ਪ੍ਰਸ਼ਨ :- ਧਾਰਮਿਕ ਲੋਕ ਚੰਗੇ ਕਿਉਂ ਹੁੰਦੇ ਹਨ?

ਮੇਘ ਰਾਜ ਮਿੱਤਰ

ਜੁਆਬ :- ਹਿੰਦੋਸਤਾਨ ਵਿੱਚ ਸਭ ਤੋਂ ਵੱਧ ਧਰਮ ਹਨ ਤੇ ਸਭ ਤੋਂ ਵੱਧ ਦੇਵੀ ਦੇਵਤੇ ਵੀ ਇੱਥੇ ਹੀ ਹਨ ਤੇ ਇੱਥੋਂ ਦੇ ਬਹੁਗਿਣਤੀ ਲੋਕਾਂ ਦਾ ਧਰਮ ਵਿੱਚ ਬਹੁਤ ਦ੍ਰਿੜ ਵਿਸ਼ਵਾਸ ਹੈ। ਪਰ ਦੁਨੀਆਂ ਵਿੱਚ ਸਭ ਤੋਂ ਵੱਧ ਬੇਈਮਾਨੀ, ਰਿਸ਼ਵਖੋਰੀ, ਚੋਰੀਆਂ, ਡਾਕੇ, ਬਲਾਤਕਾਰ ਤੇ ਕਤਲ ਇੱਥੇ ਹੀ ਹਨ। ਇਸਦਾ ਸਿੱਧਾ ਜਿਹਾ ਮਤਲਬ ਹੈ ਕਿ ਬੁਰਾਈਆਂ ਨਾਲ ਧਰਮ ਦਾ ਸਿੱਧਾ ਰਿਸ਼ਤਾ ਹੈ। ਸੋ ਬਹੁਤੇ ਧਾਰਮਿਕ ਲੋਕ ਚੰਗੇ ਹੋ ਹੀ ਨਹੀਂ ਸਕਦੇ। ਤੁਸੀਂ ਇਹ ਗੱਲ ਆਖਣ ਸਮੇਂ 1947 ਵਿੱਚ ਹੋਏ ਦਸ ਲੱਖ ਵਿਅਕਤੀਆਂ ਦੇ ਕਤਲ ਤੇ ਅਸੀਵੀਂ ਦਹਾਕੇ ਵਿੱਚ ਏ ਕੇ ਸੰਤਾਲੀਆਂ ਨਾਲ ਭੁੰਨੇ 30 ਹਜ਼ਾਰ ਲੋਕ ਅਤੇ ਦਿੱਲੀ ਵਿੱਚ ਗਲਾਂ ਵਿੱਚ ਟਾਇਰ ਪਾ ਕੇ ਸਾੜੇ 3000 ਲੋਕਾਂ ਦੇ ਹਸ਼ਰ ਨੂੰ ਭੁੱਲ ਜਾਂਦੇ ਹੋੋ।
ਉਂਝ ਹੁਣ ਇਹ ਗੱਲ ਸਥਾਪਤ ਹੋ ਚੁੱਕੀ ਹੈ ਜਿਹੜੇ ਦੇਸ਼ਾਂ ਵਿੱਚ ਨਾਸਤਿਕਾਂ ਦੀ ਬਹੁਗਿਣਤੀ ਹੈ ਉਹਨਾਂ ਦੇਸ਼ਾਂ ਵਿੱਚ ਜ਼ਿਆਦਾ ਸ਼ਾਂਤੀ ਹੈ।
ਸੋ ਧਾਰਮਿਕ ਦੇਸ਼ਾਂ ਵਿੱਚ ਸ਼ਾਂਤੀ ਹੋਣਾ ਅਸੰਭਵ ਹੈ ਤੇ ਧਾਰਮਿਕ ਲੋਕਾਂ ਦਾ ਚੰਗੇ ਹੋਣਾ ਵੀ ਸੱਚਾਈ ਨਹੀਂ।

Back To Top