ਚਿੜੀਆ ਘਰ

ਮੇਘ ਰਾਜ ਮਿੱਤਰ

ਸ਼ਹੀਦ ਭਗਤ ਸਿੰਘ ਚੈਰਿਟੇਬਲ ਟਰੱਸਟ ਦੇ ਮੈਂਬਰਾਂ ਨੇ ਮੈਨੂੰ ਘੁੰਮਾਉਣ ਦੀ ਜੁੰਮੇਵਾਰੀ ਵੰਡੀ ਹੋਈ ਸੀ। ਜਿਸ ਘਰ ਵਿੱਚ ਮੈਂ ਠਹਿਰਣਾ ਹੁੰਦਾ ਸੀ। ਉਸ ਘਰ ਦੇ ਕਿਸੇ ਮੈਂਬਰ ਨੇ ਮੈਨੂੰ ਕਿਤੇ ਨਾ ਕਿਤੇ ਲੈ ਕੇ ਜਾਣਾ ਹੁੰਦਾ ਸੀ। ਇੱਕ ਦਿਨ ਮੁਖਤਿਆਰ ਮੈਨੂੰ ਚਿੜੀਆ ਘਰ ਵਿਖਾਉਣ ਲਈ ਲੈ ਗਿਆ। ਪਤਾ ਨਹੀਂ ਨਿਉਜੀਲੈਂਡ ਦੇ ਵਾਤਾਵਰਣ ਤੇ ਖੁਰਾਕ ਵਿੱਚ ਅਜਿਹਾ ਕੀ ਮਿਲਿਆ ਹੋਇਆ ਹੈ ਕਿ ਇੱਥੇ ਦੇ ਜੀਵ ਭਾਰਤੀ ਜੀਵਾਂ ਨਾਲੋਂ ਜੇ ਦੁਗਣੇ ਭਾਰੇ ਨਹੀਂ ਹਨ ਤਾਂ ਇਹ ਔਸਤਨ ਡੇਢ ਗੁਣਾ ਭਾਰੀ ਜ਼ਰੂਰ ਹਨ। ਦੂਸਰੀ ਗੱਲ ਇਹ ਹੈ ਕਿ ਇਹ ਜੀਵ ਭਾਰਤੀ ਜੀਵਾਂ ਦੀ ਤਰ੍ਹਾਂ ਡਰਪੋਕ ਵੀ ਨਹੀਂ ਹਨ। ਨਾ ਤਾਂ ਇਹਨਾਂ ਨੂੰ ਖੁਰਾਕ ਦੀ ਕਮੀ ਹੈ ਤੇ ਨਾ ਹੀ ਮਨੁੱਖ ਜਾਂ ਦੂਸਰੇ ਜਾਨਵਰ ਇਹਨਾਂ ਨੂੰ ਡਰਾਉਂਦੇ ਹਨ।
ਇਸ ਚਿੜੀਆ ਘਰ ਵਿੱਚ ਹਜ਼ਾਰਾਂ ਹੀ ਕਿਸਮ ਦੇ ਜੀਵ ਹਨ। ਸਾਰਿਆਂ ਦਾ ਜਿਕਰ ਕਰਨਾ ਇੱਥੇ ਅਸੰਭਵ ਹੈ। ਭਾਰਤੀਆਂ ਵਿੱਚ ਇੱਕ ਨਵੀਂ ਕਿਸਮ ਦਾ ਅੰਧ ਵਿਸ਼ਵਾਸ ਵਿਦੇਸੀਆਂ ਵਲੋਂ ਲਿਆਂਦਾ ਜਾ ਰਿਹਾ ਹੈ। ਇਸ ਅੰਧ ਵਿਸ਼ਵਾਸ ਨੂੰ ਫੈਂਗ ਸੂਈ ਕਿਹਾ ਜਾਂਦਾ ਹੈ। ਇਸ ਲਈ ਵੇਚੇ ਜਾਂਦੇ ਕੰਚ ਦੇ ਲਵਪੰਛੀ ਮੈਂ ਜਿਉਂਦੇ ਜਾਗਦੇ ਇਸ ਚਿੜੀਆ ਘਰ ਵਿੱਚ ਵੇਖੇ ਹਨ। ਫੈਂਗ ਸੂਈ ਦੀ ਦੂਜੀ ਆਈਟਮ ਵੱਡੇ-ਵੱਡੇ ਕੱਛੂ ਪਾਥੀ ਵੀ ਇੱਥੇ ਹਨ। ਅਫਰੀਕਣ ਸ਼ੇਰ ਦੋ ਕਵਿੰਟਲ ਦੇ ਸਨ ਜਿਹਨਾਂ ਦੀ ਦਹਾੜ 10 ਕਿਲੋਮੀਟਰ ਦੀ ਦੂਰੀ ਤੱਕ ਸੁਣਾਈ ਦੇ ਸਕਦੀ ਸੀ। ਹਰ ਜੀਵ ਦੇ ਪਿੰਜਰੇ ’ਤੇ ਇੱਕ ਤਖਤੀ ਲਟਕਾਈ ਹੁੰਦੀ ਸੀ ਜਿਸ ਉਪਰ ਉਸ ਜੀਵ ਦੇ ਗੁਣ ਦਰਜ਼ ਕੀਤੇ ਹੁੰਦੇ ਹਨ। ਸੈਂਕੜੇ ਕਿਸਮ ਤੇ ਰੰਗਾਂ ਦੇ ਤੋਤੇ ਤੁਸੀਂ ਇੱਥੇ ਵੇਖ ਸਕਦੇ ਹੋ।
ਵਿਗਿਆਨਕਾਂ ਦਾ ਵਿਚਾਰ ਹੈ ਕਿ ਜੀਵਾਂ ਦਾ ਵਿਕਾਸ ਮੱਛੀਆਂ ਤੋਂ ਹੋਇਆ ਹੈ। ਜੀਵਨ ਸਮੁੰਦਰ ਤੋਂ ਜਮੀਨ ਤੇ ਆਇਆ ਇਸ ਗੱਲ ਦੇ ਸਬੂਤ ਵਜੋਂ ਮੈਂ ਇੱਕ ਅਜਿਹੀ ਮੈਕਸੀਕਨ ਮੱਛੀ ਵੇਖੀ ਜਿਸਦੇ ਚਾਰ ਪੈਰ ਸਨ ਜਿਹਨਾਂ ਤੇ ਉਹ ਤੁਰ ਰਹੀ ਸੀ। ਬਾਂਦਰਾਂ ਦੀਆਂ ਵੱਖ-ਵੱਖ ਕਿਸਮਾਂ ਓਰਿÎੰਜੋਟੇਨ, ਗੁਰੀਲੇ, ਬਾਂਦਰ, ਲੰਗੂਰ ਸਭ ਇੱਥੇ ਹਾਜਰ ਸਨ। ਡੂੰਘਾਈ ਨਾਲ ਵੇਖਣ ਤੇ ਮਨੁੱਖ ਨਾਲ ਕਾਫੀ ਕੁੱਝ ਇਹਨਾਂ ਦਾ ਮਿਲਦਾ-ਜੁਲਦਾ ਸੀ। ਬਹੁਤ ਸਾਰੀਆਂ ਹਰਕਤਾਂ ਵੀ ਮਨੁੱਖਾਂ ਵਰਗੀਆਂ ਸਨ। ਜੇ ਦੁਨੀਆਂ ’ਤੇ ਉਪਲਬਧ ਬਾਂਦਰਾਂ ਦੀਆਂ ਵੱਖ-ਵੱਖ ਕਿਸਮਾਂ ਇਕੱਠੀਆਂ ਕਰ ਲਈਆਂ ਜਾਣ ਤਾਂ ਬਾਂਦਰਾਂ ਤੋਂ ਹੋਏ ਮਨੁੱਖੀ ਵਿਕਾਸ ਦੀ ਕਹਾਣੀ ਪੂਰੀ ਤਰ੍ਹਾਂ ਸੁਲਝਾਈ ਜਾ ਸਕਦੀ ਹੈ। ਮੁਰਗਾਬੀ, ਲਮਢੀਂਗ, ਬੱਤਖਾਂ, ਮੋਰ, ਮੁਰਗੀਆਂ, ਚਿੜੀਆਂ, ਘੁੱਗੀਆਂ, ਕਬੂਤਰ, ਉੱਲੂ ਅਤੇ ਬਾਜ ਵਰਗੇ ਪੰਛੀ ਹਜ਼ਾਰਾਂ ਦੀ ਤਦਾਦ ਵਿੱਚ ਵੱਡੇ ਤੇ ਖੁੱਲੇ ਪਿੰਜਰਿਆਂ ਵਿੱਚ ਉੱਡ ਰਹੇ ਸਨ।
ਹਿਪੋ, ਹਾਥੀ ਵੀ ਪਾਣੀ ਦੇ ਨਜਦੀਕ ਆਨੰਦ ਮਾਣ ਰਹੇ ਸਨ। ਸੁਤਰਮੁਰਗ, ਈਮੂ ਮਨੁੱਖਾਂ ਨਾਲੋਂ ਵੱਡੇ ਸਨ। ਹਾਥੀ ਤਾਂ 44 ਕਵਿੰਟਲ ਭਾਰੇ ਸਨ। ਹਿਰਨ, ਰੈੱਡ ਪਾਂਡਾ ਅਤੇ ਜੈਬਰਾ ਆਦਿ ਵੇਖਣਾ ਬਹੁਤ ਮਨ ਮੋਹਕ ਸੀ।

Back To Top