– ਮੇਘ ਰਾਜ ਮਿੱਤਰ
ਬੰਬੀਹਾ ਭਾਈ
4.8. 86
ਦਸਵੀਂ ਜਮਾਤ ਨੂੰ ਮੈਂ ਅੰਗਰੇਜ਼ੀ ਪੜ੍ਹਾਉਂਦਾ ਹਾਂ। ਉਨ੍ਹਾਂ ਦੀ ਅੰਗਰੇਜ਼ੀ ਦੀ ਕਿਤਾਬ ਦੀ ਪਹਿਲੀ ਕਹਾਣੀ ‘‘ਪੈਰਾਂ ਬਿਨਾਂ ਚਿੰਨ੍ਹ’’ ਭੂਤਾਂ ਦੇ ਸੰਕਲਪ ਨੂੰ ਪੱਕਾ ਕਰਨ ਵਾਲੀ ਹੈ। ਉਂਝ ਤਾਂ ਸਰਕਾਰ ਦਾ ਨਿਸ਼ਾਨਾ ਅਜਿਹੀ ਹੀ ਧੁੰਦ ਖਿਲਾਰਨ ਦਾ ਹੈ। ਤਾਂ ਵੀ ਤੁਸੀਂ ਇਹ ਕਹਾਣੀ ਪੜ੍ਹ ਕੇ ਸਰਕਾਰ ਦੇ ਵਿਰੁੱਧ ਅੰਧ ਵਿਸ਼ਵਾਸ ਫ਼ੈਲਾਉਣ ਵਾਲੇ ਕਿਰਦਾਰ `ਤੇ ਹਮਲਾ ਕਰ ਸਕਦੇ ਹੋ। ਇਹ ਕਹਾਣੀ ਅੰਗਰੇਜ਼ੀ ਦੀ ਕਿਤਾਬ ਨੰਬਰ ਪੰਜ ਵਿਚ ਹੈ। ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਮੇਰੀ ਪਹਿਲੀ ਚਿੱਠੀ ਦੇ ਮੁਤਾਬਕ ਮੈਨੂੰ ਗੁਲਾਮਾਂ ਬਾਰੇ ਕਿਤਾਬਾਂ ਚਾਹੀਦੀਆਂ ਹਨ। ਤੁਹਾਡੇ ਸਾਥੀਆਂ ਕੋਲ ਇਹ ਕਿਤਾਬਾਂ ਹੋ ਸਕਦੀਆਂ ਹਨ। ਕਿਉਂਕਿ ਤੁਸੀਂ ਪ੍ਰਾਚੀਨ ਕਿਤਾਬਾਂ ਪੜ੍ਹਦੇ ਹੋ।
ਆਪ ਦਾ ਸਾਥੀ
ਬਲਦੇਵ ਬੰਬੀਹਾ
ਸਰਮਾਏਦਾਰੀ ਜਮਾਤ ਹਮੇਸ਼ਾ ਹੀ ਇਹ ਚਾਹੁੰਦੀ ਹੈ ਕਿ ਭਾਰਤ ਦੇ ਲੋਕ ਅੰਧ ਵਿਸ਼ਵਾਸੀ ਦੇ ਚੱਕਰ ਵਿਚ ਹੀ ਫਸੇ ਰਹਿਣ ਤਾਂ ਜੋ ਸਮੂਹ ਲੋਕਾਂ ਦੀ ਸਮੁੱਚੀ ਲੋਕਾਈ ਦੀ ਕਿਸਮਤ ਬਦਲਣ ਵਾਲੀ ਸਿਆਸਤ ਮੌਜੂਦਾ ਸਿਆਸਤਦਾਨਾਂ ਦੇ ਹੱਥ ਵਿਚ ਹੀ ਰਹੇ। ਅੰਧ ਵਿਸ਼ਵਾਸਾਂ ਨੂੰ ਹੋਰ ਪੱਕਾ ਕਰਨ ਲਈ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਾਏ ਜਾ ਰਹੇ ਸਿਲੇਬਸ ਨੂੰ ਗੈਰ ਵਿਗਿਆਨਕ ਬਣਾ ਕੇ ਇਹ ਲੋਕਾਂ ਨੂੰ ਮੁੂਰਖ ਬਣਾਉਂਦੀ ਹੈ। ਹਰੇਕ ਸਮਝਦਾਰ ਵਿਅਕਤੀ ਇਹ ਭਲੀ ਭਾਂਤ ਜਾਣਦਾ ਹੈ ਕਿ ਦਸਵੀਂ ਦੀ ਜਮਾਤ ਵਿਚ ਅਜਿਹਾ ਪਾਠ ਛਾਪਣਾ ਇਕ ਸਾਜ਼ਿਸ਼ ਨਹੀਂ ਤਾਂ ਹੋਰ ਕੀ ਹੈ? ਸੋ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਹਰ ਗੱਲ ਨੂੰ ਆਪਣੀ ਤਰਕਸ਼ੀਲਤਾ ਦੀ ਕਸੌਟੀ ਤੇ ਪਰਖ ਕੇ ਹੀ ਅਜਿਹੀਆਂ ਗੱਲਾਂ ਨੂੰ ਸਮਝਣ।
