25. ਅਚਾਰੀਆ ਚਾਰਵਾਕ

– ਮੇਘ ਰਾਜ ਮਿੱਤਰ

ਫਰੀਦਕੋਟ
23 ਅਪ੍ਰੈਲ, 1986
ਤੁਹਾਡੇ ਵੱਲ ਸੰਪਾਦਿਤ ਪੁਸਤਕ ‘‘ਰੌਸ਼ਨੀ’’ ਪੜ੍ਹੀ। ਸੱਚ ਮੁੱਚ ਹੀ ਇਸ ਪੁਸਤਕ ਦੀ ਅੱਜ ਦੇ ਨੌਜਵਾਨਾਂ ਨੂੰ ਬੜੀ ਲੋੜ ਸੀ ਇਹ ਪੁਸਤਕ ਪੜ੍ਹ ਕੇ ਅੱਜ ਦਾ ਨੌਜਵਾਨ ਜਿੱਥੇ, ਮਜ੍ਹਬਾਂ ਅਤੇ ਵਹਿਮਾਂ ਭਰਮਾਂ ਤੋਂ ਉੱਪਰ ਉੱਠਦਾ ਹੈ ਉੁੱਥੇ ਆਉਣ ਵਾਲੀ ਪੀੜ੍ਹੀ ਲਈ ਮਾਰਗ ਦਰਸ਼ਕ ਵੀ ਬਣਦਾ ਹੈ। ਬਹੁਤੀਆਂ ਗੱਲਾਂ ਨਾ ਲਿਖਦਾ ਹੋਇਆ ਮੈਂ ਇਕ ਸੁਝਾਅ ਦੇਣਾ ਚਾਹੁੰਦਾ ਹਾਂ ਇਸ ਪੁਸਤਕ ਵਿਚ ਇਕ ਥਾਂ ਨਾਸਤਿਕਤਾ ਦੇ ਵਿਦਵਾਨ ਅਚਾਰੀਆ ਚਾਰਵਾਕ ਦਾ ਨਾਉਂ ਆਉਂਦਾ ਹੈ। ਮੈਂ ਚਾਹੁੰਦਾ ਹਾਂ ਇਸ ਵਿਦਵਾਨ ਦੀ ਜੀਵਨੀ ਅਤੇ ਇਸ ਦੇ ਫਲਸਫੇ ਤੋਂ ਨੌਜਵਾਨਾਂ ਨੂੰ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਤੁਹਾਨੂੰ ਰੈਸ਼ਨੇਲਿਸਟ ਸੁਸਾਇਟੀ ਵੱਲੋਂ ਫਿਲਾਸਫੀ, ਪੰਜਾਬੀ ਵਿਚ ਛਪਵਾਉਣੀ ਚਾਹੀਦੀ ਹੈ। ਇਸ ਦੀ ਬੜੀ ਲੋੜ ਹੈ। ਰੌਸ਼ਨੀ ਤੋਂ ਬਾਅਦ ਸੁਸਾਇਟੀ ਵੱਲੋਂ ਕੋਈ ਹੋਰ ਪੁਸਤਕ ਕੱਢ ਰਹੇ ਹੋ ਤਾਂ ਉਸ ਵਿਚ ਵੀ ਉਪਰੋਕਤ ਵਿਦਵਾਨ ਬਾਰੇ ਵਿਸਥਾਰ ਪੁੂਰਬਕ ਕੋਈ ਲੇਖ ਦਿੱਤਾ ਜਾ ਸਕਦਾ ਹੈ।
ਸੁਸਾਇਟੀ ਵੱਲੋਂ ਕੋਈ ਹੋਰ ਪੁਸਤਕ ਕੱਢ ਰਹੇ ਹੋ ਤਾਂ ਜਾਣਕਾਰੀ ਦੇਣਾ। ਤੁਹਾਡਾ ਅਤੇ ਰੈਸ਼ਨੇਲਿਸਟ-ਸੁਸਾਇਟੀ ਦਾ ਦਿਲੋਂ ਸਮਰਥਕ,
ਕੁਲਦੀਪ ਸਿੰਘ
ਪੁਰਾਤਨ ਸਮੇਂ ਤੋਂ ਵੀ ਭਾਰਤ ਦੀ ਧਰਤੀ ਉੱਤੇ ਨਾਸਤਿਕਾਂ ਤੇ ਅਧਿਆਤਮਵਾਦੀਆਂ ਵਿਚਕਾਰ ਤਿੱਖੀ ਜਦੋ ਜਹਿਦ ਚੱਲਦੀ ਆ ਰਹੀ ਹੈ। ਭਾਵੇਂ ਰਾਜੇ ਮਹਾਰਾਜਿਆਂ ਨੇ ਨਾਸਤਿਕਾਂ ਵੱਲੋਂ ਰਚਿਆ ਬਹੁਤਾ ਸਾਹਿਤ ਤਾਂ ਨਸ਼ਟ ਹੀ ਕਰ ਦਿੱਤਾ ਸੀ। ਫਿਰ ਵੀ ਅਜਿਹੇ ਸਾਹਿਤ ਦੇ ਕੁਝ ਹਵਾਲੇ ਪ੍ਰਾਚੀਨ ਧਾਰਮਿਕ ਗ੍ਰੰਥਾਂ ਦੇ ਵਿਚ ਹੀ ਮਿਲਦੇ ਹਨ। ਆਉਣ ਵਾਲੇ ਸਮੇਂ ਵਿਚ ਅਸੀਂ ਸੁਸਾਇਟੀ ਵੱਲੋਂ ਚਾਰਵਾਕਾਂ, ਲੋਕਾਇਤਾਂ ਜਾਂ ਸ਼ੰਕਾਵਾਦੀਆਂ ਬਾਰੇ ਕੁਝ ਨਾ ਕੁਝ ਛਾਪਣ ਦਾ ਯਤਨ ਜ਼ਰੂਰ ਕਰਾਂਗੇ।

Back To Top