?. ਅਸੀਂ ਜਾਣਦੇ ਹਾਂ ਕਿ ਬਨਸਪਤੀ ਘਿਓ ਵਿੱਚ ਕੋਲੈਸਟਰੋਲ ਦੀ ਕਾਫ਼ੀ ਮਾਤਰਾ ਹੁੰਦੀ ਹੈ। ਕੀ ਇਹ ਕੋਲੈਸਟਰੋਲ ਦੇਸੀ ਘਿਓ (ਮਿਲਾਵਟ ਰਹਿਤ) ਵਿੱਚ ਵੀ ਪਾਇਆ ਜਾਂਦਾ ਹੈ ?

ਮੇਘ ਰਾਜ ਮਿੱਤਰ

?. ਅਸੀਂ ਜਾਣਦੇ ਹਾਂ ਕਿ ਧਰਤੀ ਹਰ ਚੀਜ਼ ਨੂੰ ਆਪਣੇ ਗੁਰੂਤਾ ਆਕਰਸ਼ਣ ਬਲ ਕਾਰਨ ਆਪਣੇ ਵੱਲ ਖਿੱਚਦੀ ਹੈ ਪਰ ਜਲ ਰਹੀ ਮੋਮਬੱਤੀ ਦੀ ਲਾਟ ਉੱਪਰ ਵੱਲ ਨੂੰ ਕਿਉਂ ਜਾਂਦੀ ਹੈ ?
?. ਕੀ ਛੋਟੀ ਉਮਰ ਵਿੱਚ ਕਸਰਤ ਕਰਨ ਨਾਲ ਵਿਅਕਤੀ ਦਾ ਕੱਦ ਛੋਟਾ ਰਹਿ ਜਾਂਦਾ ਹੈ ?
– ਵਿਕਰਮ ਜੀਤ ਸਿੰਘ ਪਾਤੜਾਂ
1. ਦੇਸੀ ਘਿਓ ਤੇ ਬਨਸਪਤੀ ਘਿਓ ਵਿੱਚ ਬਹੁਤਾ ਫ਼ਰਕ ਨਹੀਂ ਹੁੰਦਾ। ਸਮੁੱਚੇ ਰੂਪ ਵਿੱਚ ਬਨਸਪਤੀ ਘੀ ਦੇਸੀ ਘੀ ਨਾਲੋਂ ਸਿਹਤ ਲਈ ਲਾਭਦਾਇਕ ਹੈ। ਦੇਸੀ ਘੀ ਵਿੱਚ ਕੋਲੈਸਟਰੋਲ ਦੀ ਮਾਤਰਾ ਬਨਸਪਤੀ ਘੀ ਦੇ ਮੁਕਾਬਲੇ ਵੱਧ ਹੁੰਦੀ ਹੈ।
2. ਮੋਮਬੱਤੀ ਦੀ ਲਾਟ ਵਿੱਚ ਜਲਣਸ਼ੀਲ ਗੈਸਾਂ ਪੈਦਾ ਹੁੰਦੀਆਂ ਹਨ। ਹਵਾ ਵਿਚਲੀਆਂ ਗੈਸਾਂ ਦੇ ਮੁਕਾਬਲੇ ਹਲਕੀਆਂ ਹੋਣ ਕਾਰਨ ਇਹ ਉੱਪਰ ਵੱਲ ਨੂੰ ਉੱਠਦੀਆਂ ਹਨ। ਸੋ ਲਾਟ ਉੱਪਰ ਨੂੰ ਜਾਂਦੀ ਵਿਖਾਈ ਦਿੰਦੀ ਹੈ।
3. ਕਸਰਤ ਕਰਨ ਦਾ ਢੰਗ ਜੇ ਵਿਗਿਆਨਕ ਹੋਵੇ ਤਾਂ ਕੱਦ ਛੋਟਾ ਹੋਣ ਦੀ ਬਜਾਏ ਮਾਮੂਲੀ ਜਿਹਾ ਵਧਾਇਆ ਜਾ ਸਕਦਾ ਹੈ।
***

Back To Top