ਮੇਘ ਰਾਜ ਮਿੱਤਰ
ਜੁਆਬ :- ਦੁਨੀਆ ਵਿੱਚ ਕਿਸੇ ਵੀ ਲਾਇਬਰੇਰੀ ਵਿੱਚ ਚਲੇ ਜਾਓ ਤਾਂ ਜਿੱਥੇ ਵੀ ਤੁਹਾਨੂੰ ਹਿੰਦੂਆਂ ਦੇ ਗਰੰਥ ਮਿਲਣਗੇ ਉਸ ਅਲਮਾਰੀ ਦੇ ਖਾਨੇ ਉਪਰ ਲਿਖਿਆ ਹੋਵੇਗਾ ‘‘ਹਿੰਦੂ ਮਿਥਿਹਾਸ’’। ਅਸਲ ਵਿੱਚ ਹਿੰਦੂਆਂ ਦੇ ਬਹੁਤੇ ਗਰੰਥ ਇਤਿਹਾਸਕ ਤੌਰ ’ਤੇ ਪ੍ਰਮਾਣਤ ਨਹੀਂ ਹਨ। ਜੇ ਤੁਸੀਂ ਕਿਸੇ ਵੀ ਵਿਅਕਤੀ ਤੋਂ ਸ੍ਰੀ ਰਾਮ ਚੰਦਰ ਜੀ ਦੇ ਜਨਮ ਦਾ ਸਾਲ ਪੁੱਛੋਗੇ ਤਾਂ ਕੋਈ ਵੀ ਇਹ ਠੀਕ ਨਹੀਂ ਦੱਸ ਸਕੇਗਾ।
ਇਸੇ ਤਰ੍ਹਾਂ ਰਾਮਾਇਣ ਵਿੱਚ ਦਰਸਾਏ ਅਜਿਹੇ ਕਿਸੇ ਪੁਲ ਦੀ ਕੋਈ ਵੀ ਪੁਸ਼ਟੀ ਨਹੀਂ ਹੁੰਦੀ। ਨਾਸਾ ਅਨੁਸਾਰ ਤਾਂ ਸ੍ਰੀ ਲੰਕਾ ਤੇ ਭਾਰਤ ਵਿਚਕਾਰ ਦਰਸਾਈ ਗਈ ਉਸ ਥਾਂ ਤੇ ਤਾਂ ਛੋਟੀਆਂ ਪਹਾੜੀਆਂ ਦੀ ਇੱਕ ਲੜੀ ਹੈ। ਹਿੰਦੂ ਜਥੇਬੰਦੀਆਂ ਨੇ ਤੇ ਭਾਵੇਂ ਮਨਘੜਤ ਤੌਰ ’ਤੇ ਇਹ ਦਾਅਵਾ ਕਰ ਦਿੱਤਾ ਸੀ ਕਿ ਨਾਸਾ ਨੇ ਸ੍ਰੀ ਰਾਮ ਚੰਦਰ ਜੀ ਦੇ ਨਿਰਮਾਣ ਕੀਤੇ ਪੁਲ ਦਾ ਢਾਂਚਾ ਲੱਭ ਲਿਆ ਹੈ। ਪਰ ਨਾਸਾ ਨੇ ਅਖਬਾਰਾਂ ਰਾਹੀਂ ਇਹ ਗਲ ਦਾ ਸਪਸ਼ਟੀਕਰਨ ਦਿੰਦਿਆਂ ਆਖ ਦਿੱਤਾ ਕਿ ਇਹ ਕੋਈ ਪੁਲ ਨਹੀਂ ਸਗੋਂ ਛੋਟੀਆਂ ਪਹਾੜੀਆਂ ਦੀ ਇਕ ਲੜੀ ਹੈ। ਜੋ ਕਈ ਵਾਰੀ ਘੱਟ ਡੂੰਘਾਈ ਵਾਲੇ ਸਮੁੰਦਰਾਂ ਵਿਚ ਅਕਸਰ ਵਿਖਾਈ ਦੇ ਜਾਂਦੀ ਹੈ।