?. ਮਿੱਤਰ ਜੀ, ਓਜ਼ੋਨ ਪਰਤ ਕਿਸ ਚੀਜ਼ ਦੀ ਬਣੀ ਹੋਈ ਹੈ ? ਇਸਦੀ ਤਹਿ ਕਿੰਨੀ ਮੋਟੀ ਹੈ ਅਤੇ ਇਸਦੀ ਧਰਤੀ ਤੋਂ ਦੂਰੀ ਕਿੰਨੀ ਹੈ ? ਕੀ ਚੰਦ, ਸੂਰਜ ਤੇ ਤਾਰੇ ਸਾਨੂੰ ਇਸ ਦੇ ਵਿੱਚ ਦੀ ਨਜ਼ਰ ਆਉਂਦੇ ਹਨ ?

ਮੇਘ ਰਾਜ ਮਿੱਤਰ

?. ਕੀ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੇ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਹੈ ?
?. ਕੀ ਖੂਨ ਦਾਨ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਪਹੁੰਚਦਾ ਹੈ ? ਕਿੰਨੇ ਚਿਰ ਬਾਅਦ ਦੁਵਾਰਾ ਖੂਨਦਾਨ ਕੀਤਾ ਜਾ ਸਕਦਾ ਹੈ ?
– ਸਰਬਜੀਤ ਕੌਰ ਅਤੇ ਜਗਦੇਵ ਮਕਸੂਦੜਾ, ਤਹਿ: ਪਾਇਲ
1. ਓਜ਼ੋਨ ਇੱਕ ਗੈਸ ਹੈ ਜਿਹੜੀ ਆਕਸੀਜਨ ਦਾ ਹੀ ਇੱਕ ਆਈਸੋਟੋਪ ਹੈ ਇਸਦੀ ਪਰਤ 1000 ਕਿਲੋਮੀਟਰ ਦੇ ਲਗਭਗ ਹੈ। ਸੂਰਜ, ਚੰਦਰਮਾ ਅਤੇ ਤਾਰੇ ਇਸ ਵਿੱਚੋੀ ਦੀ ਹੀ ਨਜ਼ਰ ਆਉਂਦੇ ਹਨ।
2. ਮੇਰੇ ਪ੍ਰੀਵਾਰ ਦੇ ਸਾਰੇ ਮੈਂਬਰਾਂ ਨੇ ਅੱਜ ਤੋਂ ਦਸ ਸਾਲ ਪਹਿਲਾਂ ਸਾਰੇ ਅੰਗ ਪੀ.ਜੀ.ਆਈ. ਚੰਡੀਗੜ੍ਹ ਨੂੰ ਦਾਨ ਕੀਤੇ ਹੋਏ ਹਨ।
3. ਖੂਨਦਾਨ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਗਰੰਥੀਆਂ ਕੁਝ ਹਫ਼ਤਿਆਂ ਵਿੱਚ ਹੀ ਖੂਨ ਦੀ ਕਮੀ ਦੂਰ ਕਰ ਦਿੰਦੀਆਂ ਹਨ।
***

?. ਕੀ ਮੁਲਾਜ਼ਮ ਪੱਤਰਕਾਰੀ ਕਰ ਸਕਦਾ ਹੈ ਜੇ ਹਾਂ ਤੇ ਕਿਵੇਂ ?
?. ਮੰਗਲ ਗ੍ਰਹਿ ਉੱਪਰੋਂ ਜੋ ਕਿਸ਼ਤੀ ਮਿਲਣ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਆਈਆਂ ਕੀ ਉਹ ਸੱਚ ਹਨ ?
– ਅਮਨਪ੍ਰੀਤ ਸਿੰਘ ਰਾਏਕੋਟ ਰੋਡ, ਜਗਰਾਓਂ (ਲੁਧਿਆਣਾ)
1. ਸਰਕਾਰੀ ਮੁਲਾਜ਼ਮ ਪੱਤਰਕਾਰੀ ਨਹੀਂ ਕਰ ਸਕਦਾ ਹੈ। ਜੋ ਕਰਦੇ ਹਨ ਉਹ ਆਪਣੀ ਘਰਵਾਲੀ ਜਾਂ ਕਿਸੇ ਹੋਰ ਦੇ ਨਾਂ ਤੇ ਹੀ ਕਰਦੇ ਹਨ।
2. ਮੰਗਲ ਗ੍ਰਹਿ ਉੱਪਰ ਕਿਸ਼ਤੀ ਮਿਲਣ ਦੀਆਂ ਖ਼ਬਰਾਂ ਝੂਠੀਆਂ ਤੇ ਕਾਲਪਨਿਕ ਹਨ।
***

Back To Top