– ਮੇਘ ਰਾਜ ਮਿੱਤਰ
ਅੰਮ੍ਰਿਤਸਰ,
10.9.86
ਸਤਿ ਸ੍ਰੀ ਅਕਾਲ,
ਸਮਾਚਾਰ ਇਸ ਤਰ੍ਹਾਂ ਹੈ ਕਿ ਕੁਝ ਸਮੇਂ ਪਹਿਲਾਂ 12.4.86 ਨੂੰ ਵੀ ਤੁਹਾਡੀ ਸੁਸਾਇਟੀ ਵੱਲੋਂ ਲਿਖਿਆ ਲੇਖ ਅਜੀਤ ਅਖ਼ਬਾਰ ਵਿਚ ਪੜ੍ਹਨ ਦਾ ਮੌਕਾ ਮਿਲਿਆ।
‘‘ਅਚਾਨਕ ਘਰ ਵਿਚ ਕਹਿਰ ਵਰਤਣਾ ਸ਼ੁਰੂ ਹੋ ਗਿਆ ਮੈਂ ਉਸ ਦਿਨ ਤੋਂ ਸੋਚ ਰਿਹਾ ਸਾਂ ਕਿ ਤੁਹਾਨੂੰ ਚਿੱਠੀ ਲਿਖੀ ਜਾਵੇ ਪਰ ਤੁਹਾਡਾ ਐਡਰੈਸ ਨਾ ਹੋਣ ਕਰਕੇ ਨਹੀਂ ਸਾਂ ਲਿਖ ਸਕਿਆ। ਜਿਸ ਤਰ੍ਹਾਂ ਦਾ ਲੇਖ ਉੱਪਰ ਤੁਸੀਂ ਲਿਖਿਆ ਸੀ। ਉਸੇ ਤਰ੍ਹਾਂ ਹੀ ਸਾਡੇ ਘਰ ਵਿਚ ਹੁੰਦਾ ਹੈ। ਸਾਡੇ ਘਰ ਵਿਚ ਦੋ ਮੌਤਾਂ ਵੀ ਹੋ ਚੁੱਕੀਆਂ ਹਨ। ਅੱਜ 10.9.86 ਨੂੰ ਤੁਹਾਡਾ ਲੇਖ ਅਜੀਤ ਅਖ਼ਬਾਰ ਵਿਚ ਪੜ੍ਹਿਆ ਅਤੇ ਚਿੱਠੀ ਲਿਖਣ ਲਈ ਮਜ਼ਬੂਰ ਹੋ ਗਿਆ ਹਾਂ। ਸਾਡੇ ਘਰ ਵਿਚ ਚੀਜ਼ਾਂ ਗੁੰਮ ਹੋ ਜਾਂਦੀਆਂ ਹਨ। ਜਿਸ ਵਿਚ ਪੈਸੇ ਗਹਿਣੇ ਜੰਦਰਿਆਂ ਵਿਚੋਂ ਨਿਕਲ ਜਾਂਦੇ ਹਨ। ਦੋ ਨੌਜਵਾਨ ਮੌਤਾਂ ਵੀ ਹੋ ਗਈਆਂ ਹਨ। ਬਹੁਤ ਸਾਧੂ ਸੰਤ ਘਰ ਬੁਲਾਏ ਪਰ ਕੋਈ ਫ਼ਾਇਦਾ ਨਹੀਂ ਹੋਇਆ। ਘਰ ਦੇ ਮੈਂਬਰ ਬਹੁਤ ਦੁਖੀ ਹਨ। ਘਰ ਵਿਚ ਕਿਸੇ ਨਾ ਕਿਸੇ ਤਰ੍ਹਾਂ ਦਾ ਕਲੇਸ਼ ਹਮੇਸ਼ਾ ਰਹਿੰਦਾ ਹੈ। ਦੋ ਮਕਾਨ ਵੀ ਬਦਲੇ ਹਨ। ਸੋ ਮੈਂ ਆਪ ਪਾਸ ਤੇ ਆਪ ਦੀ ਸੁਸਾਇਟੀ ਪਾਸ ਬੇਨਤੀ ਕਰਦਾ ਹਾਂ ਕਿ ਸਾਡੇ ਘਰ ਦਾ ਸੁਧਾਰ ਕਰੋ। ਆਪ ਆ ਕੇ ਦਰਸ਼ਨ ਦਿਉ। ਮੈਂ ਆਪ ਦਾ ਧੰਨਵਾਦੀ ਹੋਵਾਂਗਾ! ਬਾਕੀ ਸਭ ਕੁਝ ਮਿਲਣ `ਤੇ।
ਚਿੱਠੀ ਦਾ ਜੁਆਬ ਦੇਣਾ ਅਤੇ ਆਉਣ ਬਾਰੇ ਦੱਸਣਾ।
ਇਕ ਦੁਖੀ ਪਰਿਵਾਰ ਦਾ ਮੈਂਬਰ
ਜੋਗਿੰਦਰ ਸਿੰਘ ਅੜੀ
ਇਹ ਕੇਸ ਸੁਸਾਇਟੀ ਦੁਆਰਾ ਪਹਿਲਾਂ ਹੀ ਹੱਲ ਕੀਤਾ ਜਾ ਚੁੱਕਿਆ ਹੈ ਤੇ ਇਹ ਕਿਤਾਬ ‘ਭੂਤਾਂ-ਪ੍ਰੇਤਾਂ ਨਾਲ ਯੁੱਧ ਕਿਵੇਂ’ ਵਿਚ ਦਰਜ ਹੈ।
