ਮੇਘ ਰਾਜ ਮਿੱਤਰ
? ਕੋਲਡ ਡਰਿੰਕਸ ਪੀਣ ਨਾਲ ਕਿਹੜਾ ਰੋਗ ਹੁੰਦਾ ਹੈ ਅਤੇ ਇਸ ਵਿਚ ਅਜਿਹਾ ਕੀ ਹੁੰਦਾ ਹੈ ਜਿਸ ਨਾਲ ਇਹ ਰੋਗ ਹੁੰਦਾ ਹੈ ?
? ਬਾਡੀ ਸਪਰੇਅ ਵਰਤਣ ਨਾਲ ਕੀ ਨੁਕਸਾਨ ਹੁੰਦਾ ਹੈ ?
? ‘ਨਮਸਤੇ’, ‘ਨਮਸਕਾਰ’ ਸ਼ਬਦ ਦਾ ਕੀ ਅਰਥ ਹੈ ਸਾਨੂੰ ਇਹ ਵਰਤਣਾ ਚਾਹੀਦਾ ਹੈ ਕਿ ਨਹੀਂ ?
– ਸੁਮਿਤ ਕੁਮਾਰ, ਮੋਹਿਤ, ਭਵਾਨੀਗੜ੍ਹ (ਸੰਗਰੂਰ)
– ਆਇਓਡੀਨ ਦੀ ਬਹੁਤਾਤ ਨਾਲ ਜਾਂ ਘਾਟ ਨਾਲ ਦੰਦਾਂ ਨਾਲ ਸੰਬੰਧਿਤ ਅਤੇ ਗਿੱਲ੍ਹੜ ਨਾਂ ਦੇ ਰੋਗ ਪੈਦਾ ਹੁੰਦੇ ਹਨ।
– ਡਰਿੰਕਸ ਪੀਣ ਨਾਲ ਅਜਿਹਾ ਕੋਈ ਵਿਸ਼ੇਸ਼ ਰੋਗ ਨਹੀਂ ਜੋ ਪੈਦਾ ਹੁੰਦਾ ਹੈ।
– ਅਜਿਹਾ ਕਈ ਵਿਸ਼ੇਸ਼ ਰੋਗ ਨਹੀਂ ਜੋ ਬਾਡੀ ਸਪਰੇਅ ਨਾਲ ਪੈਦਾ ਹੁੰਦਾ ਹੈ।
– ਨਮਸਤੇ, ਨਮਸਕਾਰ ਜਾਂ ਸਤਿ ਸ਼੍ਰੀ ਅਕਾਲ ਜਾਂ ਸਲਾਮ ਆਦਿ ਅਜਿਹੇ ਸ਼ਬਦ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਮਹਿਮਾਨਾਂ ਦੇ ਸਤਿਕਾਰ ਲਈ ਵਰਤਦੇ ਹਾਂ। ਇਨ੍ਹਾਂ ਦੀ ਵਰਤੋਂ ਹੋਣੀ ਹੀ ਚਾਹੀਦੀ ਹੈ, ਪਰ ਵਧੀਆ ਗੱਲ ਹੋਵੇ ਜੇ ਇਹ ਧਰਮਾਂ ਤੋਂ ਰਹਿਤ ਹੋਵੇ। ਅਸੀਂ ਤਰਕਸ਼ੀਲ ਜੈ ਇਨਸਾਨੀਅਤ ਜਾਂ ਜੈ ਮਾਨਵਤਾ ਨੂੰ ਪਹਿਲ ਦਿੰਦੇ ਹਾਂ।
***