? ਜਦੋਂ ਕੰਪਿਊਟਰ ਦੀ ਸਕਰੀਨ ਟੀ.ਵੀ. ਵਿੱਚ ਦਿਖਾਈ ਜਾਂਦੀ ਹੈ ਤਾਂ ਉਹ ਝਪਕਦੀ (ਭਲਨਿਕਨਿਗ) ਦਿਖਾਈ ਦੰਦੀ ਹੈ ਜਦੋਂ ਕਿ ਅਸਲ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਕਿਉਂ ?

ਮੇਘ ਰਾਜ ਮਿੱਤਰ

? ਭੀਮ ਰਾਜ ਗੋਇਲ ਰਾਹੀਂ ਇਹ ਦੱਸਣਾ ਕਿ ਸਟੈਬਲਾਈਜ਼ਰ, ਯੂ.ਪੀ.ਐਸ. (ਆਫ/ਆਨ ਲਾਈਨ) ਅਤੇ ਸੀ.ਵੀ.ਟੀ. ਵਿੱਚ ਕੀ ਅੰਤਰ ਹੈ।
– ਜੱਸਾ ਸਿੰਘ, ਪਿੰਡ ਬੁਢਲਾਡਾ, ਜ਼ਿਲ੍ਹਾ ਮਾਨਸਾ
– ਅਜਿਹਾ ਇਸ ਕਾਰਣ ਹੁੰਦਾ ਹੈ ਕਿ ਦਰਮਿਆਨੀ ਕੁਆਲਿਟੀ ਦੇ ਟੀ.ਵੀ. ਜਾਂ ਕੰਪਿਊਟਰ ਦੀ ਸਕਰੀਨ ਤੇ ਬਰਾਈਟਨੈਸ ਵਧਾਉਣ ਨਾਲ ਅਕਸਰ ਲਾਈਟ ਬਾਰ ਨਜ਼ਰ ਆਉਂਦੀ ਹੈ। ਜਦੋਂ ਅਸੀਂ ਕੰਪਿਊਟਰ ਦੀ ਸਕਰੀਨ ਨੂੰ ਟੀ.ਵੀ. ਤੇ ਵੇਖਦੇ ਹਾਂ ਤਾਂ ਦੋਵਾਂ ਦਾ ਇਹ ਦੋਸ਼ ਇਕੱਠਾ ਹੋ ਕੇ ਸਾਨੂੰ ਸਪਸ਼ਟ ਦਿਖਾਈ ਦੇਣ ਲੱਗਦਾ ਹੈ।
– ਵੋਲਟੇਜ਼ ਸਟੇਬਲਾਈਜ਼ਰ ਦਾ ਅਰਥ ਹੈ ਵੋਲਟੇਜ਼ ਨੂੰ ਸਥਿਰ ਰੱਖਣਾ। ਇਹ ਤਕਰੀਬਣ 10 ਤੋਂ 20 ਵੋਲਟੇਜ਼ ਦੇ ਅੰਤਰ ਤੱਕ ਬਿਜਲੀ ਨੂੰ ਸਥਿਰ ਰੱਖਦਾ ਹੈ।
ਸੀ.ਵੀ.ਟੀ. ਦਾ ਅਰਥ ਹੈ Constant Voltage Transformer। ਇਹ ਯੰਤਰ ਵੋਲਟੇਜ਼ ਨੂੰ ਬਿਨਾਂ ਕਿਸੇ ਉਤਾਰ-ਚੜ੍ਹਾ ਦੇ ਬਿਲਕੁਲ ਇਕਸਾਰ ਸਥਿਰ ਰੱਖਦਾ ਹੈ।
ਯੂ.ਪੀ.ਐਸ. ਦਾ ਅਰਥ ਹੈ ੂUn-Interrupted Power Supply। ਇਹ ਯੰਤਰ ਬਿਜਲੀ ਨੂੰ ਸਿਰਫ਼ ਇੱਕ ਸਾਰ ਹੀ ਨਹੀਂ ਰੱਖਦਾ, ਸਗੋਂ ਬਿਜਲੀ ਜਾਣ ਤੇ ਵੀ ਆਪਣੇ ਵਿੱਚ ਇਕੱਠੀ ਕਰਕੇ ਰੱਖੀ ਹੋਈ ਬਿਜਲੀ ਸਾਨੂੰ ਕੁਝ ਸਮੇਂ ਲਈ ਦਿੰਦਾ ਰਹਿੰਦਾ ਹੈ।
***

Back To Top