-ਮੇਘ ਰਾਜ ਮਿੱਤਲ
ਸਾਡੇ ਭਾਰਤ ਵਿੱਚ ਇਕ ਸਮਾਂ ਅਜਿਹਾ ਜ਼ਰੂਰ ਆਵੇਗਾ ਜਦੋਂ ਰਾਜ ਭਾਗ ਦੀ ਡੋਰ ਤਰਕਸ਼ੀਲਾਂ ਦੀ ਕਿਸੇ ਟੀਮ ਦੇ ਹੱਥ ਹੋਵੇਗੀ। ਇਸ ਗੱਲ ਨੂੰ ਸਮਾਂ ਤਾਂ ਵੱਧ ਜਾਂ ਘੱਟ ਲੱਗ ਸਕਦਾ ਹੈ ਪਰ ਇਹ ਹੋਵੇਗਾ ਅਵੱਸ਼। ਦੁਨੀਆਂ ਦੀ ਕੋਈ ਵੀ ਤਾਕਤ ਇੱਥੋਂ ਦੇ ਤਰਕਸ਼ੀਲਾਂ ਨੂੰ ਰਾਜ ਭਾਗ ਤੇ ਕਾਬਜ਼ ਹੋਣ ਤੋਂ ਨਹੀਂ ਰੋਕ ਸਕੇਗੀ। ਇਹ ਰਾਜ ਕੌਣ ਲਿਆਵੇਗਾ? ਕਿਵੇਂ ਲਿਆਵੇਗਾ? ਇਸ ਗੱਲ ਦੀ ਬਹਿਸ ਅਸੀਂ ਕਿਸੇ ਹੋਰ ਲੇਖ ਵਿੱਚ ਕਰਾਂਗੇ। ਇਸ ਰਾਜ ਵਿੱਚ ਸਧਾਰਨ ਵਿਅਕਤੀਆਂ ਦੀ ਹਾਲਤ ਕਿਹੋ ਜਿਹੀ ਹੋਵੇਗੀ, ਅੱਜ ਅਸੀਂ ਇਸ ਵਿਸ਼ੇ ਤੇ ਹੀ ਵਿਚਾਰ ਕਰਾਂਗੇ।
ਧਰਮ
ਤਰਕਸ਼ੀਲਾਂ ਦੇ ਰਾਜ ਵਿੱਚ ਧਰਮ ਹਰ ਇਕ ਵਿਅਕਤੀ ਦਾ ਬਿਲਕੁਲ ਨਿੱਜੀ ਮਸਲਾ ਹੋਵੇਗਾ। ਕੋਈ ਵੀ ਵਿਅਕਤੀ ਆਪਣੀ ਇੱਛਾ ਅਨੁਸਾਰ ਕੋਈ ਵੀ ਧਰਮ ਧਾਰਨ ਕਰ ਸਕੇਗਾ। ਧਾਰਮਿਕ ਵਿਅਕਤੀਆਂ ਨੂੰ ਆਪਣੇ ਧਰਮ ਦੀ ਆਪਣੇ ਸਾਧਨਾਂ ਰਾਹੀਂ ਪ੍ਰਚਾਰ ਕਰਨ ਦੀ ਪੂਰੀ ਖੁੱਲ ਹੋਵੇਗੀ ਠੀਕ ਉਸ ਤਰ•ਾਂ ਹੀ ਮਾਨਵ ਵਾਦੀਆਂ, ਤਰਕਸ਼ੀਲਾਂ ਤੇ ਨਾਸਤਿਕਾਂ ਨੂੰ ਆਪਣੀ ਵਿਚਾਰਧਾਰਾ ਨੂੰ ਪ੍ਰਚਾਰਨ ਦੀ ਪੂਰੀ ਖੁੱਲ ਹੋਵੇਗੀ। ਪਰ ਕਿਸੇ ਵੀ ਵਿਅਕਤੀ ਨੂੰ ਆਪਣਾ ਧਰਮ ਜਾਂ ਆਪਣੀ ਵਿਚਾਰਧਾਰਾ ਕਿਸੇ ਦੂਸਰੇ ਵਿਅਕਤੀ ਉਪਰ ਮੜਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ ਅਤੇ ਨਾ ਹੀ ਆਰਥਕ ਗਲਬੇ ਰਾਹੀਂ ਕਿਸੇ ਵਿਅਕਤੀ ਦੇ ਧਰਮ ਨੂੰ ਖਰੀਦਿਆ ਜਾ ਸਕੇਗਾ।
ਅੱਜ ਜਦੋਂ ਵੀ ਕੋਈ ਧਾਰਮਿਕ ਜਲੂਸ ਨਿੱਕਲਦਾ ਹੈ ਤਾਂ ਭਾਰਤ ਦੇ ਸਾਰੇ ਭਾਗਾਂ ਵਿੱਚ ਇਕ ਫਿਰਕੇ ਦੇ ਲੋਕ ਦੂਜੇ ਫਿਰਕੇ ਦੇ ਲੋਕਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੰਦੇ ਹਨ। ਕਿਤੇ ਰਾਮ ਜਨਮ ਭੂਮੀ ਦੇ ਹੱਕ ਵਿੱਚ ਜਲੂਸ ਨਿਕਲਦੇ ਹਨ ਤੇ ਕਿਤੇ ਬਾਬਰੀ ਮਸਜਿਦ ਦਾ ਪ੍ਰਚਾਰ। ਜੇ ਇਕ ਪਾਸੇ ਸ਼ਿਵ ਸੈਨਾ ਦੇ ਭੂਤਰੇ ਨੌਜੁਆਨ ਆਦਮ ਬੋਅ ਆਦਮ ਬੋਅ ਕਰਦੇ ਰਹਿੰਦੇ ਹਨ ਤਾਂ ਦੂਜੇ ਪਾਸੇ ਆਦਮ ਸੈਨਾ ਦੇ ਗੁੰਡੇ ਹੱਥ ਵਿੱਚ ਕਟਾਰਾਂ ਫੜੀ ਮੌਤ ਦੇ ਖੁੱਲੇ ਗੱਫੇ ਵਰਤਾਉਂਦੇ ਰਹਿੰਦੇ ਹਨ। ਇਸ ਤਰ•ਾਂ ਇਨ•ਾਂ ਧਾਰਮਿਕ ਜਲੂਸਾਂ ਦੀ ਅਗਵਾਈ ਕਰਨ ਵਾਲੇ ਇਹਨਾਂ ਮੌਤ ਦੇ ਵਪਾਰੀਆਂ ਦੇ ਮਨਸੂਬੇ ਫੇਲ ਕਰਨ ਲਈ ਹਰ ਕਿਸਮ ਦੇ ਧਾਰਮਿਕ ਜਲੂਸ ਕੱਢਣ ਦੀ ਤਰਕਸ਼ੀਲਾਂ ਦੇ ਰਾਜ ਵਿੱਚ ਮਨਾਹੀ ਹੋਵੇਗੀ।
ਅੱਜ ਸਾਡੇ ਦੇਸ਼ ਵਿੱਚ ਸਾਡੇ ਧਰਮਾਂ ਦੇ ਪੈਰੋਕਾਰ ਮੰਦਰ ਜਾਂ ਮਸਜਿਦਾਂ ਉਸਾਰਨ ਵੇਲੇ ਸਰਕਾਰੀ ਥਾਵਾਂ ਤੇ ਨਜਾਇਜ਼ ਕਬਜ਼ੇ ਕਰਦੇ ਹਨ। ਸਕੂਲਾਂ ਜਾਂ ਕਾਲਜਾਂ ਦੀਆਂ ਇਮਾਰਤਾਂ ਤਾਂ ਘਟੀਆ ਤੋਂ ਘਟੀਆ ਹਨ ਕਿਉ=ਂਕਿ ਇੱਥੇ ਭਾਰਤ ਦਾ ਭਵਿੱਖ ਆਪਣੇ ਭਵਿੱਖ ਦੇ ਮਨਸੂਬੇ ਬਣਾ ਰਿਹਾ ਹੁੰਦਾ ਹੈ ਪਰ ਮੰਦਰਾਂ ਜਾਂ ਮਸਜਿਦਾਂ ਵਿਚ ਜਿੱਥੇ ਭਾਰਤ ਦਾ ਭੂਤਕਾਲ ਵੱਸਦਾ ਹੈ, ਸੰਗਮਰਮਰ ਲੱਗੇ ਹੁੰਦੇ ਹਨ। ਹਰ ਸ਼ਹਿਰ ਜਾਂ ਪਿੰਡ ਵਿੱਚ ਵਿਦਿਅਿਕ ਸੰਸਥਾਵਾਂ ਦੇ ਮੁਕਾਬਲੇ ਧਾਰਮਿਕ ਸਥਾਨਾਂ ਦੀ ਗਿਣਤੀ ਕਈ ਗੁਣਾਂ ਵੱਧ ਹੁੰਦੀ ਹੈ। ਸੋ ਤਰਕਸ਼ੀਲਾਂ ਦੇ ਰਾਜ ਵਿੱਚ ਧਾਰਮਿਕ ਸਥਾਨਾਂ ਦੀ ਗਿਣਤੀ ਸੀਮਤ ਹੋਵੇਗੀ ਹੀ ਨਾਲ ਦੀ ਨਾਲ ਇਹਨਾਂ ਨੂੰ ਸਰਕਾਰੀ ਥਾਵਾਂ ਤੇ ਉਸਾਰਨ ਦੀ ਇਜ਼ਾਜਤ ਬਿਲਕੁਲ ਨਹੀਂ ਹੋਵੇਗੀ। ਧਾਰਮਿਕ ਵਿਅਕਤੀਆਂ ਦੀ ਗਿਣਤੀ ਅਨੁਸਾਰ ਤੇ ਲੋੜ ਅਨੁਸਾਰ ਧਾਰਮਿਕ ਸਥਾਨਾਂ ਨੂੰ ਰੱਖ ਕੇ ਬਾਕੀ ਰਹਿੰਦੇ ਧਾਰਮਿਕ ਸਥਾਨਾਂ ਨੂੰ ਵਿਦਿਅਕ ਸੰਸਥਾਵਾਂ, ਹਸਪਤਾਲਾਂ ਜਾਂ ਲਾਇਬਰੇਰੀਆਂ ਵਿੱਚ ਬਦਲ ਦਿੱਤਾ ਜਾਵੇਗਾ। ਇਹ ਸਾਰਾ ਕੁਝ ਧਾਰਮਿਕ ਵਿਅਕਤੀਆਂ ਨੂੰ ਤਰਕ ਰਾਹੀਂ ਸਹਿਮਤ ਕਰਕੇ ਹੀ ਕੀਤਾ ਜਾਵੇਗਾ।
ਸਾਡੇ ਦੇਸ਼ ਦੇ ਲੱਖਾਂ ਹੀ ਵਿਅਕਤੀ ਇਹਨਾਂ ਧਾਰਮਿਕ ਸਥਾਨਾਂ ਦੇ ਪੁਜਾਰੀ ਬਣੇ ਹੋਏ ਹਨ। ਕਿਸੇ ਉਪਜਾਊ ਕੰਮ ਨਾਲ ਇਹਨਾਂ ਦਾ ਕੋਈ ਸਬੰਧ ਨਹੀਂ ਹੈ। ਇਸ ਲਈ ਅਜਿਹੇ ਵਿਅਕਤੀਆਂ ਨੂੰ ਕਿਸੇ ਨਾ ਕਿਸੇ ਕਿਸਮ ਦਾ ਕੰਮ ਦੇ ਕੇ ਵਿਹਲੇ ਰਹਿ ਕੇ ਐਸ਼ ਦੀ ਜ਼ਿੰਦਗੀ ਬਤੀਤ ਕਰਨ ਤੋਂ ਰੋਕਿਆ ਜਾਵੇਗਾ।
ਅੱਜ ਬਹੁਤ ਸਾਰੀਆਂ ਸਰਕਾਰੀ ਸੰਸਥਾਵਾਂ ਵੀ ਧਾਰਮਿਕ ਸਮਾਗਮ ਕਰਵਾਉਂਦੀਆਂ ਰਹਿੰਦੀਆਂ ਹਨ। ਜੇ ਕਿਸੇ ਬਿਜਲੀ ਘਰ ਦਾ ਨੀਂਹ ਪੱਥਰ ਰੱਖਣਾ ਹੋਵੇ ਤਾਂ ਵੀ ਮਹੂਰਤ ਕਢਵਾਇਆ ਜਾਂਦਾ ਹੈ ਪਰ ਤਰਕਸ਼ੀਲਾਂ ਦੇ ਰਾਜ ਵਿੱਚ ਸਰਕਾਰ ਉਕਾ ਹੀ ਧਰਮ ਨਿਰਪੱਖ ਹੋਵੇਗੀ ਸੋ ਸਰਕਾਰੀ ਸਮਾਗਮਾਂ ਵਿੱਚ ਅਜਿਹੇ ਧਾਰਮਿਕ ਸਮਾਗਮਾਂ ਤੇ ਪਾਬੰਦੀ ਹੋਵੇਗੀ। ਸਕੂਲਾਂ ਵਿਚ ਪ੍ਰਮਾਤਮਾ ਦੀ ਭਗਤੀ ਲਈ ਕਹੀਆਂ ਜਾਣ ਵਾਲੀਆਂ ਪ੍ਰਾਰਥਨਾਵਾਂ ਨਹੀਂ ਹੋਇਆ ਕਰਨਗੀਆਂ ਕਿਉਕਿ ਇਹ ਵਿਦਿਆਰਥੀਆਂ ਨੂੰ ਬਚਪਨ ਵਿੱਚ ਹੀ ਆਪਣੇ ਉਪਰ ਨਿਰਭਰ ਹੋਣ ਦੀ ਬਜਾਏ ਕਿਸੇ ਦੈਵੀ ਸ਼ਕਤੀ ਉਪਰ ਨਿਰਭਰ ਹੋਣਾ ਸਿਖਾਉਂਦੀਆਂ ਹਨ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲ ਕਰਵਾਉਣ ਸਮੇਂ ਜਾਂ ਨੌਕਰੀਆਂ ਲਈ ਅਰਜ਼ੀਆਂ ਭੇਜਣ ਸਮੇਂ ਭਰੇ ਜਾਣ ਵਾਲੇ ਫਾਰਮਾਂ ਵਿਚ ਜਾਤ ਪਾਤ ਅਤੇ ਧਰਮ ਦੇ ਖਾਨੇ ਨਹੀਂ ਹੋਣਗੇ। ਕਿਉਕਿ ਜਾਤ ਪਾਤ ਅਤੇ ਧਰਮ ਦੀ ਹੋਂਦ ਹੀ ਵੱਖ ਵੱਖ ਵਿਅਕਤੀਆਂ ਵਿਚ ਆਪਸੀ ਨਫ਼ਰਤ ਪੈਦਾ ਕਰਦੀ ਹੈ।
