ਮੇਘ ਰਾਜ ਮਿੱਤਰ
? ਫਰਿਜ਼ ਦੀ ਮੋਟਰ ਖੁਦ ਗਰਮ ਹੋਣ ਦੇ ਬਾਵਜੂਦ ਚੀਜ਼ਾਂ ਨੂੰ ਕਿਵੇਂ ਠੰਢਾ ਰੱਖਦੀ ਹੈ ?
? ਕਿਹਾ ਜਾਂਦਾ ਹੈ ਕਿ ਪੰਛੀ ਜਾਂ ਕਈ ਜਾਨਵਰ ਜਦੋਂ ਅੰਡੇ ਦਿੰਦੇ ਹਨ ਤਾਂ ਇਹ ਤਰਲ ਰੂਪ ਵਿੱਚ ਬਾਹਰ ਆਉਂਦੇ ਹਨ ਤੇ ਬਾਹਰ ਆ ਹਵਾ ਦੇ ਸੰਪਰਕ ਕਾਰਨ ਠੋਸ ਹੋ ਜਾਂਦੇ ਹਨ। ਕੀ ਇਹ ਸੱਚ ਹੈ।
? ਕੀ ਸੁਰਮਾ ਪਾਉਣਾ ਹਾਨੀਕਾਰਕ ਹੈ। ਪਰ ਕੁਝ ਡਾਕਟਰਾਂ ਤੇ ਮੈਗਜ਼ੀਨਾਂ ਦਾ ਕਹਿਣਾ ਹੈ ਕਿ ਲਾਭਦਾਇਕ ਹੈ। ਕਿਰਪਾ ਕਰਕੇ ਅਸਲ ਸੱਚਾਈ ਬਾਰੇ ਜਾਣੂ ਕਰਵਾਓ।
– ਵਿਕਰਮਜੀਤ ਸਿੰਘ, ਚੁਨਾਗਾਰਾ ਰੋਡ, ਪਾਤੜਾਂ
– ਸਿਰਫ਼ ਪੱਖੇ ਦੇ ਫਰਾਂ ਦੀ ਸਪੀਡ ਕੁਝ ਮਨੋਭਰਮ ਪੈਦਾ ਕਰਦੀ ਹੈ।
– ਫਰਿਜ਼, ਫਰਿਜ਼ ਦੇ ਅੰਦਰਲੀ ਗਰਮੀ ਨੂੰ ਸੋਖ ਕੇ ਬਾਹਰ ਛੱਡਦਾ ਹੈ।
– ਜਾਨਵਰਾਂ ਦੇ ਆਂਡਿਆਂ ਦਾ ਕਵਚ ਕੈਲਸ਼ੀਅਮ ਕਾਰਬੋਨੇਟ ਭਾਵ ਚੂਨੇ ਦਾ ਬਣਿਆ ਹੁੰਦਾ ਹੈ। ਕੁਝ ਦੇਰ ਪਏ ਰਹਿਣ ਤੋਂ ਬਾਅਦ ਚੂਨਾ ਕਰੜਾ ਹੋ ਜਾਂਦਾ ਹੈ।
– ਅੱਖਾਂ ਵਿੱਚ ਸੁਰਮੇ ਦੀ ਵਰਤੋਂ ਨੁਕਸਾਨਦਾਇਕ ਹੈ। ਕਿਉਂਕਿ ਅੱਜ ਕੱਲ ਸੁਰਮੇ ਵਿੱਚ ਲੈੱਡ ਦੀ ਮਿਲਾਵਟ ਹੋ ਰਹੀ ਹੈ। ਜਿਹੜੀ ਸਰੀਰ ਵਿੱਚ ਖ਼ੂਨ ਦਾ ਕੈਂਸਰ ਪੈਦਾ ਕਰ ਸਕਦੀ ਹੈ।
***