ਮੇਘ ਰਾਜ ਮਿੱਤਰ
– ਪਾਵੇਲ ਸਿੰਘ, ਧੂਰੀ
– ਧਰਤੀ ਦੀਆਂ ਡੂੰਘਾਈਆਂ ਵਿੱਚ ਲਾਵਾ ਪਿਘਲੀ ਹੋਈ ਹਾਲਤ ਵਿੱਚ ਹੈ। ਜਦੋਂ ਜਵਾਲਾ ਮੁਖੀ ਫਟਦੇ ਹਨ ਤਾਂਇਹ ਲਾਵਾ ਬਾਹਰ ਆ ਜਾਂਦਾ ਹੈ ਅਤੇ ਚਟਾਨਾਂ ਹੋਂਦ ਵਿੱਚ ਆ ਜਾਂਦੀਆਂ ਹਨ। ਸਮੇਂ ਨਾਲ ਚਟਾਨਾਂ ਟੁੱਟਦੀਆਂ ਰਹਿੰਦੀਆਂ ਹਨ ਅਤੇ ਪਾਣੀ ਨਾਲ ਨੀਵੇਂ ਥਾਵਾਂ ਨੂੰ ਜਾਂਦੀਆਂ ਰਹਿੰਦੀਆਂ ਹਨ। ਹਜ਼ਾਰਾਂ ਮੀਲਾਂ ਦੀ ਪਾਣੀ ਵਿੱਚ ਯਾਤਰਾ ਅਤੇ ਪਾਣੀ ਅਤੇ ਧਰਤੀ ਨਾਲ ਟਕਰਾਓ ਇਹਨਾਂ ਨੂੰ ਗੋਲ ਕਰ ਦਿੰਦਾ ਹੈ ਅਤੇ ਸਮੁੰਦਰ ਵਿੱਚ ਜਾ ਡਿੱਗਦੀਆਂ ਹਨ। ਸਮੁੰਦਰ ਵਿੱਚ ਇਹਨਾਂ ਗੋਲ ਪੱਥਰਾਂ ਦੇ ਵਿਚਕਾਰ ਖਾਲੀ ਥਾਂ ਵਿੱਚ ਰੇਤ ਭਰ ਜਾਂਦੀ ਹੈ। ਅਤੇ ਫਿਰ ਜਦੋਂ ਕੋਈ ਜਵਾਲਾ ਮੁਖੀ ਫਟਦਾ ਹੈ ਤਾਂ ਹੁਸ਼ਿਆਰਪੁਰ ਤੋਂ ਅੱਗੇ ਮਿਲਣ ਵਾਲੇ ਗੋਲ ਪੱਥਰਾਂ ਵਾਲੇ ਪਹਾੜ ਹੋਂਦ ਵਿੱਚ ਆ ਜਾਂਦੇ ਹਨ। ਕੋ੍ਰੜਾਂ ਵਰਿ੍ਹਆਂ ਦੇ ਇਤਿਹਾਸ ਵਿੱਚ ਧਰਤੀ ਲੱਖਾਂ ਵਾਰ ਹਿੱਲ ਜੁੱਲ ਕਰਦੀ ਹੈ।
– ਧਰਤੀ ਦੇ ਨੇੜੇ ਹੋਣ ਕਾਰਨ ਚੰਨ ਤੋਂ ਪ੍ਰਵਰਤਿਤ ਹੋ ਕੇ ਆਉਣ ਵਾਲੀਆਂ ਕਿਰਣਾਂ ਵਿੱਚ ਚਮਕਾਹਟ ਨਹੀਂ ਹੁੰਦੀ।
***