ਪ੍ਰਸ਼ਨ :- ਤਰਕਸ਼ੀਲਾਂ ਦਾ ਉਦੇਸ਼ ਕੀ ਹੈ?

ਮੇਘ ਰਾਜ ਮਿੱਤਰ

ਜੁਆਬ :- 1984 ਵਿੱਚ ਜਦੋਂ ਅਸੀਂ ਬਰਨਾਲੇ ਦੀ ਧਰਤੀ ਤੋਂ ਤਕਰਸ਼ੀਲ ਲਹਿਰ ਦੀ ਸ਼ੁਰੂਆਤ ਕੀਤੀ ਉਸ ਸਮੇਂ ਤੋਂ ਹੀ ਸਾਨੂੰ ਇਸ ਸੁਆਲ ਦਾ ਜੁਆਬ ਦੇਣਾ ਪੈ ਰਿਹਾ ਹੈ। ਤਰਕਸ਼ੀਲਾਂ ਦਾ ਉਦੇਸ਼ ਧਰਤੀ ਉੱਤੇ ਮਨੁੱਖ ਜਾਤੀ ਦੀ ਅਜਿਹੀ ਨਸਲ ਤਿਆਰ ਕਰਨਾ ਹੈ ਜਿਨਾਂ ਦੇ ਨਿੱਤ ਪ੍ਰਤੀ ਦੇ ਜੀਵਨ ਵਿੱਚ ਕਿਸੇ ਕਿਸਮ ਦੇ ਅੰਧ ਵਿਸ਼ਵਾਸ਼ਾਂ ਲਈ ਕੋਈ ਥਾਂ ਨਾ ਹੋਵੇ ਅਤੇ ਉਹ ਜਿੰਦਗੀ ਦੀ ਹਰ ਘਟਨਾ ਨੂੰ ਹੱਲ ਕਰਨ ਲਈ ਵਿਗਿਆਨਕ ਸੋਚ ਦੀ ਵਰਤੋਂ ਕਰਨ ਵਿੱਚ ਸਮਰੱਥ ਹੋਣ ਅਤੇ ਮਨੁੱਖ ਜਾਤੀ ਨੂੰ ਮੂਰਤੀਆਂ, ਅਸਥਾਨਾਂ ਅਤੇ ਗਰੰਥਾਂ ਨਾਲੋਂ ਜਿਆਦਾ ਤਰਜੀਹ ਦਿੰਦੇ ਹੋਣ। ਮਨੁੱਖ ਵਲੋਂ ਮਨੁੱਖ ਦੀ ਲੁੱਟ ਖਸੁੱਟ ਤੇ ਧਾਰਮਿਕ ਦੰਗਿਆਂ ਰਾਹੀਂ ਮਨੁੱਖ ਦੀ ਕਤਲੋਗਾਰਦ ਬੰਦ ਹੋਵੇ।

Back To Top