ਰੱਬ ਦੇ ਸੌ ਜੁੱਤੀਆਂ ਮਾਰੂ

ਮੇਘ ਰਾਜ ਮਿੱਤਰ

ਭਾਰਤੀ ਕਿਸਾਨ ਯੂਨੀਅਨ ਦਾ ਇੱਕ ਆਗੂ ਵੀ ਨਿਊਜੀਲੈਂਡ ਵਿੱਚ ਇਹਨੀ ਦਿਨੀਂ ਹੀ ਵਿਜਟਰ ਵੀਜੇ ਤੇ ਆਇਆ ਹੋਇਆ ਸੀ। ਇੱਕ ਦਿਨ ਉਸਦੀ ਧੀ ਤੇ ਜੁਆਈ ਨੇ ਵੀ ਸਾਨੂੰ ਖਾਣੇ ਤੇ ਬੁਲਾਇਆ। ਉਸ ਮੀਟਿੰਗ ਵਿਚ ਕਿਸਾਨ ਆਗੂ ਕਹਿਣ ਲੱਗਿਆ ‘‘ਸੌ ਸਾਲ ਦੀ ਉਮਰ ਤੱਕ ਤਾਂ ਮੈਂ ਮਰਦਾ ਨਹੀਂ ਜੇ ਧਰਮ ਰਾਜ ਵੀ ਲੈਣ ਆਜੂ ਤਾਂ ਉਸਦੇ ਸੌ ਜੁੱਤੀਆਂ ਮਾਰ ਕੇ ਘਰੋਂ ਬਾਹਰ ਕੱਢ ਦਵਾਂਗਾ ਜੇ ਮੈਂ ਸ਼ਹੀਦ ਹੋਇਆ ਤਾਂ ਸਿਰਫ ਪੁਲਸ ਦੀ ਗੋਲੀ ਨਾਲ ਹੀ ਹੋਵਾਂਗਾ। ਪਹਿਲਾ ਵੀ ਅਸੀਂ ਬਾਰਾਂ ਸਿਰ ਦੇ ਚੁੱਕੇ ਹਾਂ ਹੁਣ ਤੇਰਵਾਂ ਸਿਰ ਮੇਰਾ ਹੋਵੇਗਾ।’’ ਭਾਵੇਂ ਸਿਰ ਦੇਣਾ ਜਾਂ ਸਿਰ ਲੈਣਾ ਕੋਈ ਬਹਾਦਰੀ ਵਾਲੀ ਗੱਲ ਨਹੀਂ ਹੁੰਦੀ ਪਰ ਇਹਨਾਂ ਵਿਅਕਤੀਆਂ ਦੀ ਭਾਵਨਾ ਦੀ ਅਸੀਂ ਕਦਰ ਕਰਦੇ ਹਾਂ ਅਤੇ ਇਹ ਵੀ ਸਮਝਦੇ ਹਾਂ ਕਿ ਹਿੰਦੋਸਤਾਨ ਦਾ ਰਾਜ ਪ੍ਰਬੰਧ ਐਨਾ ਗਲ ਸੜ ਚੁੱਕਿਆ ਹੈ ਕਿ ਇਸ ਦੀ ਹੁਣ ਕੋਈ ਮੁਰੰਮਤ ਜਾਂ ਓਵਰਹਾÇਲੰਗ ਨਹੀਂ ਹੋ ਸਕਦੀ ਸਗੋਂ ਪੂਰੇ ਸੂਰੇ ਢਾਂਚੇ ਨੂੰ ਤਬਾਹ ਕਰਕੇ ਹੀ ਨਵੇਂ ਢਾਂਚੇ ਦੀ ਉਸਾਰੀ ਕਰਨੀ ਬਣਦੀ ਹੈ। ਤੇ ਇਹ ਉਸਾਰੀ ਹਜ਼ਾਰ ਦੋ ਹਜ਼ਾਰ ਸਿਰ ਦੇਣ ਨਾਲ ਨਹੀਂ ਹੋਣੀ। ਇਸ ਲਈ ਤਾਂ ਲੱਖਾਂ ਸਿਰ ਦੇਣੇ ਪੈਣਗੇ ਤੇ ਯੁੱਧ ਵੀ ਲੰਬਾ ਹੀ ਲੜਨਾ ਪਵੇਗਾ।
ਤਰਕਸ਼ੀਲ ਸੁਸਾਇਟੀ ਭਾਰਤ ਨੇ ਆਪਣੀ ਚਣੌਤੀ ਵਿੱਚ ਇਨਾਮ ਦੀ ਰਾਸ਼ੀ ਇੱਕ ਕਰੋੜ ਰੁਪਏ ਰੱਖੀ ਹੋਈ ਹੈ। ਨਿਊਜੀਲੈਂਡ ਦੇ ਕੁਝ ਵਿਅਕਤੀਆਂ ਨੇ ਇਹ ਘੋਸ਼ਣਾ ਵੀ ਕੀਤੀ ਹੈ ਕਿ ਜੇ ਕੋਈ ਵਿਅਕਤੀ ਸੁਸਾਇਟੀ ਦਾ ਇਨਾਮ ਜਿੱਤ ਜਾਂਦਾ ਹੈ ਤਾਂ ਉਸਨੂੰ ਉਹਨਾਂ ਵਲੋਂ ਵੀ ਕੁਝ ਨਾ ਕੁਝ ਇਨਾਮ ਦੀ ਰਾਸ਼ੀ ਹੋਰ ਮਿਲ ਜਾਵੇਗੀ। ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਕੁਝ ਮੈਂਬਰ ਆਪਣੀ ਸੰਸਥਾ ਨੂੰ ਇੱਕ ਡਾਲਰ ਰੋਜ ਦੇ ਹਿਸਾਬ ਨਾਲ ਦਿੰਦੇ ਹਨ ਤੇ ਇਹ ਰਾਸ਼ੀ ਆਪਣੇ ਆਪ ਉਨ੍ਹਾਂ ਦੇ ਅਕਾਉਂਟ ਵਿੱਚੋਂ ਨਿਕਲ ਜਾਂਦੀ ਹੈ ਇਸ ਤਰ੍ਹਾਂ ਸਲਾਨਾ ਪੰਜ ਛੇ ਹਜ਼ਾਰ ਡਾਲਰ ਇਕੱਠੇ ਹੋ ਜਾਂਦੇ ਹਨ। ਜੋ ਹਰ ਸਾਲ ਫੰਕਸ਼ਨਾਂ ਤੇ ਖਰਚ ਕਰ ਦਿੱਤੇ ਜਾਂਦੇ ਹਨ।

Back To Top