ਹਾਈਡੋ੍ਰਜ਼ਨ ਤੇ ਹੀਲੀਅਮ ਬਣਨ ਲੱਗ ਪਈ

ਮੇਘ ਰਾਜ ਮਿੱਤਰ

ਵੱਡੇ ਧਮਾਕੇ ਤੋਂ ਇੱਕ ਸੌ ਸੈਕਿੰਡ ਬਾਅਦ ਇਸ ਪਦਾਰਥ ਦਾ ਤਾਪਮਾਨ ਇੱਕ ਹਜ਼ਾਰ ਮਿਲੀਅਨ ਡਿਗਰੀਆਂ ਸੈਲਸੀਅਸ (ਇੱਕ ਅਰਬ) ਤੱਕ ਹੇਠਾਂ ਆ ਗਿਆ। ਇਹ ਤਾਪਮਾਨ ਅੱਜ ਵੀ ਵੱਧ ਗਰਮ ਤਾਰਿਆਂ ਦੇ ਅੰਦਰ ਮੌਜੂਦ ਹੁੰਦਾ ਹੈ। ਇਸ ਤਾਪਮਾਨ ਤੇ ਪ੍ਰੋਟੋਨਾਂ ਤੇ ਨਿਊਟ੍ਰਾਨ ਵਿੱਚ ਐਨੀ ਊਰਜਾ ਨਹੀਂ ਹੁੰਦੀ ਕਿ ਉਹ ਤਾਕਤਵਰ ਨਿਊਕਲੀ ਬਲਾਂ ਦੀ ਖਿੱਚ ਤੋਂ ਬਚ ਸਕਣ। ਇਸ ਤਰ੍ਹਾਂ ਇਹਨਾਂ ਪ੍ਰੋਟੋਨਾਂ ਤੇ ਨਿਊਟ੍ਰੋਨਾਂ ਨੇ ਭਾਰੀ ਹਾਈਡੋ੍ਰਜਨ ਦੇ ਪ੍ਰਮਾਣੂ ਬਣਾਉਣੇ ਸ਼ੁਰੂ ਕਰ ਦਿੱਤੇ। ਜਿਹਨਾਂ ਵਿੱਚ ਇੱਕ ਪ੍ਰੋਟੋਨ ਤੇ ਇੱਕ ਨਿਊਟ੍ਰੋਨ ਹੁੰਦਾ ਹੈ। ਇਸ ਤਰ੍ਹਾਂ ਭਾਰੀ ਹਾਈਡੋ੍ਰਜਨ ਦੇ ਨਿਊਕਲੀਅਸ ਹੀਲੀਅਮ ਦੇ ਨਿਊਕਲੀਅਸ ਬਣਾਉਣ ਲੱਗ ਪਏ ਜਿਹਨਾਂ ਵਿੱਚ ਦੋ ਪ੍ਰੋਟੋਨ ਤੇ ਦੋ ਨਿਊਟ੍ਰੋਨ ਹੁੰਦੇ ਹਨ। ਇਸ ਮਹਾਂ ਵਿਸਫੋਟ ਦੇ ਕੁਝ ਘੰਟੇ ਬਾਅਦ ਹੀ ਹੀਲੀਅਮ ਬਣਨਾ ਬੰਦ ਹੋ ਗਈ ਸੀ। ਸਭ ਤੋਂ ਪੁਰਾਣੇ ਤਾਰਿਆਂ ਵਿੱਚ ਹਾਈਡੋ੍ਰਜਨ ਪੰਝਤਰ ਪ੍ਰਤੀਸ਼ਤ ਅਤੇ ਹੀਲੀਅਮ ਦੀ ਪੱਚੀ ਪ੍ਰਤੀਸ਼ਤ ਮੌਜੂਦਗੀ ਦਰਸਾਉਂਦੀ ਹੈ ਕਿ ਬਿੱਗ ਬੈਂਗ ਤੋਂ ਬਾਅਦ ਇਹਨਾਂ ਸਧਾਰਣ ਤੱਤਾਂ ਦੀ ਬਹੁਤਾਤ ਹੋ ਗਈ ਸੀ। ਪਰ ਫਿਰ ਕੋ੍ਰੜਾਂ ਵਰਿ੍ਹਆਂ ਤੱਕ ਇਸ ਪਦਾਰਥ ਦਾ ਫੈਲਾਓ ਜਾਰੀ ਰਿਹਾ। ਅੱਜ ਵੀ ਸਾਡਾ ਬ੍ਰਹਿਮੰਡ ਪੰਜ ਪ੍ਰਤੀਸ਼ਤ ਤੋਂ ਦਸ ਪ੍ਰਤੀਸ਼ਤ ਪ੍ਰਤੀ ਅਰਬ ਵਰੇ੍ਹ ਦੀ ਰਫ਼ਤਾਰ ਨਾਲ ਆਪਣੇ ਬਿੱਗ ਬੈਂਗ ਵਾਲੇ ਵਿਸਫੋਟ ਸਮੇਂ ਪੈਦਾ ਹੋਏ ਬਲ ਕਾਰਨ ਫੈਲ ਰਿਹਾ ਹੈ।

Back To Top