ਤਲਵਨ ਦਾ ਸਾਧ

ਮੇਘ ਰਾਜ ਮਿੱਤਰ

ਪੰਮੇ ਦਾ ਪਿੰਡ ਤਲਵਨ ਹੈ ਇਸੇ ਤਲਵਨ ਨਾਲ ਸਾਡੀ ਵੀ ਇੱਕ ਯਾਦ ਜੁੜੀ ਸੀ। ਜਦੋਂ ਅਸੀਂ ਪੁਰਾਣੇ ਸਿੱਕਿਆਂ ਤੇ ਕੰਗਣੀ ਵਾਲੇ ਗਲਾਸਾਂ ਦੀ ਘਟਨਾ ਨੂੰ ਹੱਲ ਕੀਤਾ ਸੀ ਤਾਂ ਉਸਦੀਆਂ ਤਾਰਾਂ ਤਲਵਨ ਨਾਲ ਜੁੜੀਆਂ ਸਨ। ਪਰ ਉਸ ਸਮੇਂ ਦੇ ਐਸ. ਐਸ. ਪੀ. ਦੇ ਸਬੰਧ ਤਲਵਨ ਵਾਲੇ ਸੰਤ ਨਾਲ ਹੋਣ ਕਰਕੇ ਅਸੀਂ ਉੇਸ ਪਾਖੰਡੀ ਦੇ ਪਰਦੇ ਪੂਰੀ ਤਰ੍ਹਾਂ ਫਾਸ਼ ਨਾ ਕਰ ਸਕੇ। ਪਰ ਉਸਦੇ ਤਾਣੇ ਬਾਣੇ ਦੀਆਂ ਤੰਦਾਂ ਜ਼ਰੂਰ ਕੱਟ ਦਿੱਤੀਆਂ ਸਨ। ਜਿਸ ਕਾਰਨ ਉਹ ਘਟਨਾਵਾਂ ਬੰਦ ਹੋ ਗਈਆਂ ਸਨ। ਪੰਮੇ ਦੇ ਦੱਸਣ ਅਨੁਸਾਰ ਉਸ ਪਿੰਡ ਦੇ ਪੱਥਰਾਂ ਵਿੱਚ ਵੀ ਗੋਲ ਮੋਰੀਆਂ ਹੁੰਦੀਆਂ ਹਨ। ਹੁਣ ਜਦੋਂ ਕਦੇ ਵੀ ਸਾਨੂੰ ਕੋਈ ਮੌਕਾ ਮਿਲਿਆ ਤਾਂ ਅਸੀਂ ਇਹਨਾਂ ਪੱਥਰਾਂ ਨੂੰ ਜ਼ਰੂਰ ਵੇਖਾਂਗੇ ਤੇ ਇਹਨਾਂ ਬਾਰੇ ਸੱਚਾਈ ਲੱਭਣ ਦਾ ਯਤਨ ਕਰਾਂਗੇ।
ਅਵਤਾਰ ਦੇ ਕੰਮ ਤੋਂ ਇਹ ਕਹਿਕੇ ਇਕ ਵਿਅਕਤੀ ਕੀਵੀ ਤੋੜਨ ਤੋਂ ਜੁਆਬ ਦੇ ਗਿਆ ਕਿ ‘‘ਇਹ ਵਿਅਕਤੀ ਰੱਬ ਨੂੰ ਤਾਂ ਮੰੰਨਦਾ ਨਹੀਂ।’’ ਦੋ ਤਿੰਨ ਮਹੀਨੇ ਹੋਰ ਕਿਤੇ ਕੰਮ ਕਰਨ ਤੋਂ ਬਾਅਦ ਮੁੜ ਅਵਤਾਰ ਕੋਲ ਹੀ ਆ ਗਿਆ ਕਹਿਣ ਲੱਗਿਆ ‘‘ਤੁਸੀਂ ਭਾਵੇਂ ਰੱਬ ਨੂੰ ਨਹੀਂ ਮੰਨਦੇ ਪਰ ਕੰਮ ਕਰਨ ਵਾਲਿਆਂ ਨੂੰ ਉਹਨਾਂ ਦੀ ਬਣਦੀ ਉਜਰਤ ਤਾਂ ਉਸੇ ਦਿਨ ਦੇ ਦਿੰਦੇ ਹੋ ਪਰ ਧਾਰਮਿਕ ਵਿਅਕਤੀ ਕਈ ਵਾਰ ਉਜਰਤ ਘੱਟ ਦੇਣਗੇ ਜਾਂ ਲੇਟ ਦੇਣਗੇ।’’
ਇਸ ਤਰ੍ਹਾਂ ਚਾਈਨੀਜ ਲੋਕ ਰੱਬ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਅੱਜ ਕੱਲ੍ਹ ਉਹਨਾਂ ਨੇ ਪੈਸੇ ਨੂੰ ਹੀ ਸਭ ਕੁਝ ਬਣਾ ਲਿਆ ਹੈ ਇਸ ਲਈ ਉਹ ਸਾਲ ਵਿੱਚ ਇੱਕ ਵਾਰ ‘ਮਨੀ ਟਰੀ’ ਨੂੰ ਜ਼ਰੂਰ ਪੂਜਦੇ ਹਨ।

Back To Top