ਅਫ਼ਰੀਕਨ ਬਾਂਦਰ

ਮੇਘ ਰਾਜ ਮਿੱਤਰ

ਇੱਕ ਕਰੋੜ ਪੰਜਾਹ ਲੱਖ ਸਾਲ ਪਹਿਲਾਂ ਅਫਰੀਕਾ ਦੇ ਘਣੇ ਜੰਗਲਾਂ ਵਿੱਚ ਬਹੁਤ ਹੀ ਭਿਆਨਕ ਕਿਸਮ ਦੇ ਜਾਨਵਰ ਹੁੰਦੇ ਸਨ ਇਹਨਾਂ ਜਾਨਵਰਾਂ ਵਿੱਚੋਂ ਦਰੱਖਤਾਂ ਉੱਤੇ ਰਹਿਣ ਵਾਲਾ ਇੱਕ ਵੱਡੇ ਆਕਾਰ ਦਾ ਬਾਂਦਰ ਵੀ ਸੀ ਜਿਸ ਨੂੰ ਅੱਜਕੱਲ ਕੱਪੀ ਕਹਿੰਦੇ ਹਨ। ਇਹ ਫਲ ਅਤੇ ਪੱਤੇ ਖਾ ਕੇ ਆਪਣਾ ਗੁਜਾਰਾ ਕਰਦਾ ਸੀ। ਧਰਤੀ ਦੀਆਂ ਕੰਡੇਦਾਰ ਝਾੜੀਆਂ ਅਤੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਹੋਣ ਤੋਂ ਬਚਣ ਲਈ ਉਹ ਦਰੱਖਤਾਂ ਦੇ ਉੱਪਰ ਰਹਿ ਕੇ ਹੀ ਆਪਣਾ ਗੁਜਾਰਾ ਕਰਦਾ ਸੀ। ਹਜਾਰਾਂ ਸਾਲਾਂ ਬਾਅਦ ਦੇ ਬਰਸਾਤੀ ਮੌਸਮ ਨੇ ਕਰਵਟ ਲਈ ਜੰਗਲੀ ਜਾਨਵਰਾਂ ਦਾ ਜੋਰ ਕੁਝ ਘਟ ਗਿਆ ਇਹ ਬਾਂਦਰ ਦਰੱਖਤਾਂ ਤੋਂ ਉੱਤਰ ਕੇ ਜਮੀਨ ਤੇ ਆ ਗਿਆ। ਟਾਹਣੀਆਂ ਨੂੰ ਫੜਨ ਲਈ ਮੁਹਰਲੀਆਂ ਟੰਗਾਂ ਦੀ ਬੇਹੱਦ ਵਰਤੋਂ ਨੇ ਅਤੇ ਆਪਣੇ ਬੱਚਿਆਂ ਦੇ ਲੰਬੇ ਦੇਖ ਭਾਲ ਦੇ ਸਮੇਂ ਦੌਰਾਨ ਉਹਨਾਂ ਨੂੰ ਚੁੱਕਣ ਦੀ ਲੋੜ ਨੇ ਉਸਦੀਆਂ ਮੂਹਰਲੀਆਂ ਟੰਗਾਂ ਨੂੰ ਹੱਥਾਂ ਵਿੱਚ ਬਦਲ ਦਿੱਤਾ। ਭਾਵੇਂ ਚਾਰ ਲੱਤਾਂ ਤੇ ਤੁਰਨਾ ਦੋ ਲੱਤਾਂ ਉੱਤੇ ਤੁਰਨ ਨਾਲੋਂ ਵੱਧ ਸੁਰਖਿਅਤ ਅਤੇ ਸੁਖਾਲਾ ਸੀ। ਪਰ ਉਸ ਦੀ ਆਪਣੇ ਬੱਚਿਆਂ ਨੂੰ ਉਠਾਉਣ ਅਤੇ ਪਾਲਣ ਪੋਸ਼ਣ ਦੀ ਲੋੜ ਨੇ ਹੀ ਮੂਹਰਲੀਆਂ ਟੰਗਾਂ ਨੂੰ ਹੱਥਾਂ ਵਿੱਚ ਬਦਲਿਆ। ਆਓ ਵੇਖੀਏ ਕਿ ਦਰੱਖਤਾਂ ਉੱਪਰ ਰਹਿਣ ਕਾਰਨ ਉਹਨਾਂ ਦੀ ਸਰੀਰਕ ਬਣਤਰ ਵਿੱਚ ਕੀ ਕੀ ਤਬਦੀਲੀਆਂ ਆਈਆਂ। ਸਭ ਤੋਂ ਪਹਿਲਾਂ ਦਰੱਖਤਾਂ ਦੀਆਂ ਟਿਹਣੀਆਂ ਨੂੰ ਮਜ਼ਬੂਤੀ ਨਾਲ ਫੜਨ ਲਈ, ਫਲਾਂ ਨੂੰ ਤੋੜਨ ਲਈ, ਹੱਥਾਂ ਵਿੱਚ ਮੁੜਨ ਦੀ ਯੋਗਤਾ, ਉਂਗਲੀਆਂ ਤੇ ਅਗੂੰਠੇ ਦਾ ਲੰਬੇ ਹੋਣਾ ਅਤੇ ਅਗੂੰਠੇ ਦਾ ਉਂਗਲੀਆਂ ਦੀ ਵਿਰੋਧੀ ਦਿਸ਼ਾ ਵਿੱਚ ਹੋਣਾ ਅਤਿਅੰਤ ਜਰੂਰੀ ਸਨ।
ਦਰੱਖਤਾਂ ਤੇ ਰਹਿਣ ਲਈ ਛਲੰਾਗਾਂ ਮਾਰਕੇ ਦੂਸਰੇ ਦਰੱਖਤਾਂ ਤੇ ਜਾਣ ਲਈ ਦੂਰੀ ਦਾ ਅੰਦਾਜਾ ਲਾਉਣਾ ਅਤਿਅੰਤ ਜਰੂਰੀ ਸੀ ਇਸ ਕੰਮ ਲਈ ਮੱਥੇ ਦੇ ਸਾਹਮਣੇ ਪਾਸੇ ਦੋ ਅੱਖਾਂ ਦਾ ਹੋਣਾ ਅਤਿਅੰਤ ਜਰੂਰੀ ਸੀ।
ਫਲਾਂ ਦੇ ਪੱਕੇ ਕੱਚੇ ਹੋਣ ਦੀ ਦੂਰੋਂ ਹੀ ਪਰਖ ਕਰਨ ਲਈ ਉਸ ਨੂੰ ਰੰਗਾਂ ਦੀ ਪਹਿਚਾਣ ਕਰਨ ਵਾਲੀਆਂ ਅੱਖਾਂ ਦੀ ਅਤਿਅੰਤ ਲੋੜ ਸੀ।
ਉਪਰੋਕਤ ਤਿੰਨੇ ਕਿਰਿਆਵਾਂ ੳੁੱਤੇ ਕੰਟਰੋਲ ਲਈ ਇੱਕ ਵਿਕਸਿਤ ਦਿਮਾਗ ਦੀ ਅਤਿਅੰਤ ਜਰੂਰਤ ਸੀ ਲੰਬੇ ਸਮੇਂ ਤੋਂ ਹੀ ਬਾਂਦਰਾਂ ਕੋਲ ਇਸ ਕਿਸਮ ਦਾ ਦਿਮਾਗ ਸੀ।
ਇੰਨ੍ਹਾਂ ਸਮਾਨਤਾਵਾਂ ਤੋਂ ਇਲਾਵਾ ਬਾਂਦਰ ਮਨੁੱਖ ਤੋਂ ਕੁਝ ਗੱਲਾਂ ਵਿੱਚ ਵਖਰੇਵਾਂ ਵੀ ਰੱਖਦੇ ਸਨ ਉਹ ਮਨੁੱਖਾਂ ਦੀ ਤਰ੍ਹਾਂ ਬੋਲ ਨਹੀਂ ਸਕਦੇ ਸਨ। ਉਹ ਚਿਹਰੇ ਦੇ ਹਾਵਾਂ ਭਾਵਾਂ ਜਾਂ ਸਗੁੰਧਾਂ ਜਾਂ ਕੁਝ ਚੀਕਾਂ, ਕੂਕਾਂ ਆਦਿ ਨਾਲ ਹੀ ਸੰਪਰਕ ਕਰ ਸਕਦੇ ਸਨ। ਬੋਲਣ ਦਾ ਢੰਗ ਮਨੁੱਖੀ ਵੱਡ ਵਡੇਰਿਆਂ ਨੇ ਸੱਠ ਲੱਖ ਸਾਲ ਪਹਿਲਾਂ ਹੀ ਸਿੱਖਿਆ ਸੀ।
ਇੱਥੇ ਸਾਨੂੰ ਇਸ ਗੱਲ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਕਿ ਬਾਂਦਰ ਕਦੋਂ ਅਤੇ ਕਿਸ ਜੀਵ ਤੋਂ ਬਣੇ। ਵਿਗਿਆਨੀਆਂ ਨੂੰ ਹੁਣ ਤੱਕ ਮਿਲਿਆ ਬਾਂਦਰ ਦਾ ਸਭ ਤੋਂ ਪੁਰਾਣਾ ਫਾਸਿਲ ਦੋ ਕਰੋੜ ਅੱਸੀ ਲੱਖ ਵਰ੍ਹੇ ਪੁਰਾਣਾ ਹੈ। ਇਹ ਮਿਸਰਦੀ ਰਾਜਧਾਨੀ ਕਾਹਿਰਾ ਦੇ ਦੱਖਣ ਵਿੱਚੋਂ ਫੇਉਮ ਦੇ ਸਥਾਨ ਤੋਂ ਮਿਲਿਆ ਸੀ। ਇਹ ਘਰਾਂ ਵਿੱਚ ਮਿਲਣ ਵਾਲੀ ਬਿੱਲੀ ਦੇ ਆਕਾਰ ਦਾ ਸੀ। ਸਾਇੰਸਦਾਨਾਂ ਨੇ ਇਸ ਫਾਸਿਲ ਦਾ ਨਾਂ ਮਿਸਰ ਵਿੱਚੋਂ ਮਿਲਣ ਕਰਕੇ ਹੀ ਏਜਿਪਟੋਪਿਥੀਕਸ ਰੱਖਿਆ ਹੈ।
ਅਜਿਹੇ ਕੁਝ ਫਾਸਿਲ ਭਾਰਤ, ਪਾਕਿਸਤਾਨ, ਚੀਨ ਅਤੇ ਕੀਨੀਆ ਵਿੱਚੋਂ ਵੀ ਮਿਲੇ ਹਨ ਪਰ ਇਹ ਸਾਰੇ ਅੱਸੀ ਲੱਖ ਵਰ੍ਹੇ ਤੋਂ ਲੈ ਕੇ ਦੋ ਕਰੋੜ ਵਰ੍ਹੇ ਦੇ ਵਿਚਕਾਰਲੇ ਸਮੇਂ ਦੇ ਹਨ।
ਮਨੁੱਖੀ ਜਬਾੜ੍ਹੇ ਅਤੇ ਬਾਂਦਰ ਦੇ ਜਬਾੜ੍ਹੇ ਵਿੱਚ ਅੰਤਰ ਲੱਭਣਾ ਸੁਖਾਲਾ ਹੁੰਦਾ ਹੈ ਮਨੁੱਖੀ ਜਬਾੜ੍ਹਾ ਗੁਲਾਈ ਵਿੰਚ ਹੁੰਦਾ ਹੈ ਬਾਂਦਰ ਦਾ ਜਬਾੜ੍ਹਾ ਯੂ ਆਕਾਰ ਦਾ ਹੁੰਦਾ ਹੈ। ਬਾਂਦਰ ਦੇ ਜਬਾੜ੍ਹੇ ਵਿਚਲੇ ਸੂਏ ਦੰਦ ਮਨੁੱਖੀ ਜਬਾੜ੍ਹਿਆਂ ਦੇ ਸੂਏ ਦੰਦਾਂ ਨਾਲੋਂ ਵੱਡੇ ਹੁੰਦੇ ਹਨ ਬਾਂਦਰ ਦੇ ਕੱਟਣ ਵਾਲੇ ਅਤੇ ਸੂਏ ਦੰਦਾਂ ਵਿਚਕਾਰ ਕਾਫੀ ਵਿੱਥ ਹੁੰਦੀ ਹੈ। ਜਦੋਂ ਕਿ ਮਨੁੱਖ ਵਿੱਚ ਅਜਿਹਾ ਨਹੀਂ ਹੁੰਦਾ।
ਸੱਠ ਕੁ ਲੱਖ ਸਾਲ ਪਹਿਲਾਂ ਧਰਤੀ ਦੇ ਵਾਯੂਮੰਡਲ ਵਿੱਚ ਕੁਝ ਤਬਦੀਲੀ ਆਈ ਧਰਤੀ ਤੇ ਮੌਸਮ ਕੁਝ ਠੰਡਾ ਹੋ ਗਿਆ ਇਸ ਨਾਲ ਜੰਗਲੀ ਜੀਵਾਂ ਦੇ ਜੀਵਨ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਆਈਆਂ। ਜੰਗਲ ਨਸਟ ਹੋ ਗਏ ਮਜ਼ਬੂਰੀ ਬੱਸ ਉਹਨਾਂ ਵਿੱਚੋਂ ਕੁਝ ਨੂੰ ਜ਼ਮੀਨ ਤੇ ਰਹਿਣ ਲਈ ਅਤੇ ਦੋ ਪੈਰਾਂ ਤੇ ਤੁਰਨ ਲਈ ਮਜ਼ਬੂਰ ਹੋਣਾ ਪਿਆ ਇਸ ਤਰ੍ਹਾ ਬਾਂਦਰ ਤੋਂ ਮਨੁੱਖ ਵਿੱਚ ਤਬਦੀਲ ਹੋਣ ਲਈ ਇਹ ਇਹਨਾਂ ਦੀ ਪਹਿਲੀ ਮਜ਼ਬੂਰੀ ਸੀ।

Back To Top