ਪ੍ਰਸ਼ਨ :- ਕਮਿਊਨਿਸਟ ਤੇ ਤਰਕਸ਼ੀਲ ਇਕੱਠੇ ਹੋ ਕੇ ਹਿੰਦੋਸਤਾਨ ਵਿੱਚ ਇਨਕਲਾਬ ਕਿਉਂ ਨਹੀਂ ਕਰਦੇ।

ਮੇਘ ਰਾਜ ਮਿੱਤਰ

ਜੁਆਬ :- ਤੁਸੀਂ ਕਦੇ ਤਲਾਅ ਵਿੱਚ ਇੱਕ ਛੋਟਾ ਜਿਹਾ ਪੱਥਰ ਸੁੱਟ ਕੇ ਵੇਖਿਆ ਹੈ। ਇਸ ਨਾਲ ਪੈਦਾ ਹੋਈ ਤਰੰਗ ਵੀ ਜ਼ਰੂਰ ਵੇਖੀ ਹੋਵੇਗੀ। ਹਿੰਦੋਸਤਾਨ ਦਾ ਮੌਜੂਦਾ ਢਾਂਚਾ ਇੱਕ ਸਮੁੰਦਰ ਦੀ ਤਰ੍ਹਾਂ ਹੈ। ਬਹੁਤ ਸਾਰੀਆਂ ਜਥੇਬੰਦੀਆਂ ਇੱਥੇ ਪੱਥਰ ਚੁੱਕੀ ਫਿਰਦੀਆਂ ਹਨ। ਉਹ ਤਰੰਗਾਂ ਤਾਂ ਪੈਦਾ ਕਰ ਰਹੇ ਹਨ। ਇਹਨਾਂ ਤਰੰਗਾਂ ਨੇ ਸਮਾਜਿਕ ਨਿਯਮਾਂ ਅਨੁਸਾਰ ਕਿਸੇ ਸਮੇਂ ਲਹਿਰਾਂ ਵਿੱਚ ਅਤੇ ਲਹਿਰਾਂ ਨੇ ਤੂਫਾਨਾਂ ਵਿੱਚ ਬਦਲ ਕੇ ਸਮੁੱਚੇ ਢਾਂਚੇ ਨੂੰ ਸੁਨਾਮੀ ਦੀ ਤਰ੍ਹਾਂ ਢਹਿ ਢੇਰੀ ਕਰ ਦੇਣਾ ਹੁੁੰਦਾ ਹੈ। ਤਰਕਸ਼ੀਲ ਤਾਂ ਤਰੰਗਾਂ ਪੈਦਾ ਕਰਨ ਵਾਲੇ ਵਿਅਕਤੀਆਂ ਦੀ ਪਨੀਰੀ ਲਾ ਰਹੇ ਹਨ। ਇਸ ਪਨੀਰੀ ਨੂੰ ਪੌਦੇ ਜਾਂ ਦਰੱਖਤ ਬਣਾਉਣਾ ਜਾਂ ਦਰੱਖਤਾਂ ਦਾ ਜੰਗਲ ਬਣਾਉਣਾ ਇੱਥੋਂ ਦੀਆਂ ਕਮਿਊਨਿਸਟ ਇਨਕਲਾਬੀ ਪਾਰਟੀਆਂ ਦਾ ਕੰਮ ਹੈ। ਜਦੋਂ ਵੀ ਸਾਜਗਰ ਹਾਲਤਾਂ ਪੈਦਾ ਹੋਈਆਂ ਤਾਂ ਇੱਥੇ ਲਹਿਰਾਂ ਚੱਲਣਗੀਆਂ ਲਹਿਰਾਂ ਵਿਚੋਂ ਏਕੇ ਵੀ ਹੋਣਗੇ ਤੇ ਫਰੰਟ ਵੀ ਬਨਣਗੇ ਤੇ ਲੀਡਰ ਵੀ ਪੈਦਾ ਹੋਣਗੇ। ਇਹ ਰਾਸਤਾ ਲੰਮਾ ਹੋਵੇਗਾ ਤੇ ਰਾਹ ਵਿੱਚ ਸੂਲਾਂ, ਕੰਚ, ਜੰਗਲੀ ਜਾਨਵਰ ਬੜਾ ਕੁਝ ਹੋਵੇਗਾ ਫਿਰ ਜਾ ਕੇ ਚੜ੍ਹਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਵਿਖਾਈ ਦੇਣਗੀਆਂ।

Back To Top