ਮੇਘ ਰਾਜ ਮਿੱਤਰ
? ਤੁਸੀਂ ਕਹਿੰਦੇ ਕਿ ਪ੍ਰਮਾਤਮਾ ਨਹੀਂ ਹੈ, ਫਿਰ ਇਹ ਸ੍ਰਿਸ਼ਟੀ ਕਿਸ ਨੇ ਬਣਾਈ ਹੈ ?
? ਇਸ ਦੁਨੀਆਂ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ਸੀ।
? ਜੇ ਤੁਸੀਂ ਕਹਿੰਦੇ ਹੋ ਕਿ ਸ਼ਕਤੀ ਨਹੀਂ ਹੈ ਫਿਰ ਬਾਬਾ ਦੀਪ ਸਿੰਘ ਜੀ ਨੇ ਆਪਣੀ ਧੜ ਹਥੇਲੀ ਤੇ ਰੱਖ ਕੇ ਕਿਸ ਤਰ੍ਹਾਂ ਯੁੱਧ ਲੜੇ ਸੀ, ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ?
? ਕੋਈ ਵੀ ਵਿਅਕਤੀ ਆਤਮ-ਹੱਤਿਆ ਕਿਉਂ ਕਰਦਾ ਹੈ। ਇਹ ਆਤਮ-ਹੱਤਿਆ ਜ਼ਿਆਦਾ ਨੌਜਵਾਨ ਲੜਕੇ-ਲੜਕੀਆਂ ਹੀ ਕਿਉਂ ਕਰਦੇ ਹਨ।
– ਰਣਵੀਰ, ਹੈਪੀ (ਸੰਗਰੂਰ)
– ਬਹੁਤ ਸਾਰੇ ‘‘ਅਖੌਤੀ ਚਮਤਕਾਰੀ ਸ਼ਕਤੀਆਂ’’ ਦੇ ਦਾਅਵੇਦਾਰ ਅਜਿਹੇ ਹਨ ਜਿਹਨਾਂ ਨੇ ਪਿਛਲੇ 16 ਵਰਿ੍ਹਆਂ ਵਿੱਚ ਸਾਡੀ ਸੁਸਾਇਟੀ ਨੂੰ ਚੁਣੌਤੀ ਦਿੱਤੀ ਹੈ। ਪਰ ਹਰ ਅਜਿਹੇ ਮੌਕੇ ਤੇ ਜਿੱਤ ਸਾਡੀ ਹੋਈ ਹੈ।
– ਸ੍ਰਿਸ਼ਟੀ ਵਿਚਲਾ ਪਦਾਰਥ ਸਦਾ ਸੀ ਅਤੇ ਸਦਾ ਰਹੇਗਾ। ਇਸ ਸੰਬੰਧੀ ਵਿਗਿਆਨ ਦਾ ਨਿਯਮ ਸਪਸ਼ਟ ਹੈ। ਮਾਦਾ ਨਾ ਪੈਦਾ ਹੁੰਦਾ ਹੈ ਨਾ ਨਸ਼ਟ ਸਗੋਂ ਰੂਪ ਬਦਲਦਾ ਹੈ।
– ਬ੍ਰਹਿਮੰਡ ਦੇ ਇੱਕ ਅੰਸ਼ ਇਸ ਧਰਤੀ ਉੱਪਰ ਜਾਨਦਾਰ ਚੀਜ਼ਾਂ ਵਿੱਚੋਂ ਅਮੀਬਾ ਤੇ ਪੈਰਾਮੀਸ਼ੀਅਮ ਜਿਹੇ ਇੱਕ ਸੈੱਲ ਵਾਲੇ ਜੀਵ ਸਭ ਤੋਂ ਪਹਿਲਾਂ ਹੋਂਦ ਵਿੱਚ ਆਏ।
– ਬਾਬਾ ਦੀਪ ਸਿੰਘ ਬਹਾਦਰੀ ਨਾਲ ਜ਼ਰੂਰ ਲੜਿਆ ਹੋਵੇਗਾ। ਜਿਸ ਕਰਕੇ ਉਸ ਬਾਰੇ ਇਹ ਮੁਹਾਵਰਾ ਪ੍ਰਚਲਤ ਹੋ ਗਿਆ ਕਿ ਉਹ ਸਿਰ ਹਥੇਲੀ ਤੇ ਰੱਖ ਕੇ ਲੜਿਆ ਸੀ। ਪਰ ਅਸਲੀਅਤ ਵਿਚ ਇਹ ਹੈ ਕਿ ਜੇ ਸਾਡਾ ਦਿਮਾਗ ਹੀ ਸਾਡੇ ਸਰੀਰ ਤੋਂ ਅਲੱਗ ਹੋ ਗਿਆ ਤਾਂ ਅੰਗਾਂ ਤੇ ਕਾਬੂ ਕੌਣ ਰੱਖੇਗਾ।
– ਜੋ ਵਿਅਕਤੀ ਆਪਣੇ ਜੀਵਨ ਸੰਘਰਸ਼ ਉੱਤੇ ਹਾਰ ਜਾਂਦੇ ਹਨ। ਉਹ ਮਰਨ ਨੂੰ ਪਹਿਲ ਦਿੰਦੇ ਹਨ। ਇਹ ਬੁਜ਼ਦਿਲਾਂ ਦਾ ਕੰਮ ਹੈ ਸਗੋਂ ਅਜਿਹੀਆਂ ਹਾਰਾਂ ਦਾ ਬਦਲਾ ਜਿੱਤ ਨਾਲ ਲੈਣਾ ਚਾਹੀਦਾ ਹੈ। ਅਜਿਹੇ ਮੌਕਿਆਂ ਤੇ ਮਜ਼ਬੂਤ ਇਰਾਦੇ ਨਾਲ ਹੋਰ ਤਕੜੇ ਹੋ ਕੇ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਤਹੱਈਆ ਕਰਨਾ ਚਾਹੀਦਾ ਹੈ।
***