ਮੇਘ ਰਾਜ ਮਿੱਤਰ
ਜੁਆਬ :- ਰੱਬ ਵਿੱਚ ਵਿਸ਼ਵਾਸ ਰੱਖਣਾਂ ਜਾਂ ਨਾ ਰੱਖਣਾ ਹਰੇਕ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ। ਅੱਜ ਤੱਕ ਕਿਸੇ ਵੀ ਨਾਸਤਿਕ ਨੇ ਕਿਸੇ ਧਾਰਮਿਕ ਸਥਾਨ ਦੀ ਇੱਕ ਇੱਟ ਵੀ ਨਹੀਂ ਉਖਾੜੀ ਪਰ ਧਾਰਮਿਕ ਵਿਅਕਤੀਆਂ ਦੁਆਰਾ ਦੂਸਰੇ ਧਰਮਾਂ ਦੇ ਧਾਰਮਿਕ ਅਸਥਾਨਾਂ ਨੂੁੰ ਢਾਹੁਣ ਦੀਆਂ ਲੱਖਾਂ ਉਦਾਹਰਣਾਂ ਅੱਜ ਵੀ ਮੌਜਦੂ ਹਨ। ਹਿੰਦੂਆਂ ਤੇ ਮੁਸਲਮਾਨਾਂ ਵਲੋਂ 1947 ਵਿੱਚ ਢਾਹੀਆਂ ਮਸਜਿਦਾਂ ਤੇ ਮੰਦਰਾਂ ਦੇ ਅਨੇਕਾਂ ਖੰਡਰ ਅੱਜ ਹਰੇਕ ਪਿੰਡ ਵਿੱਚ ਮੌਜੂਦ ਹਨ। ਕਿਸੇ ਵੀ ਵਰਤਾਰੇ ਵਿੱਚ ਵਿਸ਼ਵਾਸ ਰੱਖਣ ਲਈ ਤਰਕਸ਼ੀਲਾਂ ਵਾਸਤੇ ਦਲੀਲਾਂ ਤੇ ਸਬੂਤਾਂ ਦੀ ਲੋੜ ਹੁੁੰਦੀ ਹੈ। ਜਦੋਂ ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਤਰਕਸ਼ੀਲਾਂ ਦਾ ਵਿਸ਼ਵਾਸ ਰੱਬ ਵਿੱਚ ਬੰਨਣ ਲਈ ਵਧੀਆ ਦਲੀਲਾਂ ਜਾਂ ਸਬੂਤ ਨਹੀਂ ਦੇ ਸਕਦੇ ਤਾਂ ਹੌਲੀ ਹੌਲੀ ਬਹੁਤੇ ਤਰਕਸ਼ੀਲ ਰੱਬ ਵਿੱਚ ਵਿਸ਼ਵਾਸ ਰੱਖਣੋ ਹਟ ਜਾਂਦੇ ਹਨ। ਇਸ ਲਈ ਨਾਸਤਿਕ ਹੋਣਾ ਤਰਕਸ਼ੀਲਾਂ ਲਈ ਕੋਈ ਜ਼ਰੂਰੀ ਨਹੀਂ ਪਰ ਤਕਰਸ਼ੀਲ ਲਾਈਲੱਗਾਂ ਦੀ ਤਰ੍ਹਾਂ ਤਾਂ ਰੱਬ ਵਿੱਚ ਵਿਸ਼ਵਾਸ ਨਹੀਂ ਕਰ ਸਕਦੇ। ਉਹਨਾਂ ਦੇ ਯਕੀਨ ਵਾਸਤੇ ਠੋਸ ਦਲੀਲਾਂ ਤੇ ਸਬੂਤ ਚਾਹੀਦੇ ਹਨ ਜੋ ਧਾਰਮਿਕ ਵਿਅਕਤੀਆਂ ਕੋਲ ਨਹੀਂ ਹਨ। ਇਸ ਲਈ ਤਰਕਸ਼ੀਲ ਨਾਸ਼ਤਿਕ ਬਣ ਹੀ ਜਾਂਦੇ ਹਨ।