21. ਨਬਜ਼ ਕਿਵੇਂ ਬੰਦ ਕੀਤੀ

– ਮੇਘ ਰਾਜ ਮਿੱਤਰ

ਕੁਹਾਰ ਵਾਲਾ

19 ਮਾਰਚ, 1986

ਡਾ. ਕਾਵੂਰ ਦੀਆਂ ਲਿਖਤਾਂ ਦਾ ਪੰਜਾਬੀ ਵਿਚ ਉਲੱਥਾ ਕਰਕੇ ਛਪਵਾਉਣ ਲਈ ਤੁਹਾਡਾ ਅਤੇ ਤੁਹਾਡੀ ਸੁਸਾਇਟੀ ਦਾ ਧੰਨਵਾਦੀ ਹਾਂ। ਇਹ ਇਕ ਬਹੁਤ ਵਧੀਆ ਕਦਮ ਹੈ।

ਮੈਂ ਡਾ. ਕਾਵੂਰ ਦੀ ਕਿਤਾਬ ‘‘ਤੇ ਦੇਵ ਪੁਰਸ਼ ਹਾਰ ਗਏ’’ ਪੜ੍ਹੀ। ਇਸ ਵਿਚਲੇ ਲੇਖ ‘ਮੰਦਾਏਤੀਵੂ ਦੀ ਚੁੜੇਲ’ ਵਿਚ ਉਨ੍ਹਾਂ ਦੱਸਿਆ ਹੈ ਕਿ ਯੋਗੀ ਨੇ ਟਰਿੱਕ ਕਿਵੇਂ ਵਰਤੇ?

* ਮੁਸ਼ਕ ਕਫੂਰ ਨੂੰ ਅੱਗ ਲਗਾ ਕੇ ਮੂੰਹ ਵਿਚੋਂ ਅੱਗ ਕੱਢੀ ਜਾ ਸਕਦੀ ਹੈ।

* ਕੌਡੀਆਂ ਵਿਚ ਨਿੰਬੂ ਦੇ ਰਸ ਜਾਂ ਸਾਈਟਰਿਕ ਤੇਜ਼ਾਬ ਨਾਲ ਰਸਾਇਣਕ ਕਿਰਿਆ ਹੁੰਦੀ ਹੈ ਅਤੇ ਇਹ ਕੂਲੀ-ਠੂਠੀ ਤੋਂ ਹੇਠਾਂ ਖਿਸਕ ਜਾਂਦੀਆਂ ਹਨ।

* ਸਾਨੂੰ ਇਹ ਪਤਾ ਹੈ ਕਿ ਜੇ ਤੇਲ ਨੂੰ ਖੁੱਲ੍ਹੇ ਭਾਂਡੇ ਵਿਚ ਪਾ ਕੇ ਗਰਮ ਕੀਤਾ ਜਾਵੇ ਅਤੇ ਉਸ ਵਿਚ ਨਮੀ ਹੋਵੇ ਤਾਂ ਉਹ 100 ਦਰਜੇ ਸੈਂਟੀਗੇ੍ਰਡ ਤੋਂ ਵੱਧ ਗਰਮ ਨਹੀਂ ਹੁੰਦਾ ਜਿਸ ਵਿਚ ਹੱਥ ਪਾਉਣਾ ਆਸਾਨ ਹੈ।

* ਪਰ ਡਾ. ਕਾਵੂਰ ਨੇ ਇਹ ਨਹੀਂ ਦੱਸਿਆ ਕਿ ਯੋਗੀ ਨੇ ਅਤੇ ਡਾ. ਕਾਵੂਰ ਨੇ ਆਪਣੀ ਨਬਜ਼ 2 ਮਿੰਟ ਲਈ ਕਿਵੇਂ ਬੰਦ ਕੀਤੀ।

* ਦੂਸਰੇ ਪਾਸੇ ਜੇ ਕੋਈ ਆਦਮੀ ਯੋਗਿਕ ਸ਼ਕਤੀ ਨਾਲ ਪੰਜ ਮਿੰਟ ਲਈ ਨਬਜ਼ ਰੋਕ ਸਕਦਾ ਹੈ ਤਾਂ ਇਨਾਮ ਜਿੱਤ ਸਕਦਾ ਹੈ।

* ਸਾਨੂੰ ਇਹ ਦੱਸੋ ਕਿ ਡਾ. ਕਾਵੂਰ ਨੇ ਅਤੇ ਯੋਗੀ ਨੇ ਨਬਜ਼ ਕਿਵੇਂ ਬੰਦ ਕੀਤੀ ਉੱਤਰ ਦੀ ਉਡੀਕ ਵਿਚ।

ਰਣਜੀਤ ਸਿੰਘ,

ਕੁਹਾਰਵਾਲਾ

ਪੋ੍ਰਫ਼ੈਸਰ ਕਾਵੂਰ ਨੇ ਆਪਣੀ ਨਬਜ਼ ਬੰਦ ਕਰਨ ਲਈ ਆਪਣੀ ਬਾਂਹ ਦੇ ਹੇਠਾਂ ਕੱਛ ਵਿਚ ਆਲੂ ਰੱਖ ਲਿਆ ਸੀ ਤੇ ਸਾਹ ਰੋਕ ਲਿਆ ਸੀ। ਜਿੰਨ੍ਹੀ ਦੇਰ ਉਨ੍ਹਾਂ ਨੇ ਆਲੂ ਦੀ ਸਹਾਇਤਾ ਨਾਲ ਆਪਣੀ ਕੱਛ ਵਿਚਲੀ ਖੂਨ ਦੀ ਨਾੜੀ ਵਿਚੋਂ ਖੂਨ ਦਾ ਦੌਰਾ ਨਾ ਹੋਣ ਦਿੱਤਾ ਉਨੀ ਦੇਰ ਨਬਜ਼ ਬੰਦ ਰਹੀ। ਅਜਿਹੀ ਚਲਾਕੀ ਰਾਹੀਂ ਤਾਂ ਨਬਜ਼ ਕੁਝ ਸਮੇਂ ਲਈ ਬੰਦ ਕੀਤੀ ਜਾ ਸਕਦੀ ਹੈ ਪਰ ਯੋਗਿਕ ਸ਼ਕਤੀ ਨਾਲ ਅਜਿਹਾ ਨਹੀਂ ਕੀਤਾ ਜਾ ਸਕਦਾ ਹੈ।

Back To Top