ਪ੍ਰਸ਼ਨ :- ਰਵੀ ਸ਼ੰਕਰ ਜੀ ਦੇ ਆਰਟ ਆਫ ਲਿਵਇੰਗ ਬਾਰੇ ਤੁਹਾਡੀ ਸੰਸਥਾ ਦੇ ਕੀ ਵਿਚਾਰ ਹਨ?

ਮੇਘ ਰਾਜ ਮਿੱਤਰ

ਜੁਆਬ :- ਆਮ ਸਾਧਾਂ, ਸੰਤਾਂ ਵਾਂਗੂੰ ਹੀ ਰਵੀ ਸ਼ੰਕਰ ਜੀ ਵੀ ਇਕ ਸੰਤ ਹਨ। ਉਹਨਾਂ ਨੇ ਆਪਣੇ ਵਪਾਰਕ ਅਦਾਰੇ ਵਿੱਚ ਦਵਾਈਆਂ, ਸੀਡੀਆਂ, ਕਿਤਾਬਾਂ ਵੇਚ ਕੇ ਅਤੇ ਕੈਂਪ ਲਗਾ ਕੇ ਅਰਬਾਂ ਰੁਪਏ ਇਕੱਠੇ ਕਰ ਲਏ ਹਨ। ਉਹਨਾਂ ਨੇ ਆਪਣਾ ਇੱਕ ਬਹੁਤ ਵੱਡਾ ਨੈਟਵਰਕ ਸਮੁੱਚੇ ਭਾਰਤ ਤੇ ਵਿਦੇਸ਼ ਵਿਚ ਰਹਿ ਰਹੇ ਭਾਰਤੀਆਂ ਵਿੱਚ ਫੈਲਾਇਆ ਹੋਇਆ ਹੈ। ਇਸ ਨੈਟ ਰਾਹੀਂ ਉਹ ਆਮ ਜਨਤਾ ਨੂੰ ਆਪਣੇ ਕੈਪਾਂ ਵਿੱਚ ਇਕੱਠੇ ਕਰਦਾ ਹੈ। ਉਹਨਾਂ ਤੋਂ ਵੱਡੀਆਂ ਫੀਸਾਂ ਵਸੂਲ ਕੀਤੀਆਂ ਜਾਂਦੀਆਂ ਹਨ। ਨਬਜ਼ ਮਹਿਸੂਸ ਕਰਕੇ ਬਹੁਤ ਦੇਸੀ ਦਵਾਈਆਂ ਵੇਚੀਆਂ ਜਾਂਦੀਆ ਹਨ। ਗੈਰ ਹਾਜ਼ਰ ਵਿਅਕਤੀਆਂ ਦੀਆਂ ਨਬਜ਼ਾਂ ਉਹਨਾਂ ਦੇ ਰਿਸ਼ਤੇਦਾਰਾਂ ਰਾਹੀ ਮਹਿਸੂਸ ਕਰਕੇ ਵੀ ਦਵਾਈਆਂ ਵੇਚ ਦਿੱਤੀਆਂ ਜਾਂਦੀਆਂ ਹਨ। ਕਈ ਸੀਡੀਆਂ ਵਿੱਚ ਰਵੀ ਸ਼ੰਕਰ ਨੂੰ ਰੱਬ ਸਿੱਧ ਕਰਨ ਲਈ ਜੋਰ ਲਾਇਆ ਜਾਂਦਾ ਹੈ। ਸਾਡੀ ਸੰਸਥਾ ਵਿਚ ਰਵੀ ਸ਼ੰਕਰ ਦੇ ਆਰਟ ਆਫ ਲਿਵਇੰਗ ਬਾਰੇ ਘੋਖ ਪੜਤਾਲ ਚੱਲ ਰਹੀ ਹੈ। ਛੇਤੀ ਹੀ ਅਸੀਂ ਇਸ ਬਾਰੇ ਆਪਣੀ ਪੜਤਾਲ ਦੇ ਨੁਕਤੇ ਲੋਕਾਂ ਨਾਲ ਸਾਂਝੇ ਕਰਾਂਗੇ।

Back To Top