? ਰੇਲ ਗੱਡੀ (ਬਿਜਲੀ ਵਾਲੀ) ਕਿਸ ਸਿਧਾਂਤ ਤੇ ਕੰਮ ਕਰਦੀ ਹੈ।

ਮੇਘ ਰਾਜ ਮਿੱਤਰ

? ਜਦੋਂ ਵੀ ਅਸੀਂ ਬਿਜਲੀ ਦਾ ਕੰਮ ਕਰਦੇ ਹਾਂ ਤਾਂ ਸਾਨੂੰ ਇੱਕ ਤਾਰ ਮੇਨ ਦੀ ਅਤੇ ਇੱਕ ਤਾਰ ਨਿਊਟਰਲ ਦੀ ਲੈਣੀ ਪੈਂਦੀ ਹੈ, ਪਰੰਤੂ ਬਿਜਲੀ ਵਾਲਾ ਰੇਲ ਦਾ ਇੰਜਣ ਸਿਰਫ਼ ਇੱਕ ਤਾਰ ਤੇ ਹੀ ਚੱਲਦਾ ਹੈ, ਕਿਸ ਤਰ੍ਹਾਂ।
? ਜਿਸ ਤਾਰ ਤੋਂ ਇੰਜਣ ਨੂੰ ਬਿਜਲੀ ਮਿਲਦੀ ਹੈ, ਉਹ ਕਿਸ ਧਾਤ ਦੀ ਬਣੀ ਹੁੰਦੀ ਹੈ ? ਕਿਉਂਕਿ ਉਹ ਤਾਰ ਘਸਦੀ ਨਹੀਂ।
? ਅਚਾਨਕ ਮੇਨ ਫੇਲ ਹੋ ਜਾਣ ਨਾਲ ਇੰਜਣ ਵਿੱਚ ਬਿਜਲੀ ਸਟੋਰ ਰਹਿੰਦੀ ਹੈ ਕਿ ਨਹੀਂ ? ਤਾਂ ਜੋ ਆਪਣੀ ਮੰਜ਼ਿਲ ਤਹਿ ਕਰ ਸਕੇ, ਜੇਕਰ ਸਟੋਰ ਹੋ ਸਕਦੀ ਹੈ ਤਾਂ ਕਿੰਨੇ ਕਿਲੋਮੀਟਰ ਤੱਕ ਇੰਜਣ ਜਾ ਸਕਦਾ ਹੈ।
? ਇੱਕ ਰੇਲ ਦਾ ਇੰਜਣ ਕਿੰਨਾ ਭਾਰਾ ਹੁੰਦਾ ਹੈ।
? ਰੇਲ ਦਾ ਇੰਜਣ ਅੱਗੇ ਨੂੰ ਅਤੇ ਪਿੱਛੇ ਨੂੰ ਇੱਕੋ ਜਿੰਨੀ ਸਪੀਡ ਨਾਲ ਦੌੜਦਾ ਹੈ, ਕੀ ਇਸ ਵਿੱਚ ਡਬਲ ਇੰਜਣ ਹੁੰਦਾ ਹੈ।
– ਐਨ.ਕੇ. ਜੀ.ਐਸ. ਰਾਓ, ਝਾਂਸੀ (ਉੱਤਰ ਪ੍ਰਦੇਸ਼)
– ਹਰੇਕ ਗੱਡੀ ਜਾਂ ਇੰਜਣ ਪਦਾਰਥ ਤੇ ਊਰਜਾ ਦੇ ਸਿਧਾਂਤ ਤੇ ਕੰਮ ਕਰਦਾ ਹੈ। ਊਰਜਾ ਕਿਸ ਚੀਜ਼ ਤੋਂ ਪ੍ਰਾਪਤ ਕਰਨੀ ਹੈ ਇਹ ਇੰਜਣ ਦੀ ਕਿਸਮ ਤੇ ਨਿਰਭਰ ਕਰਦਾ ਹੈ। ਰੇਲ ਗੱਡੀ ਦੀ ਮੋਟਰ ਬਾਹਰ ਤੋਂ ਬਿਜਲੀ ਊਰਜਾ ਪ੍ਰਾਪਤ ਕਰਦੀ ਹੈ ਜੋ ਕੋਇਲੇ ਜਾਂ ਉਚਾਈ ਤੋਂ ਪਾਣੀ ਡੇਗ ਕੇ ਜਾਂ ਯੂਰੇਨੀਅਮ ਤੋਂ ਪ੍ਰਾਪਤ ਕੀਤੀ ਜਾਂਦੀ ਹੈ।
– ਬਿਜਲੀ ਦਾ ਇੰਜਣ ਇੱਕ ਤਾਰ ਨਾਲ ਨਹੀਂ ਚੱਲ ਸਕਦਾ। ਇਸ ਨੂੰ ਚਲਾਉਣ ਲਈ ਇੱਕ ਤਾਰ ਉੱਪਰ ਅਤੇ ਦੂਜੀ ਤਾਰ (ਅਰਥ) ਪਟਰੀ ਨਾਲ ਜੁੜੀ ਹੁੰਦੀ ਹੈ।
– ਜਿਸ ਤਾਰ ਤੋਂ ਇਲੈਕਟ੍ਰਿਕ ਇੰਜਨ ਨੂੰ ਬਿਜਲੀ ਮਿਲਦੀ ਹੈ। ਉਹ ਮਿਸ਼ਰਿਤ ਧਾਤੂ (ਕਈ ਧਾਤੂਆਂ ਨੂੰ ਮਿਲਾ ਕੇ) ਦੀ ਬਣੀ ਹੁੰਦੀ ਹੈ।
– ਇਲੈਕਟ੍ਰਿਕ ਇੰਜਣ ਨੂੰ ਬਿਜਲੀ ਦੇਣ ਲਈ ਥੋੜ੍ਹੀ-2 ਦੂਰੀ ਤੇ ਵੱਖ-ਵੱਖ ਪਾਵਰ ਹਾਊਸ ਬਣੇ ਹੁੰਦੇ ਹਨ ਜੇਕਰ ਫਿਰ ਵੀ ਪਾਵਰ ਫੇਲ ਹੋ ਜਾਵੇ ਤਾਂ ਇਸ ਵਿੱਚ ਬਿਜਲੀ ਜਮ੍ਹਾਂ ਵੀ ਰਹਿੰਦੀ ਹੈ।
– ਰੇਲ ਇੰਜਣ ਕਈ ਤਰ੍ਹਾਂ ਦੇ ਹੁੰਦੇ ਹਨ। ਪਹਿਲਾਂ ਵਰਤੇ ਜਾਣ ਵਾਲੇ ਸਟੀਮ ਇੰਜਣ ਦਾ ਭਾਰ ਲਗਭਗ 70 ਟਨ ਹੁੰਦਾ ਸੀ।
***

Back To Top