ਪ੍ਰਸ਼ਨ :- ਵੱਡ ਵਡੇਰਿਆਂ ਦੀਆਂ ਮਟੀਆਂ ਬਾਰੇ ਤਰਕਸ਼ੀਲ ਸੁਸਾਇਟੀ ਵਾਲਿਆਂ ਦਾ ਕੀ ਵਿਚਾਰ ਹੈ?

ਮੇਘ ਰਾਜ ਮਿੱਤਰ

ਜਵਾਬ :- ਸਾਡੀਆਂ ਜਮੀਨਾਂ ਨੂੰ ਉਪਜਾਊ ਬਣਾਉਣ ਲਈ ਸਾਡੇ ਵੱਡ ਵਡੇਰਿਆਂ ਦਾ ਅਹਿਮ ਰੋਲ ਹੈ। ਇਹਨਾਂ ਵਿੱਚ ਕਈ ਅਜਿਹੇ ਵਿਅਕਤੀ ਵੀ ਹੁੰਦੇ ਸਨ ਜਿਹਨਾਂ ਦੀ ਆਪਣੀ ਕੋਈ ਸੰਤਾਨ ਨਹੀਂ ਹੁੰਦੀ ਸੀ। ਤੇ ਇਸ ਤਰ੍ਹਾਂ ਇਹ ਜਮੀਨਾਂ ਉਹਨਾਂ ਦੇ ਨਜਦੀਕੀ ਪ੍ਰੀਵਾਰਾਂ ਨੂੰ ਚਲੀਆਂ ਜਾਂਦੀਆਂ ਸਨ। ਸੋ ਅਜਿਹੇ ਵਿਅਕਤੀਆਂ ਦੇ ਅਹਿਸਾਨਾਂ ਦਾ ਬਦਲਾ ਚੁਕਾਉਣ ਲਈ ਖੇਤਾਂ ਵਿੱਚ ਉਹਨਾਂ ਦੀ ਯਾਦ ਵਿੱਚ ਕੋਈ ਮਟੀ ਉਸਾਰ ਦੇਣਾ ਤੇ ਉਸ ਮਟੀ ਤੇ ਚਿਰਾਗ ਲਾ ਦੇਣਾ ਜਾਂ ਦੁੱਧ ਚੜ੍ਹਾ ਦੇਣ ਦੀ ਪ੍ਰੰਪਰਾ ਸਦੀਆਂ ਪੁਰਾਣੀ ਹੈ। ਅੱਜ ਜਦੋਂ ਅਸੀਂ ਸਾਡੇ ਉਸ ਵੱਡ ਵਡੇਰੇ ਦਾ ਨਾਂ ਤਾਂ ਨਹੀਂ ਜਾਣਦੇ ਪਰ ਉਸਦੀ ਮਟੀ ਬਣਾ ਕੇ ਕੁਝ ਜਮੀਨ ਨੂੰ ਗੈਰ ਉਪਜਾਊ ਕਰ ਕੇ ਛੱਡ ਦੇਣਾ ਕਿੱਥੋਂ ਤੱਕ ਵਾਜਬ ਹੈ। ਸੋ ਮਟੀਆਂ ਦੀ ਬਜਾਏ ਕਿਸੇ ਸਕੂਲ ਵਿੱਚ ਕੋਈ ਕਮਰਾ ਬਣਵਾ ਦੇਣਾ ਜਾਂ ਹੈਸੀਅਤ ਅਨੁਸਾਰ ਪੱਖੇ ਲੁਆ ਦੇਣਾ ਹੀ ਸਮਝਦਾਰੀ ਹੈ। ਧਾਰਮਿਕ ਸਥਾਨਾਂ ਕੋਲ ਇੱਥੇ ਪਹਿਲਾਂ ਹੀ ਬਹੁਤ ਕੁਝ ਹੈ ਸੋ ਅੱਜ ਦੇ ਸਮੇਂ ਦੀ ਲੋੜ ਹੈ ਕਿ ਸਕੂਲਾਂ, ਹਸਪਤਾਲ ਤੇ ਲਾਇਬਰੇਰੀਆਂ ਦੀ ਸਾਰ ਲਈ ਜਾਵੇ।

Back To Top