ਮੇਘ ਰਾਜ ਮਿੱਤਰ
ਜੁਆਬ :- ਹੋਮੀਓਪੈਥੀ ਦੀਆਂ ਦਵਾਈਆਂ ਤੇ ਸਾਧਾਂ ਸੰਤਾਂ ਦੀਆਂ ਰਾਖ ਦੀਆਂ ਪੁੜੀਆਂ ਅਤੇ ਤਬੀਤਾਂ ਦਾ ਅਸਰ ਇੱਕੋ ਜਿਹਾ ਤੇ ਮਾਨਸਿਕ ਹੀ ਹੁੰਦਾ ਹੈ। ਕਿਉਂਕਿ ਨਾਂ ਤਾਂ ਤਬੀਤਾਂ ਵਿੱਚ ਕੋਈ ਦਵਾਈ ਹੁੰਦੀ ਹੈ ਤੇ ਨਾ ਹੀ ਹੋਮਿਓਪੈਥੀ ਦੀਆਂ 24x, ਤੋਂ ਉੱਚੀਆਂ ਪੁਟੈਂਸੀਆਂ ਵਿੱਚ ਕੋਈ ਦਵਾਈ ਹੁੰਦੀ ਹੈ। ਸਾਧਾਂ ਸੰਤਾਂ ਤੇ ਹੋਮੀਓਪੈਥੀ ਦੇ ਡਾਕਟਰਾਂ ਦੀ ਯੋਗਤਾ ਵਿਚ ਫਰਕ ਜ਼ਰੂਰ ਹੁੰਦਾ ਹੈ। ਸਰੀਰਕ ਬਣਤਰ ਬਾਰੇ ਅਤੇ ਬਿਮਾਰੀ ਦੇ ਕਾਰਨਾਂ ਬਾਰੇ ਹੋਮੀਓਪੈਥ ਸਾਧਾਂ ਸੰਤਾਂ ਨਾਲੋ ਜਿਆਦਾ ਜਾਣਕਾਰ ਹੁੰਦੇ ਹਨ।
ਜਿਸ ਢੰਗ ਨਾਲ ਹੋਮੀਓਪੈਥੀ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਉਸ ਢੰਗ ਨਾਲ ਹੋਮੀਓਪੈਥੀ ਦੀਆਂ ਗੋਲੀਆਂ ਵਿੱਚ ਦਵਾਈ ਰਹਿ ਹੀ ਨਹੀਂ ਸਕਦੀ। ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੇਰੀ ਪੁਸਤਕ ‘‘ਬਾਬਾ ਰਾਮ ਦੇਵ ਤਰਕ ਦੀ ਕਸੌਟੀ ’ਤੇ’’ ਪੜ੍ਹ ਸਕਦੇ ਹੋ।