ਮੇਘ ਰਾਜ ਮਿੱਤਰ
? ਮੇਰੀ ਯਾਦ ਸ਼ਕਤੀ ਬਹੁਤ ਘੱਟ ਹੈ, ਜੋ ਮੈਂ ਅੱਜ ਵੀ ਯਾਦ ਕਰਦਾ ਹਾਂ, ਕੱਲ ਨੂੰ ਭੁੱਲ ਜਾਂਦਾ ਹਾਂ, ਆਪਣੀ ਯਾਦ ਸ਼ਕਤੀ ਵਧਾਉਣ ਲਈ ਕੀ ਕਰਾਂ।
? ਮਨੁੱਖ ਦੀ ਪਹਿਲੀ ਖੋਜ ਕੀ ਸੀ ?
– ਜਸਪ੍ਰੀਤ ਸਿੰਘ ਵਡਾਲਾ, ਅੰਮ੍ਰਿਤਸਰ
– ਬੋਹੜ ਦੇ ਦਰਖਤ ਦਾ ਫੈਲਾਓ ਜ਼ਿਆਦਾ ਹੁੰਦਾ ਹੈ। ਇਸ ਲਈ ਇਸਦੇ ਤਣਿਆਂ ਨੂੰ ਸਹਾਰਾ ਦੇਣ ਵਾਲੀਆਂ ਜੜ੍ਹਾਂ ਹੁੰਦੀਆਂ ਹਨ। ਇਹ ਕੁਦਰਤ ਵੱਲੋਂ ਇਸਦੀ ਜ਼ਰੂਰਤ ਪੂਰੀ ਕਰਨ ਲਈ ਬਖਸ਼ਿਆ ਤੋਹਫ਼ਾ ਹੈ। ਕਲਕੱਤੇ ਵਿਚ ਇਕ ਬੋਹੜ ਦਾ ਦਰਖਤ ਆਪਣੀਆਂ ਸਹਾਰਾ ਦੇਣ ਵਾਲੀਆਂ ਜੜ੍ਹਾਂ ਨਾਲ ਹੀ ਕਈ ਏਕੜ ਵਿਚ ਫੈਲਿਆ ਹੋਇਆ ਹੈ।
– ਯਾਦ ਸ਼ਕਤੀ ਦਾ ਸੰਬੰਧ ਦਿਲਚਸਪੀ ਨਾਲ ਹੁੰਦਾ ਹੈ। ਜੇ ਅਸੀਂ ਕਿਸੇ ਵਿਸ਼ੇ ਵਿਚ ਦਿਲਚਸਪੀ ਲੈਂਦੇ ਹਾਂ ਤਾਂ ਉਸ ਨਾਲ ਸੰਬੰਧਿਤ ਸਮੱਗਰੀ ਵੀ ਸਾਡੇ ਯਾਦ ਰਹਿੰਦੀ ਹੈ। ਇਸ ਲਈ ਜੇ ਤੁਸੀਂ ਆਪਣੀ ਯਾਦ ਸ਼ਕਤੀ ਵਧਾਉਣਾ ਚਾਹੁੰਦੇ ਹੋ ਤਾਂ ਆਪਣੀ ਦਿਲਚਸਪੀ ਨੂੰ ਵਧਾਓ।
– ਮਨੁੱਖ ਦੀਆਂ ਮੁੱਢਲੀਆਂ ਖੋਜਾਂ ਵਿਚੋਂ ਪੱਥਰ ਦੇ ਹਥਿਆਰ, ਅੱਗ, ਪਹੀਆ ਆਦਿ ਸਨ।
***