ਮੇਘ ਰਾਜ ਮਿੱਤਰ
? ਅਜੋਕੇ ਸਮੇਂ ਵਿੱਚ ਗੁਰਬਾਣੀ ਦੀ ਸਾਰਥਕਤਾ ਕਿੰਨੀ ਕੁ ਹੈ।
? ਇਨਸਾਨਤਾਨ ਕਦੋਂ ਬਣੇਗਾ।
? ਕੀ ਪਾਣੀ ਉੱਪਰ ਚੱਲਿਆ/ਤੁਰਿਆ ਜਾ ਸਕਦਾ ਹੈ।
– ਸਤਿੰਦਰ ਸਿੰਘ ‘ਓਠੀ’ ਪਿੰਡ : ਪਨਵਾ ਤਹਿ: ਬਟਾਲਾ
– ਆਮ ਲੋਕਾਂ ਦੀ ਬ੍ਰਹਿਮੰਡ ਬਾਰੇ ਵਿਗਿਆਨਕ ਜਾਗ ਦੀ ਘਾਟ ਲੋਕਾਂ ਨੂੰ ਅੰਧਵਿਸ਼ਵਾਸ਼ੀ ਬਣਾ ਦਿੰਦੀ ਹੈ। ਅਜਿਹਾ ਵਿਅਕਤੀਆਂ ਨੂੂੰ ਡਰਾਉਣਾ ਬਹੁਤ ਸੁਖਾਲਾ ਹੁੰਦਾ ਹੈ। ਡਰਿਆ ਆਦਮੀ ਆਪਣੀ ਲੁੱਟ ਖਸੁੱਟ ਕਰਵਾਉਣ ਲਈ ਛੇਤੀ ਹੀ ਤਿਆਰ ਹੋ ਜਾਂਦਾ ਹੈ। ਇਸ ਤਰ੍ਹਾਂ ਠੱਗ ਜੌਤਸ਼ੀ ਉਹਨਾਂ ਦੀ ਲੁੱਟ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ। ਗ੍ਰਹਿਾਂ ਦਾ ਵਿਆਹ ਸ਼ਾਦੀਆਂ ਨਾਲ ਕਿਸੇ ਕਿਸਮ ਦਾ ਕੋਈ ਸੰਬੰਧ ਨਹੀਂ ਹੁੰਦਾ। ਮੰਗਲੀਕ ਸ਼ਬਦ ਜੋਤਿਸ਼ ਦੀ ਹੀ ਕਾਢ ਹੈ ਅਤੇ ਉਹਨਾਂ ਦੀ ਲੁੱਟ ਦਾ ਹੀ ਇੱਕ ਹਥਿਆਰ ਹੈ। ਜੀਵਨ ਦੀ ਅਸਲੀਅਤ ਨਾਲ ਇਸ ਦਾ ਕੋਈ ਸੰਬੰਧ ਨਹੀਂ।
– ਸੰਸਾਰ ਵਿੱਚ ਨਾਸਤਿਕ ਵਿਅਕਤੀਆਂ ਦੀ ਗਿਣਤੀ 25 ਪ੍ਰਤੀਸ਼ਤ ਤੋਂ ਘੱਟ ਨਹੀਂ।
– ਗੁਰਬਾਣੀ ਦੀ ਸਾਰਥਕਤਾ ਸਿੱਖ ਧਰਮ ਦੇ ਪੈਰੋਕਾਰਾਂ ਵਿੱਚ ਬਹੁਤ ਜ਼ਿਆਦਾ ਹੈ।
– ਜਦੋਂ ਇਨਸਾਨੀ ਕਦਰਾਂ ਕੀਮਤਾਂ ਨੂੰ ਸਮਝਣ ਵਾਲੇ ਲੋਕਾਂ ਦੀ ਗਿਣਤੀ ਵਧੇਰੇ ਹੋਵੇਗੀ। ਉਸ ਸਮੇਂ ਹੀ ਇਨਸਾਨਸਤਾਨ ਹੋਂਦ ਵਿੱਚ ਆ ਜਾਵੇਗਾ।
– ਪਾਣੀ ਨਾਲੋਂ ਘਣਤਾ ਘਟਾ ਕੇ ਹੀ ਪਾਣੀ ਉੱਪਰ ਚੱਲਿਆ ਜਾ ਸਕਦਾ ਹੈ।
***