? ਚੰਦ ਉੱਪਰ ਰਾਤ ਨੂੰ ਜੋ ਤੇਜ਼ ਰੌਸ਼ਨੀ ਦਿਖਾਈ ਦਿੰਦੀ ਹੈ ਉਹ ਕਿਸ ਚੀਜ਼ ਦੀ ਹੈ, ਚੰਦ ਉੱਤੇ ਸਾਨੂੰ ਜਿਹੜੇ ਧੱਬੇ ਦਿਖਾਈ ਦਿੰਦੇ ਹਨ ਉਹ ਕਿਸ ਚੀਜ਼ ਦੇ ਹਨ ? ਕੀ ਚੰਦ ਉੱਤੇ ਪਾਣੀ ਦੀ ਹੋਂਦ ਹੈ ?

ਮੇਘ ਰਾਜ ਮਿੱਤਰ

? ਅਪ੍ਰੈਲ ਮਹੀਨੇ ਵਿਚ ਆਕਾਸ਼ ਵਿਚ ਸੂਰਜੀ ਤੂਫ਼ਾਨ ਦੇਖਿਆ ਗਿਆ ਜਿਸ ਦੇ ਕਈ ਰੰਗ ਸਨ, ਇਹ ਸੂਰਜੀ ਤੂਫ਼ਾਨ ਕੀ ਹਨ ਤੇ ਕਿਵੇਂ ਆਉਂਦੇ ਹਨ।
? ਬਿਜਲੀ ਚਮਕਣ ਦੇ ਕੀ ਕਾਰਣ ਹਨ ਇਹ ਕਿਉਂ ਚਮਕਦੀ ਹੈ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਬਿਜਲੀ ਹਮੇਸ਼ਾ ਕਾਲੀ ਚੀਜ਼ ਤੇ ਪੈਂਦੀ ਹੈ ਕੀ ਇਹ ਸੱਚ ਹੈ ਬਿਜਲੀ ਇਨਸਾਨ ਤੇ ਪੈ ਸਕਦੀ ਹੈ ?
– ਹੀਰਾ ਲਾਲ ‘ਦਾਦਰਾ’, ਹਰਦਾਸਪੁਰ, ਫਗਵਾੜਾ
– ਚੰਦਰਮਾ ਉੱਪਰ ਕੋਈ ਵੀ ਰੌਸ਼ਨੀ ਨਹੀਂ ਹੈ, ਇਹ ਸਗੋਂ ਸੂਰਜ ਦੀਆਂ ਕਿਰਨਾਂ ਨੂੰ ਪਰਵਰਤਿਤ ਕਰਦਾ ਹੈ। ਇਸ ਉੱਪਰ ਦਿਖਾਈ ਦੇ ਰਹੇ ਨਿਸ਼ਾਨ ਪਹਾੜਾਂ ਅਤੇ ਘਾਟੀਆਂ ਦੇ ਹਨ। ਚੰਦਰਮਾ ਉੱਪਰ ਪਾਣੀ ਹੈ ਪਰ ਇਹ ਜੰਮੀ ਹੋਈ ਹਾਲਤ ਵਿਚ ਹੈ ਅਤੇ ਧੂੜ ਅਤੇ ਮਿੱਟੀ ਵਿਚ ਢਕਿਆ ਹੋਇਆ ਹੈ।
– ਸੂਰਜ ਵਿਚ ਚੁੰਬਕੀ ਬਿਜਲੀ ਖੇਤਰ ਦੇ ਪ੍ਰਭਾਵ ਕਾਰਨ ਤੂਫ਼ਾਨ ਉੱਠਦੇ ਹੀ ਰਹਿੰਦੇ ਹਨ। ਇਹ ਧਰਤੀ ਨੂੰ ਅਤੇ ਇਸਦੇ ਮੌਸਮ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਬਿਜਲੀ ਲਿਜਾ ਰਹੀਆਂ ਤਾਰਾਂ ਨੂੰ ਵੀ ਪ੍ਰਭਾਵਿਤ ਕਰਦੇ ਹੀ ਰਹਿੰਦੇ ਹਨ।
– ਬੱਦਲਾਂ ਵਿਚ ਰਗੜ ਕਾਰਨ ਵਿਰੋਧੀ ਚਾਰਜ ਪੈਦਾ ਹੋ ਜਾਂਦੇ ਹਨ, ਤੇ ਇਕੋ ਜਿਹੇ ਚਾਰਜ ਇਕ ਦੂਜੇ ਨੂੰ ਧੱਕਦੇ ਹਨ। ਇਸ ਲਈ ਬੱਦਲਾਂ ਦਾ ਧਨ-ਚਾਰਜ ਇਕ ਪਾਸੇ ਇਕੱਠਾ ਹੋ ਜਾਂਦਾ ਹੈ ਅਤੇ ਰਿਣ ਚਾਰਜ ਇਕ ਪਾਸੇ ਇਕੱਠੇ ਹੋ ਜਾਂਦਾ ਹੈ। ਪ੍ਰੇਰਨ ਰਾਹੀਂ ਉਹ ਧਰਤੀ ਵਿਚੋਂ ਵਿਰੋਧੀ ਚਾਰਜ ਇਕੱਠਾ ਕਰ ਲੈਂਦੇ ਹਨ। ਇਸ ਲਈ ਬਿਜਲੀ ਬੱਦਲਾਂ ਤੋਂ ਧਰਤੀ ਵਿਚਲੇ ਵਿਰੋਧੀ ਚਾਰਜ ਵੱਲ ਨੂੰ ਚੱਲਦੀ ਹੈ। ਕਈ ਵਾਰ ਵਿਰੋਧੀ ਚਾਰਜ ਵਾਲੇ ਬੱਦਲਾਂ ਵਿਚਕਾਰ ਦੀ ਬਿਜਲੀ ਚੱਲਦੀ ਹੈ। ਇਸ ਲਈ ਰਸਤੇ ਵਿਚ ਜੋ ਵੀ ਚੀਜ਼ ਆਉਂਦੀ ਹੈ, ਉਸਨੂੰ ਤਬਾਹ ਕਰਨ ਦਾ ਯਤਨ ਕਰਦੀ ਹੈ। ਧਰਤੀ ਉੱਪਰ ਹਜ਼ਾਰਾਂ ਵਿਅਕਤੀ ਹਰ ਸਾਲ ਬਿਜਲੀ ਦੀ ਕਰੋਪੀ ਦਾ ਸ਼ਿਕਾਰ ਹੁੰਦੇ ਹਨ। ਇਹ ਕਾਲੀਆਂ ਚੀਜ਼ਾਂ ਤੇ ਡਿੱਗ ਵੀ ਸਕਦੀ ਹੈ ਨਹੀਂ ਵੀ।
***

Back To Top