ਪ੍ਰਸ਼ਨ :- ਕੀ ਤਰਕਸ਼ੀਲ ਵੀ ਧਾਰਮਿਕ ਵਿਅਕਤੀਆਂ ਦੀ ਤਰ੍ਹਾਂ ਕੱਟੜਵਾਦੀ ਹੁੰਦੇ ਹਨ?

ਮੇਘ ਰਾਜ ਮਿੱਤਰ

ਜੁਆਬ :- ਤਰਕਸ਼ੀਲ ਕਦੇ ਵੀ ਕੱਟੜਵਾਦੀ ਨਹੀਂ ਹੁੰਦੇ। ਉਹ ਕਿਸੇ ਵੀ ਵਿਅਕਤੀ ਦੀਆਂ ਦਲੀਲਾਂ ਨੂੰ ਸੁਣਦੇ ਹਨ ਤੇ ਉਹਨਾਂ ਵਿਚੋਂ ਜੋ ਗੱਲਾਂ ਸੰਭਵ ਹੁੰਦੀਆਂ ਹਨ ਉਹਨਾਂ ਨੂੰ ਮੰਨ ਲੈਂਦੇ ਹਨ ਪਰ ਦਲੀਲ ਰਹਿਤ ਜਾਂ ਸਿਧਾਂਤਾਂ ਵਿਰੋਧੀ ਕੋਈ ਵੀ ਗੱਲ ਉਹਨਾਂ ਦੇ ਹਜ਼ਮ ਨਹੀਂ ਹੁੰਦੀ। ਹੁਣ ਜੇ ਕੋਈ ਵਿਅਕਤੀ ਇਹ ਗੱਲ ਕਹਿ ਦਿੰਦਾ ਹੈ ਕਿ ਹਨੂੰਮਾਨ ਜੀ ਨੇ ਸੂਰਜ ਨੂੰ ਆਪਣੇ ਮੂੰਹ ਵਿੱਚ ਪਾ ਲਿਆ ਸੀ। ਇਹ ਗੱਲ ਤਰਕਸ਼ੀਲਾਂ ਦੇ ਹਜ਼ਮ ਨਹੀਂ ਹੋਵੇਗੀ। ਕਿਉਂਕਿ ਉਹ ਸੋਚਣਗੇ ਕਿ ਹਨੂੰਮਾਨ ਜੀ ਤਾਂ ਮਨੁੱਖ ਜਾਤੀ ਵਿਚੋਂ ਸਨ ਜਿਹਨਾਂ ਦੇ ਸਰੀਰ ਦਾ ਤਾਪਮਾਨ 98.4 ਫਾਰਨਹੀਟ ਹੁੰਦਾ ਹੈ ਹੁਣ ਇੱਕ ਲੱਖ ਡਿਗਰੀ ਫਾਰਨਹੀਟ ਵਾਲੀ ਚੀਜ਼ ਨੂੰ ਮੂੰਹ ਵਿੱਚ ਪਾ ਜਾਣਾ ਉਹਨਾਂ ਲਈ ਸੰਭਵ ਨਹੀਂ ਹੋਇਆ ਹੋਵੇਗਾ। ਇੱਥੇ ਭਾਵੇਂ ਅਸੀਂ ਆਕਾਰ ਦੀ ਗੱਲ ਛੱਡ ਦੇਈਏ। ਸੋ ਆਪਣੇ ਆਪਣੇ ਧਰਮਾਂ ਨੂੰ ਉੱਚਾ ਜਾਂ ਸੁੱਚਾ ਵਿਖਾਉਣ ਲਈ ਜਦੋਂ ਵੀ ਉਹਨਾਂ ਦੇ ਸ਼ਰਧਾਲੂ ਕੋਈ ਗੱਪ ਮਾਰਦੇ ਹਨ ਤਾਂ ਅਜਿਹੀਆਂ ਗੱਲਾਂ ’ਤੇ ਤਰਕਸ਼ੀਲ ਆਪਣੀ ਟੀਕਾ ਟਿੱਪਣੀ ਜ਼ਰੂਰ ਕਰਦੇ ਹਨ। ਧਾਰਮਿਕ ਵਿਅਕਤੀ ਇਸਨੂੰ ਕੱਟੜਵਾਦ ਸਮਝਦੇ ਹਨ। ਪਰ ਅਸਲ ਵਿੱਚ ਇਹ ਕੱਟੜਵਾਦ ਨਹੀਂ ਸਗੋਂ ਦਲੀਲ ਸਹਿਤ ਕਿਸੇ ਵਿਅਕਤੀ ਨੂੰ ਸਮਝਾਉਣ ਦੀ ਉਹਨਾਂ ਦੀ ਲੋੜ ਹੈ।

Back To Top