ਮੇਘ ਰਾਜ ਮਿੱਤਰ
ਜੁਆਬ :- ਤਰਕਸ਼ੀਲ ਹਮੇਸ਼ਾ ਹੀ ਇਸ ਗੱਲ ਦੇ ਪਾਬੰਦ ਰਹੇ ਹਨ ਤੇ ਰਹਿਣਗੇ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਦੂਜੇ ਵਿਅਕਤੀ ਨਾਲ ਕੀਤੇ ਆਪਣੇ ਵਾਅਦੇ ਤੇ ਕਾਇਮ ਰਹਿਣਾ ਚਾਹੀਦਾ ਹੈ। ਵਿਆਹ ਇਕ ਇਸਤਰੀ ਤੇ ਇੱਕ ਪੁਰਸ਼ ਵਿੱਚ ਹੋਇਆ ਇਕਰਾਰ ਹੀ ਹੈ। ਦੋਵੇਂ ਧਿਰਾਂ ਨੂੰ ਆਪਣੇ ਵਾਅਦੇ ਤੇ ਪੂਰਾ ਉਤਰਣਾ ਚਾਹੀਦਾ ਹੈ। ਕਿਸੇ ਵੀ ਧਿਰ ਨੂੰ ਦੂਜੇ ਨਾਲ ਵਿਸ਼ਵਾਸਘਾਤ ਕਰਨ ਦਾ ਕੋਈ ਹੱਕ ਨਹੀਂ। ਅੱਜ ਕੱਲ੍ਹ ਏਡਜ਼ ਦੇ ਯੁੱਗ ਵਿੱਚ ਇਸ ਗੱਲ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਪ੍ਰੀਵਾਰ ਨੂੰ ਸਿਹਤਮੰਦ ਰੱਖਣ ਲਈ ਵਿਆਹ ਸਮੇਂ ਕੀਤਾ ਵਾਅਦੇ ’ਤੇ ਪੂਰੇ ਉਤਰਨਾ ਹੀ ਚਾਹੀਦਾ ਹੈ।