ਮੇਘ ਰਾਜ ਮਿੱਤਰ
?. ਦੁੱਧ ਦਾ ਰੰਗ ਸਫ਼ੈਦ ਹੀ ਕਿਉਂ ਹੁੰਦਾ ਹੈ ?
?. ਧਮਾਕੇਖੋਜ ਪਦਾਰਥ ਆਰ.ਡੀ.ਐਕਸ. ਦਾ ਪੂਰਾ ਨਾਂ ਕੀ ਹੈ ?
?. ਮੈਂ ਅਤੇ ਮੇਰੇ ਹੋਰ ਮਿੱਤਰ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਬਣਨਾ ਚਾਹੁੰਦੇ ਹਾਂ। ਇਸ ਲਈ ਸਾਨੂੰ ਕੀ ਕਰਨਾ ਪਵੇਗਾ ? ਕਿਰਪਾ ਕਰਕੇ ਵਿਸਥਾਰ ਨਾਲ ਦੱਸਣਾ।
?. ਗਾਂ ਅਤੇ ਮੱਝ ਦੇ ਦੁੱਧ ਵਿੱਚੋਂ ਕਿਹੜਾ ਦੁੱਧ ਵਧੇਰੇ ਪੌਸਟਿਕ ਤੇ ਗੁਣਕਾਰੀ ਹੁੰਦਾ ਹੈ ?
– ਵਿਕਰਮਜੀਤ ਸਿੰਘ, ਚੁਨਾਗਰਾ ਰੋਡ, ਪਾਤੜਾਂ (ਪਟਿਆਲਾ)
1. ਵੱਖ ਵੱਖ ਦੇਸਾਂ ਵਿੱਚ ਵੱਖ ਧਰਮਾਂ ਵਿੱਚ ਵੱਖ ਵੱਖ ਚੀਜ਼ਾਂ ਨੂੰ ਅੰਮ੍ਰਿਤ ਸਮਝਿਆ ਜਾਂਦਾ ਹੈ। ਜਿਵੇਂ ਹਿੰਦੂ ਮਿਥਿਹਾਸ ਵਿੱਚ ਗੰਗਾ ਦੇ ਬਦਬੂਦਾਰ ਪਾਣੀ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ। ਬੌਧੀ ਦਲਾਈ ਲਾਮੇ ਦੇ ਮਲ ਦੀਆਂ ਗੋਲੀਆਂ ਬਣਾ ਲੈਂਦੇ ਹਨ ਤੇ ਇਸ ਨੂੰ ਅੰਮ੍ਰਿਤ ਕਹਿੰਦੇ ਹਨ।
2. ਦੁੱਧ ਵਿਚਲੇ ਪ੍ਰੋਟੀਨ ਦਾ ਰੰਗ ਸਫ਼ੈਦ ਹੁੰਦਾ ਹੈ ਇਸ ਲਈ ਹੀ ਦੁੱਧ ਦਾ ਰੰਗ ਸਫ਼ੈਦ ਹੁੰਦਾ ਹੈ।
3. ਆਰ.ਡੀ.ਐਕਸ. ਦਾ ਪੂਰਾ ਨਾਂ ਇਸੇ ਅੰਕ ਵਿੱਚ ਦਿੱਤਾ ਹੋਇਆ ਹੈ।
4. ਤਰਕਸ਼ੀਲ ਸੁਸਾਇਟੀ ਦੇ ਮੈਂਬਰ ਬਣਨ ਲਈ ਆਪਣੇ ਨੇੜੇ ਦੀ ਸੰਸਥਾ ਨਾਲ ਸੰਪਰਕ ਕਰੋ। ਜੇ ਨਹੀਂ ਤਾਂ 10 ਮੈਂਬਰ ਤਿਆਰ ਕਰੋ ਅਤੇ ਸਾਨੂੰ ਲਿਖੋ ਅਸੀਂ ਕਿਸੇ ਵਿਅਕਤੀ ਦੀ ਡਿਊਟੀ ਲਾ ਦੇਵਾਂਗੇ।
5. ਚਰਬੀ ਵਧੇਰੇ ਮੱਝ ਦੇ ਦੁੱਧ ਵਿੱਚ ਹੁੰਦੀ ਹੈ ਪਰ ਵਧੇਰੇ ਖਣਿਜ ਗਾਂ ਦੇ ਦੁੱਧ ਵਿੱਚ ਹੁੰਦੇ ਹਨ।
***