? ਸੱਪ ਦੇ ਕੱਟੇ ਆਦਮੀ ਨੂੰ ਜੇਕਰ ਦੁੱਧ ਦਿੱਤਾ ਜਾਵੇ ਤਾਂ ਕੀ ਜ਼ਹਿਰ ਜ਼ਿਆਦਾ ਫੈਲਦਾ ਹੈ।

ਮੇਘ ਰਾਜ ਮਿੱਤਰ

? ਅਸੀਂ ਆਪ ਜੀ ਦੀਆਂ ਕਿਤਾਬਾਂ ਵਿੱਚੋਂ ਪੜ੍ਹਿਆ ਹੈ ਕਿ 20% ਸੱਪ ਜ਼ਹਿਰੀਲੇ ਹੁੰਦੇ ਹਨ ਕੀ ਜੇ ਕਿਸੇ ਨੂੰ ਬਿਨਾਂ ਜ਼ਹਿਰ ਵਾਲਾ ਸੱਪ ਕੱਟੇ, ਤੇ ਡਾਕਟਰ ਉਸ ਦੇ ਜ਼ਹਿਰ ਦਾ ਟੀਕਾ ਲਾ ਦੇਣਾ। (ਜਿਵੇਂ ਕਿ ਕਹਿੰਦੇ ਹਨ ਕਿ ਜ਼ਹਿਰ ਨੂੰ ਜ਼ਹਿਰ ਮਾਰਦਾ ਹੈ ਇਸ ਲਈ ਡਾਕਟਰ ਜ਼ਹਿਰ ਦਾ ਟੀਕਾ ਲਾਉਂਦੇ ਹਨ।) ਤਾਂ ਫੇਰ ਕੀ ਉਹ ਬੰਦਾ ਮਰ ਜਾਂਦਾ ਹੈ ? ਜੇ ਨਹੀਂ ਤਾਂ ਕਿਉਂ।
? ਉਬਾਸੀ ਆਉਣ ਦਾ ਕਾਰਨ ਤਾਂ ਸਾਨੂੰ ਪਤਾ ਹੈ। ਪਰ ਇਹ ਆਮ ਕਰਕੇ ਦੂਸਰੇ ਨੂੰ ਦੇਖ ਕੇ ਹੀ ਆਉਂਦੀ ਹੈ ਕੀ ਕਿਸੇ ਨੂੰ ਦੇਖ ਕੇ ਹੀ ਫੇਫੜਿਆਂ ਵਿੱਚ ਹਵਾ ਘਟ ਜਾਂਦੀ ਹੈ।
? ਕੀ ਖੁਸਰਿਆਂ ਵਿੱਚ ਵੀ ੰਅਲੲ ੋਰ ਾਂੲਮਅਲੲ ਹੁੰਦੇ ਹਨ।
– ਜਗਦੀਸ਼ ਕੌਰ ਤੇ ਸੁਮਨਦੀਪ, ਬਡਬਰ
– ਸੱਪ ਦੇ ਕੱਟੇ ਆਦਮੀ ਨੂੰ ਦੁੱਧ ਦੇਣ ਨਾਲ ਜ਼ਹਿਰ ਦੇ ਵੱਧ ਜਾਂ ਘੱਟ ਫੈਲਣ ਤੇ ਕੋਈ ਪ੍ਰਭਾਵ ਨਹੀਂ ਪੈਂਦਾ।
– ਸੱਪ ਜ਼ਹਿਰੀਲਾ ਨਾ ਹੋਣ ਦੀ ਸੂਰਤ ਵਿੱਚ ਐਂਟੀ ਵੈਕਮ ਇੰਜੈਕਸ਼ਨ ਲੱਗ ਜਾਣ ਦਾ ਕੋਈ ਨੁਕਸਾਨ ਤਾਂ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਵਿਅਕਤੀ ਡਾਕਟਰਾਂ ਦੀ ਦੇਖ ਰੇਖ ਵਿੱਚ ਹੁੰਦਾ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਜ਼ਹਿਰ ਦਾ ਅਸਰ ਮਾਰੂ ਹੋ ਰਿਹਾ ਹੈ ਤਾਂ ਉਸ ਕਿਸਮ ਦੀਆਂ ਦਵਾਈਆਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੰਦੇ ਹਨ।
– ਉਬਾਸੀ ਲੈਣ ਵਾਲੇ ਵਿਅਕਤੀ ਨੂੰ ਵੇਖ ਕੇ ਅਸੀਂ ਚੇਤਨ ਤੌਰ ਤੇ ਦਿਮਾਗ ਨੂੰ ਆਕਸੀਜਨ ਦੀ ਕਮੀ ਪੂਰੀ ਕਰ ਲੈਂਦੇ ਹਾਂ ਨਹੀਂ ਤਾਂ ਅਚੇਤ ਤੌਰ ਤੇ ਵੀ ਇਹ ਪੂਰੀ ਹੁੰਦੀ ਹੀ ਰਹਿੰਦੀ ਹੈ।
– ਖੁਸਰਿਆਂ ਵਿੱਚ ਵੀ ਮੇਲ ਫੀਮੇਲ ਹੁੰਦੇ ਹਨ। ਅਸਲ ਵਿੱਚ ਹਰੇਕ ਵਿਅਕਤੀ ਵਿੱਚ ਮੇਲ ਤੇ ਫੀਮਲੇ ਦੇ ਗੁਣ ਹੁੰਦੇ ਹਨ। ਅਸਲ ਗੱਲ ਇਹ ਹੁੰਦੀ ਹੈ ਕਿ ਪ੍ਰਭਾਵੀ ਕਿਹੜੇ ਹਨ ਜਾਂ ਪ੍ਰਗਟ ਕਿਹੜੇ ਹੁੰਦੇ ਹਨ।
***

Back To Top