ਮੇਘ ਰਾਜ ਮਿੱਤਰ
ਜੁਆਬ :- ਕੁਝ ਵਿਅਕਤੀਆਂ ਨੂੰ ਗੱਲਾਂ ਵਧਾ ਚੜ੍ਹਾ ਕੇ ਪੇਸ਼ ਕਰਨ ਦੀ ਆਦਤ ਹੁੰਦੀ ਹੈ ਤੇ ਤੁਹਾਡੀ ਦਰਸਾਈ ਹੋਈ ਗੱਲ ਵੀ ਇਸੇ ਗੱਲ ਦੀ ਪੁਸ਼ਟੀ ਕਰਦੀ ਹੈ। ਜਿਵੇਂ ਤੁਸੀਂ ਦਰਸਾਇਆ ਹੈ ਠੀਕ ਇਸੇ ਤਰ੍ਹਾਂ ਤਾਂ ਨਹੀਂ ਹੁੰੰਦਾ। ਭਾਰਤ ਵਿੱਚ ਟੈਸਟ ਪ੍ਰੀਖਿਆਵਾਂ ਕਿਸੇ ਵਿਅਕਤੀ ਦੀ ਰੱਟਾਲਾਈਜੇਸ਼ਨ ਦੀ ਪਰਖ ਹੀ ਕਰਦੀਆਂ ਹਨ। ਉਹਨਾਂ ਦੀ ਬੁੱਧੀ ਦੀ ਪਰਖ ਨਹੀਂ ਕਰਦੀਆਂ। ਧਾਰਮਿਕ ਵਿਚਾਰਾਂ ਵਾਲੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਦੀ ਘਾਟ ਹੋ ਜਾਂਦੀ ਹੈ ਤੇ ਉਹ ਆਪਣਾ ਸਾਰਾ ਕੁਝ ਕਿਸਮਤ ਤੇ ਛੱਡ ਬੈਠਦੇ ਹਨ ਇਸ ਲਈ ਅਕਸਰ ਅਸਫਲ ਹੋ ਜਾਂਦੇ ਹਨ ਪਰ ਵਿਗਿਆਨਕ ਸੋਚ ਵਾਲੇ ਵਿਦਿਆਰਥੀਆਂ ਨੇ ਆਪਣੇ ਉਪਰ ਨਿਰਭਰ ਹੋਣਾ ਸਿੱਖਿਆ ਹੁੰਦਾ ਹੈ। ਇਸ ਲਈ ਅਕਸਰ ਉਹਨਾਂ ਨੂੰ ਸਫਲਤਾ ਮਿਲ ਜਾਂਦੀ ਹੈ। ਤੁਹਾਡੇ ਵਾਲੇ ਕੇਸ ਵਿੱਚ ਵੀ ਅਜਿਹਾ ਹੀ ਵਾਪਰਿਆ ਹੈ। ਤੁਹਾਡੇ ਵਾਲੀ ਘਟਨਾ ਦੀ ਸੰਭਾਵਨਾ ਤਾਂ ਸੌ ਵਿਚੋਂ ਇੱਕ ਹੀ ਹੈ।