? – ਕੀ ਛਿਪਕਲੀਆਂ ਡਾਇਨਾਸੌਰ ਦਾ ਛੋਟਾ ਰੂਪ ਹਨ।

ਮੇਘ ਰਾਜ ਮਿੱਤਰ

? – ਫਰਿੱਜ਼ ਵਿਚ ਬਰਫ਼ ਦੇ ਖਾਨੇ ਅੰਦਰ ਹੱਥ ਰੱਖਣ ਨਾਲ, ਹੱਥ ਨਾਲ ਕਿਉਂ ਚਿਪਕ ਜਾਂਦਾ ਹੈ।
? – ਅੱਖਾਂ, ਕੰਨ, ਨੱਕ ਸਭ ਦੇ ਇਕੋ ਜਿਹੇ ਹੋਣ ਦੇ ਬਾਵਜੂਦ ਵੀ ਸ਼ਕਲ ਕਿਸੇ ਦੀ ਇੱਕ ਦੂਜੇ ਨਾਲ ਨਹੀਂ ਮਿਲਦੀ ਕਿਉਂ।
? – ਆਈਸ ਬਾਕਸ ਵਿਚ ਬਰਫ਼ ਘੱਟ ਕਿਉਂ ਖੁਰਦੀ ਹੈ।
? – ਆਮ ਦੇਖਣ ਵਿਚ ਆਉਂਦਾ ਹੈ ਕਿ ਦੋ ਭਰਾਵਾਂ ਜਾਂ ਤਿੰਨ ਭਰਾਵਾਂ ਵਿਚੋਂ ਸਭ ਤੋਂ ਛੋਟਾ ਤੇਜ਼ (ਚਲਾਕ) ਤੇ ਸਭ ਤੋਂ ਵੱਡਾ ਭੋਲਾ (ਸ਼ਰੀਫ਼) ਕਿਉਂ ਹੁੰਦਾ ਹੈ।
– ਰਮਨਜੀਤ ਕੌਰ ‘ਮੌੜ’, ਪੁਲਿਸ ਲਾਇਨ, ਸੰਗਰੂਰ
– ਛਿਪਕਲੀਆਂ, ਡਾਇਨਾਸੌਰ ਦਾ ਛੋਟਾ ਰੂਪ ਤਾਂ ਨਹੀਂ ਹਨ। ਪਰ ਜੀਵਾਂ ਦੇ ਉਸੇ ਵਰਗ ਵਿਚੋਂ ਜ਼ਰੂਰ ਹਨ। ਡੈ੍ਰਗਨ, ਛਿਪਕਲੀਆਂ ਤੇ ਡਾਇਨਾਸੌਰ ਇਕੋ ਵਰਗ ਨਾਲ ਸੰਬੰਧਤ ਹਨ।
– ਹੱਥ ਨਾਲ ਲੱਗਿਆ ਪਸੀਨਾ ਜਾਂ ਪਾਣੀ ਜੰਮ ਜਾਂਦਾ ਹੈ। ਇਸ ਲਈ ਹੱਥ ਬਰਫ਼ ਨਾਲ ਚਿਪਕ ਜਾਂਦਾ ਹੈ।
– ਉਂਝ ਇਸ ਸੁਆਲ ਦਾ ਜੁਆਬ ਮੇਰੀ ਕਿਤਾਬ ‘ਤਰਕਬਾਣੀ’ ਵਿਚ ਪਹਿਲਾਂ ਹੀ ਦਰਜ ਹੈ। ਫਿਰ ਵੀ ਮਨੁੱਖੀ ਸਰੀਰ ਅਰਬਾਂ ਸੈੱਲਾਂ ਦਾ ਬਣਿਆ ਹੁੰਦਾ ਹੈ। ਇਹਨਾਂ ਸੈੱਲਾਂ ਦਾ ਅੰਗਾਂ ਵਿਚ ਜਾਂ ਅੰਗ ਪ੍ਰਣਾਲੀਆਂ ਵਿਚ ਕੋਈ ਨਾ ਕੋਈ ਫ਼ਰਕ ਜ਼ਰੂਰ ਹੁੰਦਾ ਹੈ।
– ਆਈਸ ਬਾਕਸ ਵਿਚ ਦੀਵਾਰਾਂ ਕੁਚਾਲਕ ਪਦਾਰਥਾਂ ਦੀਆਂ ਬਣੀਆਂ ਹੁੰਦੀਆਂ ਹਨ। ਇਸ ਲਈ ਇਹਨਾਂ ਦੀਵਾਰਾਂ ਰਾਹੀਂ ਬਾਕਸ ਦੇ ਅੰਦਰ ਗਰਮੀ ਘੱਟ ਪਹੁੰਚਦੀ ਹੈ। ਇਸ ਲਈ ਬਰਫ਼ ਘੱਟ ਖੁਰਦੀ ਹੈ।
– ਤੁਹਾਡਾ ਅੰਦਾਜ਼ਾ ਗਲਤ ਹੈ। ਕਈ ਵਾਰ ਇਸ ਤੋਂ ਉਲਟ ਵੀ ਹੁੰਦਾ ਹੈ।
***

Back To Top