? ਜਦੋਂ ਅਸੀਂ ਕਈ ਵਾਰ ਕਮਰੇ ਵਿਚ ਬੈਠਕੇ ਬਾਹਰ ਧੁੱਪ ਵੇਖਦੇ ਹਾਂ ਤੇ ਥੋੜ੍ਹੀ ਦੇਰ ਬਾਅਦ ਵਾਪਸ ਅੰਦਰ ਦੇਖਦੇ ਹਾਂ ਤਾਂ ਸਾਡੀਆਂ ਅੱਖਾਂ ਅੱਗੇ ਹਨੇ੍ਹਰਾ ਕਿਉਂ ਆ ਜਾਂਦਾ ਹੈ ਭਾਵ ਕੁਝ ਨਹੀਂ ਦਸਦਾ, ਅਜਿਹਾ ਕਿਉਂ ਹੁੰਦਾ ਹੈ।

ਮੇਘ ਰਾਜ ਮਿੱਤਰ

? ਕਈ ਵਾਰ ਸਾਡੇ ਕੋਲ ਕੋਈ ਬੈਠਾ ਖੱਟੀ ਚੀਜ਼ ਖਾ ਰਿਹਾ ਹੁੰਦਾ ਹੈ ਜਾਂ ਉਂਝ ਹੀ ਫੜੀ ਬੈਠਾ ਰਹਿੰਦਾ ਹੈ ਸਾਡੇ ਮੂੰਹ ਵਿਚ ਉਸ ਖੱਟੀ ਚੀਜ਼ ਨੂੰ ਦੇਖਕੇ ਪਾਣੀ ਕਿਉਂ ਆ ਜਾਂਦਾ ਹੈ। ਜਦ ਕਿ ਉਹ ਚੀਜ਼ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ ਹੁੰਦਾ।
? ਕੱਪੜਿਆਂ `ਤੇ ਲੱਗੇ ਹਲਦੀ ਦੇ ਦਾਗ਼ ਉੱਪਰ ਪਾਣੀ ਲਾਉਣ ਨਾਲ ਉਸ ਕੱਪੜੇ ਦਾ ਰੰਗ ਲਾਲ ਕਿਉਂ ਹੋ ਜਾਂਦਾ ਹੈ। ਸੁੱਕ ਕੇ ਠੀਕ ਹੋ ਜਾਂਦਾ ਹੈ ਅਜਿਹਾ ਕਿਉਂ ਹੁੰਦਾ ਹੈ।
– ਰਮਨਜੀਤ ਕੌਰ ‘ਮੌੜ’, ਰਾਜਨ ਮੌੜ ਪੁਲਿਸ ਲਾਇਨ, ਸੰਗਰੂਰ
– ਸਾਡੀਆਂ ਅੱਖਾਂ ਤੇਜ਼ ਰੌਸ਼ਨੀ ਵਿਚ ਚੁੰਧਿਆ ਜਾਂਦੀਆਂ ਹਨ। ਇਸ ਲਈ ਜਦੋਂ ਅਸੀਂ ਤੇਜ਼ ਰੌਸ਼ਨੀ ਤੋਂ ਘੱਟ ਰੌਸ਼ਨੀ ਵੱਲ ਆਉਂਦੇ ਹਾਂ ਤਾਂ ਸਾਡੀਆਂ ਅੱਖਾਂ ਨੂੰ ਮੁੜ ਪਹਿਲੀ ਹਾਲਤ ਵਿਚ ਆਉਣ ਲਈ ਕੁਝ ਸਮਾਂ ਲੱਗ ਜਾਂਦਾ ਹੈ।
– ਸਾਡਾ ਮਨ ਬਾਹਰੀ ਪ੍ਰਭਾਵਾਂ ਨੂੰ ਕਬੂਲਦਾ ਹੈ ਤੇ ਸਾਡੇ ਅੰਗਾਂ ਦਾ ਸੰਬੰਧ ਮਨ ਨਾਲ ਹੀ ਹੁੰਦਾ ਹੈ। ਇਸ ਲਈ ਕਿਸੇ ਹਥ ਵਿਚ ਫੜੀ ਖੱਟੀ ਚੀਜ਼ ਦਾ ਪ੍ਰਭਾਵ ਸਾਡੇ ਮਨ ਉੱਪਰ ਪੈਂਦਾ ਹੈ ਤਾਂ ਸਾਡੇ ਸਰੀਰ ਦੀ ਲਾਰ ਗਰੰਥੀ ਲਾਰ ਪੈਦਾ ਕਰਨਾ ਸ਼ੁਰੂ ਕਰ ਦਿੰਦੀ ਹੈ।
– ਹਲਦੀ ਖਾਰ ਨਾਲ ਕਿਰਿਆ ਕਰਕੇ ਲਾਲ ਰੰਗ ਵਿਚ ਬਦਲ ਜਾਂਦੀ ਹੈ। ***

———————————————

Back To Top