ਮੇਘ ਰਾਜ ਮਿੱਤਰ
ਜਵਾਬ :- ਪੇਟ ਦੀਆਂ ਪਰਤਾਂ ਵਿੱਚ ਵੀ ਕੁਝ ਦਿਮਾਗੀ ਸੈੱਲ ਵੀ ਹੁੰਦੇ ਹਨ। ਪੇਟ ਵਿੱਚ ਦਰਦ ਦਾ ਕਾਰਨ ਕਈ ਵਾਰੀ ਮਾਨਸਿਕ ਵੀ ਹੁੰਦਾ ਹੈ। ਅਜਿਹੀਆਂ ਹਾਲਤਾਂ ਵਿੱਚ ਕਈ ਵਾਰੀ ਵਿਅਕਤੀ ਇਸ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਠੀਕ ਚਾਰ ਵਜੇ ਮੇਰੇ ਦਰਦ ਹੋਣਾ ਸ਼ੁਰੂ ਹੋ ਜਾਵੇਗਾ। ਆਪਣੀ ਇਸ ਗੱਲ ਦੀ ਸੱਚਾਈ ਸਿੱਧ ਕਰਨ ਲਈ ਉਹ ਚਾਰ ਵਜੇ ਦਰਦ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੀ ਹੈ। ਭਾਵੇਂ ਸਮਾਂ ਦੇਖਣ ਲਈ ਕੋਈ ਘੜੀ ਨਾ ਵੀ ਹੋਵੇ ਫਿਰ ਵੀ ਅਜਿਹੇ ਵਿਅਕਤੀ ਕਿਸੇ ਨਾ ਕਿਸੇ ਢੰਗ ਨਾਲ ਸਮੇਂ ਦਾ ਅੰਦਾਜ਼ਾ ਲਾ ਹੀ ਲੈਂਦੇ ਹਨ। ਕਈ ਵਾਰ ਅਜਿਹੀਆਂ ਗੱਲਾਂ ਦੱਸਣ ਵਾਲੇ ਵਿਅਕਤੀ ਵੀ ਆਪਣੇ ਮਨੋਂ ਹੀ ਜੋੜ ਲੈਂਦੇ ਹਨ।