ਕਾਲੇ ਛੇਕ

ਮੇਘ ਰਾਜ ਮਿੱਤਰ

ਜੇ ਤਾਰੇ ਦਾ ਭਾਰ ਸਾਡੇ ਸੂਰਜ ਦੇ ਭਾਰ ਤੋਂ ਡੇਢ ਗੁਣਾ ਜਾਂ ਇਸ ਤੋਂ ਵੀ ਘੱਟ ਹੋਵੇ ਤਾਂ ਇਸ ਦਾ ਅੰਤ ਹੋਰ ਢੰਗ ਨਾਲ ਹੁੰਦਾ ਹੈ। ਜਦੋਂ ਇਸਦੀ ਹਾਈਡਰੋਜਨ ਹੀਲੀਅਮ ਵਿੱਚ ਬਦਲਣੀ ਬੰਦ ਹੋ ਜਾਂਦੀ ਹੈ ਤਾਂ ਇਸਦਾ ਬਾਹਰੀ ਤਲ ਇਸ ਨਾਲੋਂ ਵੱਖ ਹੋ ਜਾਂਦਾ ਹੈ। ਬਚੀ ਹੋਈ ਹੀਲੀਅਮ ਕਾਰਬਨ ਵਿੱਚ ਬਦਲਣੀ ਸ਼ੁਰੂ ਹੋ ਜਾਂਦੀ ਹੈ ਤੇ ਤਾਰੇ ਦੀ ਕੋਰ ਲਗਾਤਾਰ ਸੁੰਗੜਦੀ ਜਾਂਦੀ ਹੈ। ਇਸ ਸਟੇਜ ਤੇ ਇਸਦੇ ਇੱਕ ਘਣ ਸਮ ਦਾ ਭਾਰ ਲੱਗਭੱਗ ਦਸ ਹਜ਼ਾਰ ਕਿਲੋ ਹੋ ਜਾਂਦਾ। ਇਸ ਨੂੰ ਚਿੱਟਾ ਬੋਣਾ ਕਿਹਾ ਜਾਂਦਾ ਹੈ। ਸੂਰਜ ਨਾਲੋਂ ਬਹੁਤ ਹੀ ਵੱਡੇ ਤਾਰੇ ਬਹੁਤ ਹੀ ਤਬਾਹੀ ਵਾਲਾ ਰਾਹ ਅਪਣਾਉਂਦੇ ਹਨ। ਇਸ ਤਰ੍ਹਾਂ ਪੈਦਾ ਹੋਈ ਕੋਰ ਨਿਊਟ੍ਰਾਨ ਤਾਰਾ ਬਣ ਜਾਂਦੀ ਹੈ। ਕਈ ਨਿਊਟ੍ਰਾਨ ਤਾਰੇ ਲਗਾਤਾਰ ਸੁੰਗੜਦੇ ਰਹਿੰਦੇ ਹਨ। ਇਹਨਾਂ ਦੀ ਘਣਤਾ ਬਹੁਤ ਜ਼ਿਆਦਾ ਹੋ ਜਾਂਦੀ ਹੈ। ਵੱਧ ਘਣਤਾ ਕਾਰਨ ਗੁਰੂਤਾ ਸ਼ਕਤੀ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਅਸੀਂ ਜਾਣਦੇ ਹਾਂ ਕਿ ਲੱਗਭੱਗ ਗਿਆਰਾਂ ਕਿਲੋਮੀਟਰ ਪ੍ਰਤੀ ਸੈਕਿੰਡ ਨਾਲ ਛੱਡਿਆ ਗਿਆ ਰਾਕੇਟ ਧਰਤੀ ਦੀ ਖਿੱਚ ਸ਼ਕਤੀ ਤੋਂ ਬਾਹਰ ਨਿਕਲ ਜਾਂਦਾ ਹੈ ਪਰ ਇਸ ਤਰ੍ਹਾਂ ਪੈਦਾ ਹੋਏ ਕਾਲੇ ਛੇਕ ਤਾਂ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਚੱਲ ਰਹੀਆਂ ਪ੍ਰਕਾਸ਼ ਕਿਰਨਾਂ ਨੂੰ ਵੀ ਆਪਣੇ ਤਲ ਦੇ ਅੰਦਰ ਹੀ ਸਮੇਟ ਲੈਂਦੇ ਹਨ। ਇਸ ਤਰ੍ਹਾਂ ਇਹ ਵਿਖਾਈ ਨਹੀਂ ਦਿੰਦਾ। ਇਸਦਾ ਸਿਰਫ਼ ਅਨੁਭਵ ਹੀ ਹੁੰਦਾ ਹੈ। ਜਦੋਂ ਅਸੀਂ ਕਿਸੇ ਤਾਰੇ ਨੂੰ ਕਿਸੇ ਸਥਾਨ ਦੁਆਲੇ ਚੱਕਰ ਲਾਉਂਦੇ ਵੇਖਦੇ ਹਾਂ ਪਰ ਇਨ੍ਹਾਂ ਦੇ ਕੇਂਦਰ ਵਿੱਚ ਸਾਨੂੰ ਦੂਰਬੀਨਾਂ ਰਾਹੀਂ ਕੁਝ ਵਿਖਾਈ ਨਹੀਂ ਦਿੰਦਾ ਤਾਂ ਅਸੀਂ ਮੰਨ ਲੈਂਦੇ ਹਾਂ ਕਿ ਇਸ ਸਥਾਨ ਤੇ ਜ਼ਰੂਰ ਹੀ ਕੋਈ ਕਾਲਾ ਛੇਕ ਹੋਵੇਗਾ।

Back To Top