ਪ੍ਰਸ਼ਨ :- ਮੈਨੂੰ ਪ੍ਰਮਾਤਮਾ ਦੀ ਹੋਂਦ ਵਿੱਚ ਯਕੀਨ ਨਹੀਂ ਹੈ। ਪਰ ਕੀ ਮੈਨੂੂੰ ਆਪਣੀ ਪਤਨੀ, ਮਾਂ ਪਿਉ, ਭਾਈਚਾਰੇ ਜਾਂ ਕਿੱਤੇ ਕਰਕੇ ਪ੍ਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਕਰਨ ਦਾ ਨਾਟਕ ਕਰ ਲੈਣਾ ਚਾਹੀਦਾ ਹੈ?

ਮੇਘ ਰਾਜ ਮਿੱਤਰ

ਜੁਆਬ :- ਵੱਖ ਵੱਖ ਧਰਮਾਂ ਦੇ ਕਈ ਆਗੂਆਂ ਨੇ ਵੀ ਮੇਰੇ ਸਾਹਮਣੇ ਇਹ ਗੱਲ ਰੱਖੀ ਹੈ। ਇੱਕ ਧਾਰਮਿਕ ਆਗੂ ਤਾਂ ਕਹਿਣ ਲੱਗਾ ‘‘ਕਿ ਮੈਨੂੰ ਪ੍ਰਮਾਤਮਾ ਵਿੱਚ ਯਕੀਨ ਨਹੀਂ ਪਰ ਮੇਰਾ ਰੁਜਗਾਰ ਤਾਂ ਧਾਰਮਿਕ ਸਥਾਨਾਂ ਤੇ ਜਾ ਕੇ ਕੀਰਤਨ ਕਰਨ ਨਾਲ ਜੁੜਿਆ ਹੋਇਆ ਹੈ। ਕੀ ਮੈਂ ਪ੍ਰਮਾਤਮਾ ਦੀ ਹੋਂਦ ਜਾਂ ਅਣਹੋਂਦ ਦਾ ਜਿਕਰ ਕੀਤੇ ਤੋਂ ਬਗੈਰ ਵੀ ਆਪਣਾ ਕੰਮ ਜਾਰੀ ਰੱਖ ਸਕਦਾ ਹਾਂ?’’
ਮੇਰਾ ਉਸ ਨੂੰ ਜੁਆਬ ਸੀ ਕਿ ‘‘ਤੁਹਾਡੀ ਹਾਲਤ ਤਾਂ ਬਹੁਤ ਪਤਲੀ ਹੈ ਅਤੇ ਤੁਸੀਂ ਤਾਂ ਤਰਸ ਦੇ ਪਾਤਰ ਹੋ, ਆਪਣੇ ਵਿਚਾਰਾਂ ਦਾ ਪਰਚਾਰ ਹੀ ਤੁਸੀਂ ਨਹੀਂ ਕਰ ਸਕਦੇ। ਇਸ ਤੋਂ ਮਾੜੀ ਗੱਲ ਕੀ ਹੋਵੇਗੀ। ਖਾਂਦੇ ਤੁਸੀਂ ਵੀ ਦੋ ਰੋਟੀਆਂ ਹੀ ਹੋ। ਉਹ ਰੋਟੀਆਂ ਤੁਹਾਨੂੰ ਤੁਹਾਡੀ ਕਲਾ ਕਰਕੇ ਧਾਰਮਿਕ ਸਥਾਨਾਂ ਦੇ ਬਾਹਰੋਂ ਵੀ ਮਿਲ ਜਾਣਗੀਆਂ। ਤੁਸੀਂ ਆਪਣੇ ਲੰਬੇ ਤਜਰਬੇ ਰਾਹੀਂ ਪ੍ਰਾਪਤ ਕੀਤੇ ਗਿਆਨ ਨੂੰ ਹੀ ਆਪਣੇ ਨਜ਼ਦੀਕੀਆਂ ਨੂੰ ਨਾ ਦੱਸ ਕੇ ਉਹਨਾਂ ਨਾਲ ਵੀ ਬੇਇਮਾਨੀ ਕਰ ਰਹੇ ਹੋ ਅਤੇ ਤੁਹਾਡੇ ਆਪਣੇ ਨਾਲ ਤਾਂ ਬੇਇਨਸਾਫੀ ਹੋ ਹੀ ਰਹੀ ਹੈ ਕਿਉਂਕਿ ਤੁਸੀਂ ਆਪਣੇ ਦਿਲ ਦੀ ਗੱਲ ਹੀ ਆਪਣਿਆਂ ਨੂੰ ਨਹੀਂ ਦੱਸ ਸਕਦੇ।’’

Back To Top