ਗਲੈਕਸੀਆਂ ਕਿਵੇਂ ਬਣੀਆਂ ?

ਮੇਘ ਰਾਜ ਮਿੱਤਰ

ਜਿਉਂ ਜਿਉਂ ਬ੍ਰਹਿਮੰਡ ਫੈਲਦਾ ਗਿਆ ਤਾਪਮਾਨ ਘੱਟਦਾ ਗਿਆ। ਕਿਉਂਕਿ ਜਦੋਂ ਕਣਾਂ ਦੀ ਗਤੀ ਜ਼ਿਆਦਾ ਹੁੰਦੀ ਹੈ ਤਾਂ ਤਾਪਮਾਨ ਵੀ ਵੱਧ ਹੁੰਦਾ ਹੈ ਗਤੀ ਦੇ ਘੱਟਣ ਨਾਲ ਹੀ ਤਾਪਮਾਨ ਵੀ ਘੱਟ ਜਾਂਦਾ ਹੈ। ਹੁਣ ਪੁਲਾੜ ਵਿੱਚ ਕੁਝ ਅਜਿਹੇ ਖਿੱਤੇ ਬਣ ਗਏ ਜਿੱਥੇ ਪਦਾਰਥ ਵੱਧ ਸੰਘਣਾ ਹੋ ਗਿਆ। ਇਹਨਾਂ ਖਿੱਤਿਆਂ ਵਿੱਚ ਗੁਰੂਤਾ ਖਿੱਚ ਕਾਰਨ ਫੈਲਾਉ ਦੀ ਦਰ ਕੁਝ ਘਟ ਗਈ ਅਤੇ ਕੁਝ ਪਦਾਰਥ ਕੇਂਦਰ ਵੱਲ ਨੂੰ ਡਿੱਗਣ ਲੱਗ ਪਿਆ ਪਰ ਇਹਨਾਂ ਖਿੱਤਿਆਂ ਦੇ ਬਾਹਰੀ ਮਾਦੇ ਦੀ ਗੁਰੂਤਾ ਆਕਰਸ਼ਣ ਸ਼ਕਤੀ ਦੇ ਪ੍ਰਭਾਵ ਕਾਰਨ ਇਸਨੇ ਹੌਲੀ ਹੌਲੀ ਘੁੰਮਣਾ ਸ਼ੁਰੂ ਕਰ ਦਿੱਤਾ ਜਿਉਂ ਜਿਉਂ ਅੰਦਰੂਨੀ ਗੁਰੂਤਾ ਆਕਰਸ਼ਣ ਸ਼ਕਤੀ ਕਾਰਨ ਇਸ ਪਦਾਰਥ ਦਾ ਘੇਰਾ ਘਟਦਾ ਗਿਆ ਤਾਂ ਘੁੰਮਣ ਗਤੀ ਵਧਦੀ ਗਈ ਇਸ ਤਰ੍ਹਾਂ ਡਿਸਕ ਦੀਆਂ ਤਰ੍ਹਾਂ ਦੀਆਂ ਗਲੈਕਸੀਆਂ ਹੋਂਦ ਵਿੱਚ ਆ ਗਈਆਂ। ਅਜਿਹੇ ਖਿੱਤਿਆਂ ਵਿੱਚ ਜਿੱਥੇ ਪਦਾਰਥਾਂ ਵਿੱਚ ਬਾਹਰੀ ਆਕਰਸ਼ਣ ਬਲ ਘੱਟ ਸੀ ਉੱਥੇ ਪਦਾਰਥ ਘੁੰਮਣਾ ਸ਼ੁਰੂ ਨਾ ਕਰ ਸਕਿਆ ਉੱਥੇ ਅੰਡਾਕਾਰ ਗਲੈਕਸੀਆਂ ਹੋਂਦ ਵਿੱਚ ਆ ਗਈਆਂ।

Back To Top