ ਮਹਿੰਗੀਆਂ ਦਵਾਈਆਂ ਦੇ ਸਾਲਟ ਪਤਾ ਕਰਕੇ ਚੋਰੀਓਂ ਦਵਾਈਆਂ ਬਣਾ ਦਿੱਤੀਆਂ ਭਾਰਤ ਵਿੱਚ ਹੀ ! ਅਮਰੀਕਾ ਵਿੱਚ ਦਵਾਈਆਂ ਵੇਚਣ ਵਾਲੇ ਚੀਕਣ ਲੱਗੇ , ਅਮਰੀਕਾ ਸਾਰੇ ਥਾਂ ਰੌਲਾ ਪਾ ਰਿਹਾ ਸੀ ਕਿ ਇਸਦੀ ਕੰਪਨੀ ਤੇ ਕੇਸ ਠੋਕਾਂਗੇ ਅਤੇ ਕੰਪਨੀ ਬੰਦ ਕਰਵਾਂਗੇ। ਇਸਨੂੰ ਜਿਉਣ ਨਹੀ ਦੇਵਾਂਗੇ। ਉਸ ਸਮੇਂ ਰੂਸ ਵਿੱਚ ਕਾਮਰੇਡਾਂ ਦਾ ਰਾਜ ਸੀ, ਭਾਰਤ ਵਿੱਚ ਇੰਦਰਾ ਗਾਂਧੀ ਦਾ। ਬੀਬੀ (ਇੰਦਰਾ ਗਾਂਧੀ) ਵੀ ਅੰਦਰੋਂ ਘੋਰੀ ਸੀ, ਪੂਰੀ ਘਰੋੜ ਕੱਢਣ ਵਾਲੀ। ਅਮਰੀਕਾ ਦੀ ਸਰਕਾਰ ਉਸਨੂੰ ਬੁੱਢੀ ਭੂਤਨੀ ਜਾਦੂਗਰਨੀ ਤੱਕ ਕਹਿੰਦੀ ਹੁੰਦੀ ਸੀ। ਪਰ ਬਿਜਨਸ਼ ਖਰਾਬ ਹੁੰਦਾ ਦੇਖ ਅਮਰੀਕਾ ਨੇ ਇੰਦਰਾ ਗਾਂਧੀ ਨਾਲ ਗੱਲ ਕੀਤੀ।ਉਸ ਸਮੇਂ ਅਮਰੀਕਾ ਦੀ ਏਨੀ ਹਿੰਮਤ ਨਹੀ ਸੀ ਹੁੰਦੀ ਕਿ ਭਾਰਤ ਨੂੰ ਧਮਕੀ ਦੇ ਸਕੇ। ਜਿਵੇਂ ਹੁਣ ਸਾਡੇ ਆਲੇ ਗੁਜਰਾਤੀ ਵਪਾਰੀ ਨੂੰ ਟਰੰਪ ਵਰਗੇ ਧਮਕੀਆਂ ਦਿੰਦੇ ਆ….। 1980 ਈ: ਇੰਦਰਾ ਗਾਂਧੀ ਕੰਪਨੀ ਦੇ ਮਾਲਕ ਉਸ ਮੁੰਡੇ ਨੂੰ ਸੱਦਿਆ, ਕਿਹਾ ਕਿ ਕੰਪਨੀਆਂ ਦੇ ਕਾਨੂੰਨ ਦੇ ਅਸੂਨ ਨੇ ਪੇਟੈਂਟ ਨੇ ਆਪਾਂ ਚੋਰੀਓਂ ਸਾਲਟ ਦੀਆਂ ਦਵਾਈਆਂ ਕਿਮੇਂ ਬਣਾ ਸਕਦੇ ਆਂ, ਸਿਆਣੇ ਮਾਪਿਆਂ ਦਾ ਸਿਆਣਾ ਮੁੰਡਾ ਉਸ ਨਵਾਂ ਹੀ ਸੱਪ ਕੱਢ ਮਾਰਿਆ ! ਕਿਹਾ ਬੀਬੀ ਤੂੰ ਪੇਟੈਂਟ ਕਾਨੂੰਨ ਹੀ ਬਦਲ ਦੇ, ਤੇਰੇ ਤਰੀਕੇ ਨਾਲ ਨੀ ਬਣਦੇ ਦਵਾਈਆਂ ਦੇ ਸਾਲਟ !!! ਅਸੀ ਭਾਂਵੇ ਕਾਲੇ ਚੋਰ ਤੋਂ ਸਿੱਖੀਏ ਬਣਾੳਣ ਦਾ ਤਰੀਕਾ। ਆਖਰੀ ਪਰੋਡਕਟ ਓਹੀ ਹੋਵੇਗਾ ਪਰ ਬਣਾਉਣ ਦਾ ਢੰਗ ਆਪਣਾ ਵੱਖਰਾ ਹੋਵੇਗਾ। ਕਾਮਰੇਡ ਰੂਸ ਦੀ ਦੋਸਤੀ ਨੇ ਇੰਦਰਾ ਨੂੰ ਦਲੇਰੀ ਦੇ ਰੱਖੀ ਸੀ। ਕਾਨੂੰਨ ਬਣ ਗਿਆ, ਅਮਰੀਕਾ ਇਕ ਵਾਰ ਫੇਰ ਹਾਰ ਗਿਆ।ਕੰਪਨੀ ਦਾ ਕਾਰੋਬਾਰ ਬੜਾ ਵਧ ਗਿਆ।
ਗਰੀਬਾਂ ਨੂੰ ਸਸਤੀਆਂ ਦਵਾਈਆਂ ਮਿਲਣ ਲੱਗੀਆਂ। ਏਡਜ਼, ਟੀ.ਬੀ ਆਦਿ ਹਰੇਕ ਦਵਾਈ ਬਣਾ ਕੇ ਇਸ ਕੰਪਨੀ ਨੇ ਭਾਰਤ ਦੇ ਕਰੋੜਾਂ ਗਰੀਬ ਅਫਰੀਕਾ, ਅਮਰੀਕਾ ਵਰਗੇ ਦੇਸ਼ਾਂ ਤੋਂ ਲੁੱਟਣੋਂ ਬਚਾ ਲਏ। ਇਸ ਕੰਪਨੀ ਨੇ ਇਕ ਮਲੇਰੀਏ ਦੀ ਦਵਾਈ ਬਣਾਈ ਹਾਈਡਰੋਕਸੀਕਲੋਰੋਕੁਈਨ ! ਇਸ ਦਵਾਈ ਨਾਲ ਮਲੇਰੀਆ ਦੀ ਬਿਮਾਰੀ ਤੇ ਵੀ ਕਾਬੂ ਪਾ ਲਿਆ ਗਿਆ। ਸਮੇਂ ਦਾ ਚੱਕਰ ਦੇਖੋ ਹੁਣ ਕਰੋਨਾ (ਵਾਇਰਸ) ਆ ਗਿਆ। ਸਾਰੇ ਸੰਸਾਰ ਨੂੰ ਅੱਖਾਂ ਦਿਖਾਉਣ ਵਾਲਾ ਅਮਰੀਕਾ ਵੀ ਫਸ ਗਿਆ। ਲੱਖਾਂ ਲੋਕ ਮਰ ਗਏੇ। ਭੱਜਣ ਨੂੰ ਕੋਈ ਰਾਹ ਨਾ ਮਿਲਿਆ, ਫੇਰ ਉਹਨਾਂ ਨੂੰ ਪਤਾ ਲੱਗਾ ਕਿ ਭਾਰਤ ਵਿੱਚ ਕਾਮਰੇਡ ਰਹੀ ਮਾਂ ਅਤੇ ਮੁਸਲਮਾਨ ਪਿਓ ਦੇ ਮੁੰਡੇ ਦੀ ਕੰਪਨੀ ਬਣਾਉਦੀ ਆ ਇਸ ਬਿਮਾਰੀ ਦੀ ਦਵਾਈ….(ਹਾਈਡਰੋਕਸੀਕਲੋਰੋਕੁਈਨ)….। ਅਮਰੀਕਾ ਨੇ ਧੱਕੇ ਨਾਲ, ਧਮਕੀ ਨਾਲ ਜਿਵੇਂ ਮਰਜੀ ਇਹ ਦਵਾਈ ਸਾਡੇ ਵਾਲੇ ਡਰਪੋਕ ਤੋਂ ਮੰਗਵਾ ਹੀ ਲਈ ਆਪਣੇ ਦੇਸ਼। ਪਰ ਇੱਕ ਗੱਲ ਤਾਂ ਪੱਕੀ ਹੈ ਕਿ ਜਿਹੜੀ ਕੰਪਨੀ ਨੂੰ ਸੰਨ 1978 ਵਿੱਚ ਫਸਾ ਕੇ ਅਮਰੀਕਾ ਖਤਮ ਕਰਨ ਨੂੰ ਫਿਰਦਾ ਸੀ, ਓਹੀ ਕੰਪਨੀ ਅੱਜ ਉਸਦੀ ਤਾਰਨ ਹਾਰ ਬਣੀ ਐ। ਇਹ ਤਾਂ ਸਾਡੇ ਵਾਲੇ ਡਰਪੋਕ ਨੇ ਦੇਖਣਾ ਸੀ ਕਿ ਦਵਾਈ ਪਹਿਲਾਂ ਆਪਣੇ ਗਰੀਬ ਦੇਸਵਾਸੀਆਂ ਵਾਸਤੇ ਮੁਹੱਇਆ ਕਰਵਾਉਦਾ ਅਤੇ ਫੇਰ ਅਮਰੀਕਾ ਨੂੰ ਦਿੰਦਾ।
ਪਰ ਇੱਕ ਗੱਲ ਤਾਂ ਬਿਲਕੁਲ ਸਾਫ ਤੇ ਸਪੱਸ਼ਟ ਹੈ ਕਿ ਅੱੱਜ ਕਰੋਨਾ ਖਿਲਾਫ ਵਰਤੀ ਜਾਣ ਵਾਲੀ ਇੱਕ ਮੁੱਖ ਦਵਾਈ ਹਾਈਡਰੋਕਸੀਕਰੋਰੋਕੁਈਨ ਇੱਕ ਮੁਸਲਮਾਨ ਬੰਦੇ ਦੀ ਕੰਪਨੀ ਨੇ ਬਣਾਈ ਹੈ। ਜਿਸਦੀ ਘਰਵਾਲੀ ਜਰਮਨ ਕਾਮਰੇਡ ਸੀ। ਭਾਈ ਹੁਣ ਮੁਸਲਮਾਨਾਂ ਨੂੰ , ਕਾਮਰੇਡਾਂ ਨੂੰ , ਨਫਰਤ ਕਰਨ ਵਾਲੇ ਹਿੰਦੂਤਵੀ ਇਸ ਦਵਾਈ ਨੂੰ ਜਿਹਾਦ ਨਾ ਕਹਿਨ ਲੱਗ ਜਾਇਓ।
ਯਾਦ ਰੱਖੋ ਕੰਪਨੀ ਦਾ ਨਾਮ ਹੈ : ਸਿਪਲਾ ( ਙਜ਼ਸ਼:ਂ )
ਮਾਲਕ ਫਾਊਂਡਰ ਹੈ : ਖਵਾਜਾ ਅਬਦੁਲ ਹਮੀਦ….
ਅਨੁਵਾਦਕ : ਜਸਪ੍ਰੀਤ ਕੌਰ

Back To Top