? ਸਾਡੀਆਂ ਅੱਖਾਂ ਰੰਗਾਂ ਦੀ ਪਹਿਚਾਣ ਕਿਸ ਤਰ੍ਹਾਂ ਕਰਦੀਆਂ ਹਨ ?

ਮੇਘ ਰਾਜ ਮਿੱਤਰ

? ਮਲਟੀ ਮੀਡੀਆ ਕਿਸ ਨੂੰ ਕਹਿੰਦੇ ਹਨ ?
? ਕਾਗਜ਼ ਨੂੰ ਪਾੜਨ ਦੇ ਇਕ ਵਿਸ਼ੇਸ਼ ਆਵਾਜ਼ ਪੈਦਾ ਹੁੰਦੀ ਹੈ, ਜਦ ਕਿ ਗਿੱਲੇ ਕਾਗਜ਼ ਨੂੰ ਪਾੜਨ ਤੇ ਨਹੀਂ ? ਕਿਉਂ ?
– ਰਾਮਦਾਸ ਸਿੰਘ ‘ਬੰਗੜ’, ਸੁਖਵਿੰਦਰ ਸਿੰਘ ‘ਬੰਗੜ’
ਪਿੰਡ ਦਾਤੇਵਾਸ, ਜ਼ਿਲ੍ਹਾ ਮਾਨਸਾ, ਤਹਿ: ਬੁਢਲਾਡਾ
– ਅਸਲ ਵਿਚ ਵੱਖ-ਵੱਖ ਰੰਗਾਂ ਦੀ ਤਰੰਗ ਲੰਬਾਈ ਵੱਖ-ਵੱਖ ਹੁੰਦੀ ਹੈ ਜਿਸ ਕਾਰਨ ਅੱਖਾਂ ਇਨ੍ਹਾਂ ਦੀ ਪਹਿਚਾਣ ਕਰ ਲੈਂਦੀਆਂ ਹਨ।
– ਮਲਟੀ ਮੀਡੀਆ ਕੰਪਿਊਟਰ ਵਿਚ ਬਹੁਤ ਸਾਰੀਆਂ ਅਜਿਹੀਆਂ ਸਹੂਲਤਾਂ ਹੁੰਦੀਆਂ ਹਨ ਜਿਸ ਨਾਲ ਫਿਲਮਾਂ ਦੇਖੀਆਂ ਜਾ ਸਕਦੀਆਂ ਹਨ, ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ। ਸੀ.ਡੀ. ਰਾਹੀਂ ਗੀਤ ਸੁਣੇ ਜਾ ਸਕਦੇ ਹਨ। ਇਨ੍ਹਾਂ ਸਹੂਲਤਾਂ ਨੂੰ ਮਲਟੀ ਮੀਡੀਆ ਕਹਿੰਦੇ ਹਨ।
– ਅਸਲ ਵਿਚ ਆਵਾਜ਼ ਕੁਝ ਕਾਰਨਾਂ ਕਰਕੇ ਪੈਦਾ ਹੁੰਦੀ ਹੈ। ਇਹ ਪਦਾਰਥ ਦੀ ਘਣਤਾ, ਪਦਾਰਥ ਦੀ ਲੰਬਾਈ-ਚੌੜਾਈ, ਪ੍ਰਮਾਣੂ ਬਣਤਰ ਅਤੇ ਸਿੱਲ੍ਹ ਦੀ ਮਾਤਰਾ ਆਦਿ ਤੇ ਨਿਰਭਰ ਕਰਦੀ ਹੈ। ਇਸ ਲਈ ਸੁੱਕੇ ਕਾਗਜ਼ ਅਤੇ ਗਿੱਲੇ ਕਾਗਜ਼ ਨੂੰ ਪਾੜਨ ਤੇ ਪੈਦਾ ਹੋਈ ਆਵਾਜ਼ ਵਿਚ ਅੰਤਰ ਹੁੰਦਾਹੈ।

? ਕੀ ਇਹ ਸੱਚ ਹੈ ਕਿ ਧਾਰਮਿਕ ਅਸਥਾਨਾਂ ਤੇ ਜਾਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ।
? ਵਾਲ ਚਿੱਟੇ ਆਉਣ ਦਾ ਕੀ ਕਾਰਨ ਹੈ।
– ਨਰੈਣ ਧਾਮੀ, ਬੁਟਾਹਾਰੀ, ਲੁਧਿਆਣਾ
– ਜੀ ਹਾਂ ਇਹ ਸੱਚ ਹੈ। ਜੇ ਕਿਸੇ ਸਥਾਨ ਦਾ ਵਾਤਾਵਰਣ ਉਸ ਵਿਅਕਤੀ ਦੇ ਵਿਚਾਰਾਂ ਦੇ ਅਨੁਸਾਰ ਹੋਵੇ ਤਾਂ ਉਸਨੂੰ ਉਸ ਸਥਾਨ ਤੋਂ ਸ਼ਾਂਤੀ ਮਿਲਦੀ ਹੈ।
– ਸਾਡੀ ਚਮੜੀ ਵਿਚ ਮੈਲਾi*** ਨਾਂ ਦਾ ਕਾਲਾ ਪਦਾਰਥ ਹੁੰਦਾ ਹੈ। ਇਹ ਪਦਾਰਥ ਵਾਲਾਂ ਦੀਆਂ ਜੜ੍ਹਾਂ ਵਿਚ ਜਮ੍ਹਾਂ ਹੋ ਜਾਂਦਾ ਹੈ ਅਤੇ ਵਾਲਾਂ ਦੇ ਨਾਲ-ਨਾਲ ਬਾਹਰ ਆਉਂਦਾ ਰਹਿੰਦਾ ਹੈ। ਇਸ ਲਈ ਇਹ ਵਾਲ ਕਾਲੇ ਰੰਗ ਦੇ ਹੁੰਦੇ ਹਨ। ਜਦੋਂ ਇਸ ਪਦਾਰਥ ਦੀ ਕਮੀ ਹੋ ਜਾਂਦੀ ਹੈ ਤਾਂ ਵਾਲ ਸਫ਼ੈਦ ਆਉਣੇ ਸ਼ੁਰੂ ਹੋ ਜਾਂਦੇ ਹਨ। ਸਦਮੇ ਤੇ ਚਿੰਤਾ ਦੀ ਹਾਲਤ ਵਿਚ ਵੀ ਮੈਲਾi*** ਘੱਟ ਹੋ ਜਾਂਦੀ ਹੈ ਤੇ ਵਾਲ ਸਫ਼ੈਦ ਹੋਣੇ ਸ਼ੁਰੂ ਹੋ ਜਾਂਦੇ ਹਨ।
***

Back To Top