ਮੇਘ ਰਾਜ ਮਿੱਤਰ
ਜੁਆਬ :- ਕੋਈ ਵੀ ਵਿਅਕਤੀ ਆਪਣੇ ਜਨਮ ਤੋਂ ਹੀ ਬੇਈਮਾਨ ਨਹੀਂ ਹੁੰਦਾ ਸਗੋਂ ਸਮਾਜ ਅਤੇ ਆਲਾ ਦੁਆਲਾ ਉਸਨੂੰ ਬੇਈਮਾਨ ਬਣਾਉਂਦਾ ਹੈ। ਬਚਪਨ ਵਿੱਚ ਮਨ ਤਾਂ ਬਹੁਤ ਹੀ ਪਵਿੱਤਰ ਤੇ ਸੱਚਾ ਹੁੰਦਾ ਹੈ। ਹਰ ਕਿਸਮ ਦੀਆਂ ਬੁਰਾਈਆਂ ਸਾਡਾ ਆਲਾ ਦੁਆਲਾ ਉਸ ਵਿੱਚ ਪੈਦਾ ਕਰ ਦਿੰਦਾ ਹੈ। ਜੇ ਕਿਸੇ ਟਾਪੂ ਤੇ ਕਿਸੇ ਬੱਚੇ ਨੂੂੰ ਛੱਡ ਦਿੱਤਾ ਜਾਵੇ ਤੁਸੀਂ ਵੇਖੋਗੇ ਕਿ ਉਹ ਬੱਚਾ ਵੱਡਾ ਹੋ ਕੇ ਵੀ ਪੂਰਾ ਇਮਾਨਦਾਰ ਹੋਵੇਗਾ। ਸਾਡੇ ਦੇਸ਼ ਵਿੱਚ ਅੱਜ ਕੱਲ੍ਹ ਪੈਸਾ ਪ੍ਰਧਾਨ ਹੈ। ਇਸ ਲਈ ਇੱਥੋਂ ਦੇ ਨੱਬੇ ਪ੍ਰਤੀਸ਼ਤ ਸਿਆਤਦਾਨ ਬੇਈਮਾਨਾਂ ਵਾਲੇ ਢੰਗ ਨਾਲ ਪੈਸਾ ਇਕੱਠਾ ਕਰਨ ਲੱਗੇ ਹੋਏ ਹਨ। ਹਿੰਦੋਸਤਾਨ ਦੀ ਪਾਰਲੀਮੈਂਟ ਦੇ ਮੈਂਬਰਾਂ ਵਿਚੋਂ ਨੱਬੇ ਪ੍ਰਤੀਸ਼ਤ ਕਰੋੜਪਤੀ ਹਨ। ਇਹਨਾਂ ਵਿਚੋਂ ਬਹੁਤ ਘੱਟ ਅਜਿਹੇ ਹਨ ਜਿਹਨਾਂ ਦੇ ਬਾਪ ਦਾਦੇ ਵੀ ਕਰੋੜਪਤੀ ਸਨ। ਸੋ ਜਦੋਂ ਵੀ ਕਿਤੇ ਇਹਨਾਂ ਦੀਆਂ ਜਾਇਦਾਦਾਂ ਦੀ ਪੜਤਾਲ ਹੋਵੇਗੀ ਤਾਂ ਸਭ ਦੀਆਂ ਬੇਈਮਾਨਾਂ ਰੁਚੀਆਂ ਉਜਾਗਰ ਹੋ ਜਾਣਗੀਆਂ