ਮੇਘ ਰਾਜ ਮਿੱਤਰ
ਜਵਾਬ :- ਜਿੱਥੋਂ ਤੱਕ ਯੋਗਾ ਨੂੰ ਇੱਕ ਕਸਰਤ ਵਜੋਂ ਲਿਆ ਜਾਵੇ ਤਾਂ ਇਹ ਗੱਲ ਕੁਝ ਹੱਦ ਤੱਕ ਫਾਇਦੇਮੰਦ ਹੋ ਸਕਦੀ ਹੈ। ਕਿਉਂਕਿ ਯੋਗਾ ਦੋ ਹਜ਼ਾਰ ਵਰ੍ਹੇ ਪੁਰਾਣੀ ਵੈਦਿਕ ਪਰੰਪਰਾ ਦਾ ਇੱਕ ਭਾਗ ਹੈ ਇਸ ਪਰੰਪਰਾ ਵਿੱਚ ਕੋਈ ਤਬਦੀਲੀ ਕਰ ਦੇਣਾ ਕਿਸੇ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਅਸੀਂ ਜਾਣਦੇ ਹਾਂਕਿ ਅੱਜ ਤੋਂ 75 ਵਰ੍ਹੇ ਪਹਿਲਾਂ 1935 ਵਿੱਚ ਭਾਰਤੀਆਂ ਦੀ ਔਸਤ ਉਮਰ 35 ਵਰ੍ਹੇ ਹੀ ਸੀ ਤੇ ਅੱਜ ਇਹ 68 ਵਰ੍ਹੇ ਹੋ ਚੁੱਕੀ ਹੈ। ਇਸ ਲਈ ਦੋ ਹਜ਼ਾਰ ਵਰ੍ਹੇ ਪਹਿਲਾਂ ਦੀਆਂ ਹਾਲਤਾਂ ਦਾ ਅੰਦਾਜ਼ਾ ਖੁਦ ਹੀ ਲਾ ਸਕਦੇ ਹੋ। ਸੋ ਅਜਿਹੇ ਸਮੇਂ ਦੀ ਪੈਦਾਇਸ਼ ਯੋਗ ਦੇ ਵਿਗਿਆਨਕ ਤੇ ਗੈਰ ਵਿਗਿਆਨਕ ਪੱਖਾਂ ਦਾ ਅਧਿਐਨ ਜਦੋਂ ਵੀ ਕੀਤਾ ਗਿਆ ਤਾਂ ਤੁਹਾਨੂੰ ਇਸ ਵਿਚੋਂ ਬਹੁਤ ਸਾਰੇ ਗੈਰ ਵਿਗਿਆਨਕ ਪੱਖ ਵੀ ਮਿਲ ਜਾਣਗੇ।