? – ਕੀ ਪਾਣੀ ਨੂੰ 100c ਤੋਂ ਵੱਧ ਕਿਸੇ ਵਿਗਿਆਨਕ ਢੰਗ ਨਾਲ ਗਰਮ ਕੀਤਾ ਜਾ ਸਕਦਾ ਹੈ। ਜੇਕਰ ਕੀਤਾ ਜਾ ਸਕਦਾ ਹੈ ਤਾਂ ਉਹ ਕਿਹੜਾ ਢੰਗ ਹੈ।

ਮੇਘ ਰਾਜ ਮਿੱਤਰ

? – ਦੋ ਜੁੜਵਾਂ ਲੜਕਿਆਂ ਵਿੱਚੋਂ ਜੇਕਰ ਇੱਕ ਕਿਸੇ ਹੋਰ ਗ੍ਰਹਿ ਤੇ ਧਰਤੀ ਤੋਂ ਉੱਪਰ ਚਲਾ ਜਾਵੇ ਤਾਂ ਉਹ ਧਰਤੀ ਉੱਤਲੇ ਭਰਾ ਤੋਂ ਵੱਧ ਉਮਰ ਭੋਗ ਸਕਦਾ ਹੈ ਜੇ ਹਾਂ ਤਾਂ ਕਿਉਂ।
? – ਪ੍ਰਮਾਣੂ ਬੰਬ ਐਨਾ ਮਾਰੂ ਪ੍ਰਭਾਵ ਕਿਵੇਂ ਕਰਦੇ ਹਨ।
– ਤੋਤਾ ਸਿੰਘ
– ਪਾਣੀ ਉੱਪਰ ਦਬਾਉ ਵਧਾ ਕੇ ਇਸਦਾ ਉਬਾਲ ਦਰਜਾ 100ੋਛ ਤੋਂ ਉੱਪਰ ਵੀ ਲਿਜਾਇਆ ਜਾ ਸਕਦਾ ਹੈ। ਪੈ੍ਰਸ਼ਰ ਕੁੱਕਰ ਵਿਚ ਭਾਫ਼ ਨਾਲ ਦਬਾਓ ਵਧ ਜਾਂਦਾ ਹੈ ਤੇ ਉਬਾਲ ਦਰਜਾ 170c ਤੱਕ ਪੁੱਜ ਜਾਂਦਾ ਹੈ।
– ਦੋ ਜੁੜਵੇਂ ਭਰਾਵਾਂ ਵਿਚੋਂ ਇਕ ਦੇ ਪੁਲਾੜ ਵਿਚ ਚਲੇ ਜਾਣ ਨਾਲ ਜੇ ਉਸਦੀ ਰਫ਼ਤਾਰ ਪ੍ਰਕਾਸ਼ ਦੀ ਰਫ਼ਤਾਰ ਜਿੰਨੀ ਹੋਵੇਗੀ ਤਾਂ ਉਸਦੀ ਉਮਰ ਵਧਣੋਂ ਰੁਕ ਜਾਵੇਗੀ ਤੇ ਇਸ ਤਰ੍ਹਾਂ ਉਹ ਦੂਜੇ ਭਰਾ ਨਾਲੋਂ ਛੋਟਾ ਹੋ ਜਾਵੇਗਾ।
– ਪ੍ਰਮਾਣੂ ਵਿਖੰਡਣ ਤੇ ਪ੍ਰਮਾਣੂ ਸੰਯੋਜਣ ਅਜਿਹੀਆਂ ਕ੍ਰਿਆਵਾਂ ਹਨ ਜਿਨ੍ਹਾਂ ਵਿਚ ਨਿਊਕਲੀਅਸ ਟੁੱਟ ਜਾਂਦੇ ਹਨ। ਸਿੱਟੇ ਵਜੋਂ ਵੱਡੀ ਮਾਤਰਾ ਵਿਚ ਤਾਪ ਊਰਜਾ ਪੈਦਾ ਹੁੰਦੀ ਹੈ।
***

? – ਬਿਨਾ ਕਿਸੇ ਸਹਾਰੇ 100 ਮੀਟਰ ਰੱਸਾ ਕਿਸ ਤਰ੍ਹਾਂ ਖੜ੍ਹ ਜਾਂਦਾ ਹੈ ਮੈਂ ਕਿਸੇ ਕਿਤਾਬ ਜਾਂ ਅਖਬਾਰ `ਚ ਪੜ੍ਹਿਆ ਸੀ।
– ਹਰਜੋਤ ਸਿੰਘ, ਪਿੰਡ ਮਹਿਲ ਖੁਰਦ
– ਬਿਨਾ ਸਹਾਰੇ ਜਾਂ ਬਿਨਾ ਚਲਾਕੀ ਤੋਂ ਰੱਸਾ ਐਨੀ ਉੱਚਾਈ ਤੱਕ ਖੜ੍ਹਾ ਕਰ ਦੇਣਾ ਸੰਭਵ ਨਹੀਂ।
***

Back To Top