? – ਆਪ ਜੀ ਦੇ ਸ਼ਹਿਰ ਬਰਨਾਲੇ ਲਾਗੇ ਕਸਬਾ ਸ਼ਹਿਣਾ ਵਿਖੇ ਇੱਕ ਕਿਸਾਨ ਦੇ ਘਰ ਆਟੇ ਵਾਲੀ ਪਰਾਂਤ `ਚ ਕਰੰਟ ਆਉਂਦਾ ਹੈ। ਇਹ ਖ਼ਬਰ 24-11-99 ਰੋਜ਼ਾਨਾ ਜੱਗਬਾਣੀ ਦੇ ਪੇਜ ਨੰ: 7 ਤੇ ਵੱਡੀ ਸੁਰਖ਼ੀ ਵਿੱਚ ਛਪੀ ਹੈ। ਟੈਸਟ ਪਿਨ ਲਾਉਣ ਨਾਲ ਪਿੰਨ ਜਗਦਾ ਹੈ। ਲੋਕ ਦੂਰੋਂ-ਦੂਰੋਂ ਪੁਰਾਂਤ ਵੇਖਣ ਆਉਂਦੇ ਹਨ। ਜੀ ਮੈਂ ਤਾਂ ਪਰਾਂਤ ਚੈੱਕ ਕਰਨ ਨਹੀਂ ਗਿਆ, ਪਰ ਆਪ ਜਲਦੀ ਤੋਂਜਲਦੀ ਇਸ ਅਦਭੁੱਤ ਕਾਰਨਾਮੇ ਨੂੰ ਪਤਾ ਕਰਕੇ ਸਾਡੇ ‘ਵਿਗਿਆਨ ਜੋਤੀ’ ਦੇ ਪਾਠਕਾਂ ਤੱਕ ਚਾਨਣਾ ਪਾਉਣ ਦੀ ਕੋਸ਼ਿਸ਼ ਕਰਨਾ।

ਮੇਘ ਰਾਜ ਮਿੱਤਰ

– ਲਾਲ ਸਿੰਘ ਲਾਈਨਮੈਨ, ਪਿੰਡ ਤੇ ਡਾ: ਲਾਬੰਜ਼ਾਰਾ ਕਲਾਂ (ਸੰਗਰੂਰ)
ਉੱਤਰ – ਜਦੋਂ ਆਟੇ ਵਾਲੀ ਪ੍ਰਾਂਤ ਨੂੰ ਕਿਸੇ ਰਬੜ ਦੀ ਢੋਲੀ ਉੱਪਰ ਜਾਂ ਪਲਾਸਟਿਕ ਦੀ ਬੋਰੀ ਉੱਪਰ ਰੱਖਿਆ ਜਾਂਦਾ ਹੈ ਤਾਂ ਪ੍ਰੇਰਨ ਰਾਹੀਂ ਇਸ ਵਿੱਚ ਸਥਿਰ ਬਿਜਲੀ ਪੈਦਾ ਹੋ ਜਾਂਦੀ ਹੈ। ਜਿਸ ਕਾਰਨ ਟੈਸਟ ਪੈਨ ਵੀ ਲਾਈਟ ਦੇ ਸਕਦਾ ਹੈ। ਇਹ ਕ੍ਰਿਆ ਲਗਭਗ ਉਸੇ ਤਰ੍ਹਾਂ ਦੀ ਹੁੰਦੀ ਹੈ ਜਿਸ ਤਰ੍ਹਾਂ ਪੈਨ ਨੂੰ ਵਾਲਾਂ ਨਾਲ ਰਗੜਨ ਕਾਰਨ ਪੈਨ ਵਿੱਚ ਛੋਟੇ ਛੋਟੇ ਕਾਗਜ਼ਾਂ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ। ਜੇ ਪ੍ਰਾਂਤ ਦੇ ਥੱਲੇ ਤੋਂ ਪਲਾਸਟਿਕ ਦੀ ਢੋਲੀ ਜਾਂ ਬੋਰੀ ਚੁੱਕ ਦਿੱਤੀ ਜਾਵੇ ਤਾਂ ਅਜਿਹਾ ਨਹੀਂ ਹੋਵੇਗਾ। ਪਿਛਲੇ ਕੁਝ ਮਹੀਨਿਆਂ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ਹਿਣਾ, ਫਤਿਹਗੜ੍ਹ ਸਾਹਿਬ ਦੇ ਕਸਬੇ ਬੱਸੀ ਪਠਾਣਾਂ ਵਿੱਚ ਅਜਿਹਾ ਕੁਝ ਵਾਪਰਿਆ ਸੀ। ਜਿਸਨੂੰ ਅਸੀਂ ਟੈਲੀਫੋਨ ਰਾਹੀਂ ਹੀ ਗਾਈਡ ਕਰ ਕੇ ਹਟਾ ਦਿੱਤਾ ਸੀ।

? – ਮਿਤੀ 14 ਨਵੰਬਰ 1999 ‘ਹਿੰਦ ਸਮਾਚਾਰ’ ਉਰਦੂ ਦੇ ਅਖ਼ਬਾਰ ਵਿੱਚ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਤੋਂ ਖ਼ਬਰ ਹੈ ਕਿ ਇੱਕ ਔਰਤ ਆਪਣੇ ਪਤੀ ਦੀ ਚਿਤਾ ਨਾਲ ਹੀ ਅਗਨੀ ਵਿੱਚ ਸਤੀ ਹੋ ਗਈ। ਬਹੁਤ ਸਾਰੇ ਲੋਕ ਰੋਕਣ ਦੀ ਥਾਂ ਵੇਖਣ ਲਈ ਇਕੱਠੇ ਹੋਏ ਸਨ। ਕੀ ਅਜੇ ਵੀ ਸਾਡੇ ਮੁਲਕ ਵਿੱਚ ਸਤੀ ਪ੍ਰਥਾ ਜਿਉਂਦੀ ਹੈ ?
– ਮੁਹੰਮਦ ਸ਼ਰੀਫ, ਹੈਦਰ ਨਗਰ ਮਲੇਰਕੋਟਲਾ
ਉੱਤਰ – ਸਤੀ ਪ੍ਰਥਾ ਨੂੰ ਧਾਰਮਿਕ ਵਿਅਕਤੀ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਜਿਉਂਦਾ ਰੱਖ ਰਹੇ ਹਨ।

Back To Top