ਮਿਊਜੀਅਮ

ਮੇਘ ਰਾਜ ਮਿੱਤਰ

ਜੀਵ ਪਹਿਲਾ-ਪਹਿਲ ਸਮੁੰਦਰ ਵਿੱਚ ਪੈਦਾ ਹੋਏ ਤੇ ਜ਼ਮੀਨ ’ਤੇ ਪੁੱਜ ਗਏ। ਮਨੁੱਖੀ ਸਭਿਅਤਾ ਪਿਛਲੇ ਲਗਭੱਗ ਇੱਕ ਕਰੋੜ ਸਾਲ ਤੋਂ ਧਰਤੀ ’ਤੇ ਵਧ-ਫੁਲ ਰਹੀ ਹੈ। ਜਿਉਂਦੇ ਰਹਿਣ ਲਈ ਸੰਘਰਸ ਦਾ ਇਤਿਹਾਸ ਹੈ ਆਕਲੈਂਡ ਦਾ ਮਿਊਜੀਅਮ। ਪਿਛਲੇ 150 ਸਾਲਾਂ ਵਿੱਚ ਦੁਨੀਆਂ ਦੇ ਕੋਨੇ-ਕੋਨੇ ਤੋਂ ਲਿਆਂਦੀਆਂ ਲਗਭੱਗ ਦੋ ਲੱਖ ਵਸਤੂਆਂ ਇਸ ਤਿੰਨ ਮੰਜਲਾਂ ਵਿਸਾਲ ਇਮਾਰਤ ਵਿੱਚ ਸਸੋਭਤ ਹਨ। ਇਹਨਾਂ ਵਸਤੂਆਂ ਦੇ ਵਿਸ਼ਾਲ ਭੰਡਾਰ ਦੇ ਦਰਸ਼ਨ ਮੈਨੂੰ ਧਰਮਪਾਲ ਤੇ ਉਸਦੀ ਪਤਨੀ ਜੋਤੀ ਨੇ ਕਰਵਾਏ। ਧਰਮਪਾਲ ਦਾ ਪਿੰਡ ਰਾਏਪੁਰ ਡੱਬਾ ਹੈ ਜੋ ਜਲੰਧਰ ਦੇ ਨਜਦੀਕ ਹੈ। ਧਰਮਪਾਲ 1986 ਵਿੱਚ ਮੇਰੇ ਕੋਲ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਬਣਨ ਲਈ ਆਇਆ ਸੀ। ਜੀਵਨ ਸੰਘਰਸ਼ ਉਸਨੂੰ ਨਿਉਜੀਲੈਂਡ ਲੈ ਆਇਆ। ਇੱਥੇ ਆ ਕੇ ਵੀ ਉਸਨੇ ਤਰਕਸ਼ੀਲਤਾ ਦੀ ਚਿਣਗ ਜਗਾਈ ਰੱਖੀ। ਨਿਉਜੀਲੈਂਡ ਦੇ ਰੈਸ਼ਨਲਿਸਟ ਹਾਊਸ ਨਾਲ ਉਹ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ।
ਨਿਊਜੀਲੈਂਡ ਦੇ ਵਸਨੀਕਾਂ ਨੇ ਜਵਾਲਾਮੁਖੀ ਦੇ ਮੁਹਾਨੇ ਉਪਰ ਮਿਉਜੀਅਮ ਬਣਾਇਆ ਹੋਇਆ ਹੈ। ਸੰਸਾਰ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ ਦੀ ਸਭ ਤੋਂ ਪਹਿਲਾਂ ਚੜ੍ਹਾਈ ਕਰਨ ਵਾਲਾ ਐਡਮੰਡ ਹਿਲੈਰੀ ਇਸ ਦੇਸ਼ ਦਾ ਹੀ ਵਸਨੀਕ ਸੀ। ਇਸ ਲਈ ਉਸਦੀ ਕੁਹਾੜੀ ਅਤੇ ਹੋਰ ਸਮਾਨ ਉਸਦੇ ਪੁੱਤਰ ਤੇ ਧੀ ਨੇ ਇਸ ਮਿਊਜੀਅਮ ਨੂੰ ਦਿੱਤਾ ਹੋਇਆ ਹੈ ਤੇ ਉਹ ਦਰਸ਼ਨਾਂ ਲਈ ਉਪਲਬਧ ਹੈ। ਤਿਤਲੀਆਂ ਦੀਆਂ ਸੈਂਕੜੇ ਕਿਸਮਾਂ ਦੇ ਨਮੂੰਨੇ ਤੁਸੀਂ ਇੱਥੇ ਵੇਖ ਸਕਦੇ ਹੋ। ਭੂਚਾਲੀ ਝਟਕੇ ਵੀ ਤੁਸੀਂ ਬੈਠ ਕੇ ਮਹਿਸੂਸ ਕਰ ਸਕਦੇ ਹੋ।
ਮੌਰੀਆਂ ਦੇ ਜੋਸੀਲੇ ਨਾਚ ਇੱਥੇ ਵਿਖਾਏ ਗਏ। ਮੌਰੀ ਸਭਿਅਤਾ ਤੋਂ ਪਹਿਲਾਂ ਦੀਆਂ ਸਭਿਅਤਾਵਾਂ ਦੇ ਨਮੂਨੇ ਦੁਨੀਆਂ ਦੇ ਵੱਖ ਕੋਨਿਆਂ ਤੋਂ ਪ੍ਰਾਪਤ ਕੀਤੇ ਗਏ ਹਨ। ਇਹਨਾਂ ਵਿੱਚ ਚਾਂਦੀ, ਕਾਂਸੀ ਦੇ ਬਰਤਨ, ਮੌਰੀਆ ਦੇ ਛੰਦ, ਕਿਸ਼ਤੀਆਂ, ਭਾਂਡੇ ਸਭ ਕੁਝ ਉਪਲਬਧ ਹੈ ਇਸ ਤੋਂ ਅਗਲੇ ਭਾਗ ਵਿੱਚ ਉਹਨਾਂ ਦੇ ਗਲੀਚੇ, ਫੁਲਕਾਰੀਆਂ, ਖੇਸ ਤੇ ਬੈਂਤ ਦੀਆਂ ਟੋਕਰੀਆਂ ਪਈਆਂ ਹਨ।

Back To Top