-ਮੇਘ ਰਾਜ ਮਿੱਤਰ
ਤਰਕਸ਼ੀਲਾਂ ਦੇ ਰਾਜ ਵਿੱਚ ਮਾਤਰ ਭਾਸ਼ਾ ਦੀ ਕੋਈ ਸਪੱਸਿਆ ਨਹੀਂ ਹੋਵੇਗੀ ਕਿਉਂਕਿ ਅਜਿਹੇ ਸਮਾਜ ਵਿੱਚ ਰਹਿਣ ਵਾਲੇ ਹਿੰਦੂ ਸਿੱਖ ਜਾਂ ਮੁਸਲਮਾਨ ਨਹੀਂ ਹੋਣਗੇ ਸਗੋਂ ਸੱਚੇ ਮਨੁੱਖ ਹੋਣਗੇ ਜੋ ਹਰ ਕੰਮ ਮਨੁੱਖ ਜਾਤੀ ਦੀ ਭਲਾਈ ਲਈ ਹੀ ਕਰਿਆ ਕਰਨਗੇ। ਇਸ ਲਈ ਮਾਤਰ ਭਾਸ਼ਾ ਦੱਸਣ ਵੇਲੇ ਕੋਈ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਨਹੀਂ ਵੇਖਿਆ ਕਰੇਗਾ ਸਗੋਂ ਉਸ ਇਲਾਕੇ ਦੇ ਲੋਕ ਜਿਹੜੀ ਭਾਸ਼ਾ ਬੋਲਦੇ ਹਨ ਜਿਸ ਵਿੱਚ ਉਹਨਾਂ ਆਪਣੇ ਬਚਪਨ ਦੇ ਪਹਿਲੇ ਦਸ ਸਾਲ ਗੁਜ਼ਾਰੇ ਹਨ ਨੂੰ ਹੀ ਆਪਣੀ ਮਾਤਰ ਭਾਸ਼ਾ ਦਾ ਆਧਾਰ ਬਣਾਇਆ ਕਰਨਗੇ। ਤਰਕਸ਼ੀਲਾਂ ਦੇ ਰਾਜ ਵਿੱਚ ਹਰ ਬੱਚੇ ਨੂੰ ਆਪਣੀ ਮਾਤ ਭਾਸ਼ਾ ਵਿੱਚ ਪੜ੍ਹਾਈ ਕਰਨਾ ਜ਼ਰੂਰੀ ਹੋਵੇਗਾ। ਅਜਿਹੇ ਸਕੂਲ ਜਿਹੜੇ ਬੱਚਿਆਂ ਦੀ ਪੜ੍ਹਾਈ ਮਾਤਰ ਭਾਸ਼ਾ ਵਿੱਚ ਕਰਵਾਉਣ ਦੀ ਬਜਾਏ ਕਿਸੇ ਹੋਰ ਭਾਸ਼ਾ ਵਿੱਚ ਕਰਵਾਉਣ ਨੂੰ ਤਰਜੀਹ ਦੇਣਗੇ ਖ਼ਤਮ ਕਰ ਦਿੱਤੇ ਜਾਣਗੇ।
