ਸਮੁੰਦਰ ਤੋਂ ਦਲਦਲ ਵੱਲ

ਮੇਘ ਰਾਜ ਮਿੱਤਰ

ਹੌਲੀ ਹੌਲੀ ਸਮੇਂ ਨੇ ਕਰਵਟ ਲਈ ਕੁਝ ਜੀਵਾਂ ਤੇ ਪੌਦਿਆਂ ਨੇ ਡੂੰਘੇ ਸਮੁੰਦਰਾਂ ਦੀ ਬਜਾਏ ਘੱਟ ਡੂੰਘੇ ਸਮੁੰਦਰਾਂ ਵਿੱਚ ਆਪਣੇ ਆਪ ਨੂੰ ਉਗਾਉਣਾ ਸਿੱਖ ਲਿਆ। ਕਦੇ ਕਦੇ ਪਾਣੀ ਦੀਆਂ ਲਹਿਰਾਂ ਉਹਨਾਂ ਨੂੰ ਦਲਦਲੀ ਇਲਾਕਿਆਂ ਜਾਂ ਸਮੁੰਦਰੀ ਕਿਨਾਰਿਆਂ ਤੇ ਲਿਆ ਸੁੱਟਦੀਆਂ ਸਨ। ਧਰਤੀ ਦੀ ਅੰਦਰਲੀ ਗਰਮੀ ਕਾਰਨ ਕਈ ਵਾਰੀ ਸਮੁੰਦਰੀੇ ਥੱਲੇ ਹੀ ਉੱਪਰ ਉੱਠ ਖੜੇ੍ਹ ਹੋਏ ਤੇ ਇਹਨਾਂ ਵਿਚਲੇ ਪੌਦਿਆਂ ਨੂੰ ਮਜ਼ਬੂਰੀ ਵਸ ਜ਼ਮੀਨ ਤੇ ਹੀ ਉੱਗਣਾ ਪਿਆ। ਇਸ ਤਰ੍ਹਾਂ ਇਹ ਪੌਦੇ ਜਮੀਨ ਵਿੱਚ ਆਪਣੀਆਂ ਜੜ੍ਹਾਂ ਲਾਉਣੀਆਂ ਸਿੱਖ ਗਏ। ਗਿੱਲੇ ਸਥਾਨਾਂ ਤੇ ਉੱਗਣ ਵਾਲੇ ਪੌਦੇ ਕਾਈ ਤੇ ਮਾਸ ਹੀ ਸਭ ਤੋਂ ਪਹਿਲਾਂ ਜ਼ਮੀਨ ਤੇ ਪ੍ਰਵੇਸ਼ ਕਰਨ ਵਾਲੇ ਜੀਵਤ ਪਦਾਰਥ ਸਨ। ਇਸ ਤੋਂ ਬਾਅਦ ਖੁੰਬਾਂ ਨੇ ਵੀ ਆਪਣੀ ਹਾਜ਼ਰੀ ਦੇ ਦਿੱਤੀ। ਹੁਣ ਤੱਕ ਪੈਦਾ ਹੋਏ ਪੌਦਿਆਂ ਦੇ ਨਾ ਪੱਤੇ ਸਨ ਤੇ ਨਾ ਹੀ ਤਣੇ ਹੁੰਦੇ ਸਨ। ਫਰਨ ਅਜਿਹੇ ਪਹਿਲੇ ਪੱਤਿਆਂ ਤੇ ਤਣੇ ਵਾਲੇ ਬੂਟੇ ਸਨ ਜੋ ਇਹਨਾਂ ਬੀਜਾਂ ਵਾਲਿਆਂ ਪੌਦਿਆਂ ਤੋਂ ਹੋ ਕੇ ਦੇਵਦਾਰ ਤੇ ਚੀੜ ਵਰਗੇ ਦਰਖ਼ਤ ਪੈਦਾ ਹੋਣੇ ਸ਼ੁਰੂ ਹੋ ਗਏ। ਫੁੱਲਾਂ ਵਾਲੇ ਬੂਟੇ ਤੇ ਦਰਖ਼ਤ ਤਾਂ ਸਿਰਫ਼ ਪੰਦਰਾਂ ਕਰੋੜ ਸਾਲ ਪਹਿਲਾਂ ਜ਼ਮੀਨ ਉੱਤੇ ਬਿਰਾਜਮਾਨ ਹੋਏ ਹਨ।

Back To Top